ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਵੇਗੀ ਵੱਡੀ ਜਿੱਤ : ਧਾਲੀਵਾਲ
ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿਖੇ ਟੈਕਸੀ ਡਰਾਈਵਰਾਂ ਨਾਲ ਮਿਲਣ ਪਹੁੰਚੇ, ਜਿੱਥੇ ਉਹਨਾਂ ਵੱਲੋਂ ਟੈਕਸੀ ਡਰਾਈਵਰਾਂ ਨਾਲ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਉਹਨਾਂ ਲਈ ਟੈਕਸੀ ਸਟੈਂਡ ਬਣਾਉਣ ਦਾ ਆਸ਼ਵਾਸ਼ਨ ਦਿੱਤਾ।;
ਅੰਮ੍ਰਿਤਸਰ : ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿਖੇ ਟੈਕਸੀ ਡਰਾਈਵਰਾਂ ਨਾਲ ਮਿਲਣ ਪਹੁੰਚੇ, ਜਿੱਥੇ ਉਹਨਾਂ ਵੱਲੋਂ ਟੈਕਸੀ ਡਰਾਈਵਰਾਂ ਨਾਲ ਚੋਣ ਪ੍ਰਚਾਰ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਉਹਨਾਂ ਲਈ ਟੈਕਸੀ ਸਟੈਂਡ ਬਣਾਉਣ ਦਾ ਆਸ਼ਵਾਸ਼ਨ ਦਿੱਤਾ।
ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚੋਣ ਪ੍ਰਚਾਰ ਸਮੇਂ ਟੈਕਸੀ ਡਰਾਈਵਰਾਂ ਨਾਲ ਸ਼ੈਡ ਬਣਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹ ਡਰਾਈਵਰ ਬਹੁਤ ਜਿਆਦਾ ਮਿਹਨਤ ਕਰਦੇ ਹਨ ਅਤੇ ਦੂਰ ਦੁਰੇੜੇ ਜਾਣ ਵਾਲੀਆਂ ਸਵਾਰੀਆਂ ਨੂੰ ਸਹੀ ਸਮੇਂ ਪਹੁੰਚਾਉਂਦੇ ਹਨ ਇਹਨਾਂ ਦੀ ਰਾਹਤ ਵਾਸਤੇ ਅਜਨਾਲਾ ਅੰਦਰ ਸੈਡ ਬਣਾਇਆ ਜਾਵੇਗਾ ਜਿਸ ਨਾਲ ਡਰਾਈਵਰਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਆਉਣ ਜਾਣੇ ਵਾਲੇ ਲੋਕਾਂ ਨੂੰ ਵੀ ਰਾਹਤ ਮਿਲੇਗੀ।
ਮੰਤਰੀ ਧਾਲੀਵਾਲ ਨੇ ਕਿਹਾ ਦਿੱਲੀ ਵਿਖੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਅਤੇ ਸਾਫ ਸੁਪ੍ਰੀਮੋ ਦਿੱਲੀ ਦੇ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਬਣਨਗੇ। ਉਹਨਾਂ ਅੱਗੇ ਕਿਹਾ ਬੀਜੇਪੀ ਵੱਲੋਂ ਹਰ ਪ੍ਰਕਾਰ ਦੀ ਧਾਂਦਲੀ ਕੀਤੀ ਜਾ ਰਹੀ ਹੈ ਅਤੇ ਨੀਵੇਂ ਪੱਧਰ ਦੀ ਸਿਆਸਤ ਕੀਤੀ ਜਾ ਰਹੀ ਹੈ।