ਪੰਜਾਬ 'ਚ ਬਣਨ ਜਾ ਰਹੀ ਨਵੀਂ ਪਾਰਟੀ MP ਅੰਮ੍ਰਿਤਪਾਲ ਸਿੰਘ ਨੇ ਕਰਤਾ ਵੱਡਾ ਐਲਾਨ
NSA ਤਹਿਤ ਡਿਬਰੂਗੜ੍ਹ ਜੇਲ ਵਿਚ ਬੰਦ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਜਲਦ ਹੀ ਪੰਜਾਬ 'ਚ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ|ਜਿਸ ਦੀ ਜਾਣਕਾਰੀ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੇ ਵਲੋਂ ਦਿਤੀ ਗਈ ਹੈ|;
ਅੰਮ੍ਰਿਤਸਰ: NSA ਤਹਿਤ ਡਿਬਰੂਗੜ੍ਹ ਜੇਲ ਵਿਚ ਬੰਦ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਜਲਦ ਹੀ ਪੰਜਾਬ 'ਚ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ|ਜਿਸ ਦੀ ਜਾਣਕਾਰੀ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੇ ਵਲੋਂ ਦਿਤੀ ਗਈ ਹੈ|ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਕਿ ਆਪਣੀ ਪਾਰਟੀ ਦਾ ਗਠਨ ਕੀਤਾ ਜਾਵੇ।ਇਹ ਫੈਸਲਾ ਪੰਜਾਬ ਦੇ ਲੋਕਾਂ ਦੀ ਰਾਏ ਮੁਤਾਬਕ ਕੀਤਾ ਗਿਆ ਹੈ ਤੇ ਜਲਦ ਹੀ ਇਸਨੂੰ ਅਮਲੀ ਜਾਮਾ ਵੀ ਪਹਿਨਾ ਦਿੱਤਾ ਜਾਵੇਗਾ |
ਜਿਕਰਯੋਗ ਹੈ ਕੀ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ 4 ਸਾਲ ਪੂਰੇ ਹੋਣ 'ਤੇ ਅ੍ਰਮਿਤਪਾਲ ਸਿੰਘ ਦਾ ਪੂਰਾ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਣ ਪਹੁੰਚਿਆ ਸੀ ਜਿਥੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਇਕ ਖੇਤਰੀ ਪਾਰਟੀ ਦੀ ਲੋੜ ਹੈ।
ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਵਿੱਚ ਇੱਕ ਅਲੱਗ ਹੀ ਚਰਚਾ ਛਿੜ ਗਈ ਸੀ। ਹੁਣ ਪਾਰਟੀ ਬਣਾਉਣ ਦੇ ਐਲਾਨ ਨੇ ਵੀ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਨੂੰ ਛੇੜ ਦਿਤੀ ਹੈ| ਹੁਣ ਵੇਖਣਾ ਹੋਵੇਗਾ ਕਿ ਇਸ ਪਾਰਟੀ ਦਾ ਗਠਨ ਕਦੋਂ ਕੀਤਾ ਜਾਂਦਾ ਹੈ ਤੇ ਪਾਰਟੀ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਂਦੀ ਹੈ।