ਹੁਸ਼ਿਆਰਪੁਰ ਦੇ ਇਤਿਹਾਸਿਕ ਅਤੇ ਪ੍ਰਾਚੀਨ ਪਿੰਡ ਬਜਵਾੜਾ ਵਿਚ ਹੋ ਗਿਆ ਵੱਡਾ ਕਾਂਡ

ਜਾਬ ਵਿੱਚ ਆਏ ਦਿਨ ਧਾਰਮਿਕ ਗ੍ਰੰਥਾਂ ਅਤੇ ਤਸਵੀਰਾਂ ਦੀ ਬੇਅਦਬੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਉਨਾ ਰੋਡ ਤੇ ਪੈਂਦੇ ਇਤਿਹਾਸਿਕ ਤੇ ਪ੍ਰਾਚੀਨ ਪਿੰਡ ਬਜਵਾੜਾ ਵਿੱਚ ਸਵੇਰੇ ਤੜਕਸਾਰ ਇੱਕ ਪ੍ਰਾਚੀਨ ਮੰਦਰ ਸਰਵੰਗ ਸਾਹਿਬ ਵਿੱਚ ਸ਼ਰਾਰਤੀ ਅੰਸਰਾਂ ਵੱਲੋਂ ਤਸਵੀਰਾਂ ਅਤੇ ਮੂਰਤੀਆਂ ਨਾਲ ਛੇੜਸ਼ਾਨੀ ਕਰਕੇ ਬੇਅਦਬੀ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ।;

Update: 2024-12-18 08:53 GMT

ਹੁਸ਼ਿਆਰਪੁਰ : ਪੰਜਾਬ ਵਿੱਚ ਆਏ ਦਿਨ ਧਾਰਮਿਕ ਗ੍ਰੰਥਾਂ ਅਤੇ ਤਸਵੀਰਾਂ ਦੀ ਬੇਅਦਬੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਉਨਾ ਰੋਡ ਤੇ ਪੈਂਦੇ ਇਤਿਹਾਸਿਕ ਤੇ ਪ੍ਰਾਚੀਨ ਪਿੰਡ ਬਜਵਾੜਾ ਵਿੱਚ ਸਵੇਰੇ ਤੜਕਸਾਰ ਇੱਕ ਪ੍ਰਾਚੀਨ ਮੰਦਰ ਸਰਵੰਗ ਸਾਹਿਬ ਵਿੱਚ ਸ਼ਰਾਰਤੀ ਅੰਸਰਾਂ ਵੱਲੋਂ ਤਸਵੀਰਾਂ ਅਤੇ ਮੂਰਤੀਆਂ ਨਾਲ ਛੇੜਸ਼ਾਨੀ ਕਰਕੇ ਬੇਅਦਬੀ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ।

ਡੇਰੇ ਵਿੱਚ ਮੱਥਾ ਟੇਕਣ ਅਤੇ ਸੇਵਾ ਕਰਨ ਦੇ ਲਈ ਆਉਂਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਤੜਕਸਾਰ ਰੋਜ਼ਾਨਾ ਦੀ ਤਰ੍ਹਾਂ ਮੰਦਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਮੂਰਤੀਆਂ ਅਤੇ ਤਸਵੀਰਾਂ ਨਾਲ ਕਿਸੇ ਵੱਲੋਂ ਛੇੜਖਾਨੀ ਕੀਤੀ ਗਈ ਸੀ ਅਤੇ ਤਸਵੀਰਾਂ ਨੂੰ ਜ਼ਮੀਨ ਉੱਤੇ ਸਿੱਟ ਕੇ ਬੇਅਦਬੀ ਵੀ ਕੀਤੀ ਗਈ ਸੀ। ਇਹ ਸਭ ਦੇਖ ਕੇ ਮੌਕੇ ਉੱਤੇ ਪਿੰਡ ਦੇ ਨੌਜਵਾਨਾਂ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਵੀ ਬਣਾ ਲਈ ਪੁਲਿਸ ਨੂੰ ਵੀ ਤਲਾਹ ਕੀਤੀ ਗਈ ਪਿੰਡ ਦੇ ਸਰਪੰਚ ਨੂੰ ਵੀ ਫੋਨ ਕੀਤਾ ਗਿਆ।

ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਪਰ ਮੀਡੀਆ ਨਾਲ ਗੱਲਬਾਤ ਕਰਨ ਨੂੰ ਕਈ ਤਿਆਰ ਨਾ ਹੋਇਆ ਅਤੇ ਨੌਜਵਾਨਾਂ ਨੂੰ ਮੂਰਤੀਆਂ ਅਤੇ ਤਸਵੀਰਾਂ ਨੂੰ ਇਹ ਕਹਿ ਕੇ ਮੁੜ ਦੀਵਾਰਾਂ ਉੱਤੇ ਟੰਗ ਦੇਣ ਦੀ ਹਦਾਇਤ ਦਿੱਤੀ ਕਿ ਅੱਜ ਗਵਰਨਰ ਸਾਹਿਬ ਆ ਰਹੇ ਨੇ ਅਸੀਂ ਉਸ ਤੋਂ ਬਾਅਦ ਤੁਹਾਡੀ ਗੱਲ ਸੁਣਨ ਦੇ ਲਈ ਜਰੂਰ ਆਵਾਂਗੇ ਜਾਂ ਫਿਰ ਤੁਸੀਂ ਥਾਣੇ ਆ ਜਾਣਾ।

ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਧਾਰਮਿਕ ਸਥਾਨ ਉੱਤੇ ਹੋਈ ਬੇਅਦਬੀ ਦੀ ਘਟਨਾ ਸਬੰਧੀ ਮੌਕੇ ਤੇ ਪੁੱਜਣ ਲਈ ਸਮਾਂ ਨਾ ਕੱਢਿਆ। ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਹੈ ਪਰ ਜੇਕਰ ਇਨਸਾਫ ਨਹੀਂ ਮਿਲਿਆ ਦੋਸ਼ੀ ਫੜੇ ਨਹੀਂ ਜਾਂਦੇ ਤਾਂ ਫਿਰ ਉਹ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ ਕਰਨਗੇ।

Tags:    

Similar News