ਅਮਰੀਕਾ ਤੋਂ ਡਿਪੋਰਟ ਹੋਕੇ ਆਇਆ ਨੌਜਵਾਨ ਹੋਇਆ ਲਾਪਤਾ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਦੇ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਨਾਗਰਿਕ ਦੇ ਉਪਰ ਕਾਰਵਾਈ ਕੀਤੀ ਗਈ ਹੈ। ਕੱਲ ਇਹ ਸਾਰੇ ਭਾਰਤੀ ਨਾਗਰੀਕ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਪਹੁੰਚੇ ਜਿਥੇ ਪੰਜਾਬ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਲੋਂ ਡਿਪੋਰਟ ਹੋਕੇ ਆਏ ਪੰਜਾਬ ਦੇ 30 ਨੌਜਵਾਨਾਂ ਨੇ ਨਾਲ ਮੁਲਾਕਾਤ ਕੀਤੀ ਗਈ ਅਤੇ ਇਹਨਾਂ ਨੂੰ ਹੋਂਸਲਾ ਦਿੱਤਾ ਗਿਆ।;

Update: 2025-02-06 11:28 GMT

ਫਿਲੌਰ (ਵਿਵੇਕ) : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਦੇ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਨਾਗਰਿਕ ਦੇ ਉਪਰ ਕਾਰਵਾਈ ਕੀਤੀ ਗਈ ਹੈ। ਕੱਲ ਇਹ ਸਾਰੇ ਭਾਰਤੀ ਨਾਗਰੀਕ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਪਹੁੰਚੇ ਜਿਥੇ ਪੰਜਾਬ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਲੋਂ ਡਿਪੋਰਟ ਹੋਕੇ ਆਏ ਪੰਜਾਬ ਦੇ 30 ਨੌਜਵਾਨਾਂ ਨੇ ਨਾਲ ਮੁਲਾਕਾਤ ਕੀਤੀ ਗਈ ਅਤੇ ਇਹਨਾਂ ਨੂੰ ਹੋਂਸਲਾ ਦਿੱਤਾ ਗਿਆ।

Full View

ਜਿਸ ਤੋਂ ਬਾਅਦ ਕੱਲ ਦੇਰ ਰਾਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਡਿਪੋਰਟ ਹੋਕੇ ਆਏ ਨੌਜਵਾਨਾਂ ਨੂੰ ਇਹਨਾਂ ਦੇ ਘਰ ਭੇਜਿਆ ਗਿਆ।ਡਿਪੋਰਟ ਹੋਕੇ ਆਏ ਨੌਜਵਾਨਾਂ ਵਿੱਚੋ ਇਕ ਫਿਲੌਰ ਜ਼ਿਲ੍ਹੇ ਦੇ ਪਿੰਡ ਲਾਂਦੜਾ ਦਾ ਦਵਿੰਦਰਜੀਤ ਸਿੰਘ ਵੀ ਸ਼ਾਮਿਲ ਸੀ ਜਿਸਨੂੰ ਦੇਰ ਰਾਤ ਪੁਲਿਸ ਅਧਿਕਾਰੀਆਂ ਦੇ ਵਲੋਂ ਉਸਦੇ ਪਿੰਡ ਛੱਡਿਆ ਗਿਆ।ਘਰ ਪਹੁੰਚਣ ਤੋਂ ਬਾਅਦ ਦਵਿੰਦਰਜੀਤ ਨੇ ਪਰਿਵਾਰ ਨਾਲ ਗੱਲ ਬਾਤ ਕੀਤੀ ਅਤੇ ਉਸ ਤੋਂ ਬਾਅਦ ਉਸਦੇ ਵਲੋਂ ਕਿਸੇ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਅਤੇ ਉਸਤੋਂ ਬਾਅਦ ਦਵਿੰਦਰਜੀਤ ਸਿੰਘ ਲਾਹਪਤਾ ਹੋ ਗਿਆ।

ਦਵਿੰਦਰਜੀਤ ਸਿੰਘ ਦੀ ਮਾਂ ਬਲਬੀਰ ਕੌਰ ਨੇ ਦੱਸਿਆ ਕਿ ਦਵਿੰਦਰਜੀਤ 2 ਮਹੀਨੇ ਪਹਿਲਾਂ ਦੁਬਈ ਗਿਆ ਸੀ। ਜਿਸ ਤੋਂ ਬਾਅਦ ਉਹ ਦੁਬਈ ਤੋਂ ਇਕ ਏਜੇਂਟ ਦੇ ਸੰਪਰਕ 'ਚ ਆਕੇ ਅਮਰੀਕਾ ਚਲਾ ਗਿਆ। ਦੁਬਈ ਤੋਂ ਦਵਿੰਦਰ 13 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ 13ਵੇਂ ਦਿਨ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ।

ਮਾਂ ਦਾ ਕਹਿਣਾ ਹੈ ਕਿ ਦਵਿੰਦਰ ਕੱਲ੍ਹ ਦੇਰ ਰਾਤ ਹੀ ਘਰ ਵਾਪਸ ਆਇਆ ਸੀ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰ ਰਿਹਾ ਸੀ। ਅੱਜ ਸਵੇਰੇ 5 ਵਜੇ ਬਿਨਾ ਕਿਸੇ ਨੂੰ ਦੱਸੇ ਚਲਾ ਗਿਆ। ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਫਿਲੌਰ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।

ਜਿਕਰੇ ਖਾਸ ਹੈ ਕਿ ਦਵਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਇਕ ਭਰਾ ਵਿਆਹਿਆ ਹੋਇਆ ਹੈ। ਦੇਵਿੰਦਰ ਖ਼ੁਦ ਅਜੇ ਅਣਵਿਆਹਿਆ ਸੀ।

Tags:    

Similar News