ਅੰਮ੍ਰਿਤਸਰ ਬੱਸ ਸਟੈਂਡ ਕੋਲ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ

ਸਥਾਨਕ ਬੱਸ ਸਟੈਂਡ ਦੇ ਕੋਲ ਆਈਡੀਐਚ ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕੱਪੜੇ ਦੀ ਦੁਕਾਨ ਤਿੰਨ ਮੰਜ਼ਿਲਾ ਸੀ ਤੇ ਜਿਸ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ। ਉੱਥੇ ਹੀ ਮੌਕੇ ਤੇ ਹੀ ਲੋਕਾਂ ਨੇ ਫਾਇਬ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।;

Update: 2024-08-11 13:09 GMT

ਅੰਮ੍ਰਿਤਸਰ : ਸਥਾਨਕ ਬੱਸ ਸਟੈਂਡ ਦੇ ਕੋਲ ਆਈਡੀਐਚ ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕੱਪੜੇ ਦੀ ਦੁਕਾਨ ਤਿੰਨ ਮੰਜ਼ਿਲਾ ਸੀ ਤੇ ਜਿਸ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ। ਉੱਥੇ ਹੀ ਮੌਕੇ ਤੇ ਹੀ ਲੋਕਾਂ ਨੇ ਫਾਇਬ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਉਹਨਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਇਸ ਮੌਕੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਹਰਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਆਈਡੀਆ ਵਿਚ ਮਾਰਕੀਟ ਦੀ 103 ਨੰਬਰ ਦੁਕਾਨ ਦੇ ਵਿੱਚ ਅੱਗ ਲੱਗ ਗਈ ਹੈ, ਉਹਨਾਂ ਕਿਹਾ ਕਿ ਇਹ ਦੁਕਾਨ ਕੱਪੜੇ ਦੀ ਸੀ, ਜਿਸ ਵਿੱਚ ਇਹ ਅੱਗ ਲੱਗੀ ਹੈ ਅੱਗ ਇੰਨੀ ਭਿਆਨਕ ਸੀ ਕਿ ਸਾਡੀਆਂ ਤਿੰਨ ਗੱਡੀਆਂ ਅੱਗ ਬੁਝਾਉਣ ਦੇ ਲਈ ਪਹੁੰਚੀਆਂ ਪਰ ਫਿਲਹਾਲ ਅਜੇ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਹਨਾਂ ਕਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦਾ ਕੱਪੜਾ ਕਾਫੀ ਸੜ ਚੁੱਕਾ ਹੈ। ਉਹਨਾਂ ਕਿਹਾ ਕਿ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਕਾਰਨਾਂ ਕਰਕੇ ਲੱਗੀ ਹੈ, ਅੰਦਰ ਕਾਫੀ ਧੂੰਆਂ ਹੋਣ ਕਰਕੇ ਸਾਡੇ ਅਧਿਕਾਰੀ ਦੁਕਾਨ ਦੇ ਅੰਦਰ ਦਾਖਲ ਨਹੀਂ ਹੋ ਸਕੇ।

ਉੱਥੇ ਹੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਅਧਿਕਾਰੀ ਮੌਕੇ ਤੇ ਪੁੱਜੇ, ਜਿਨ੍ਹਾਂ ਨੇ ਕਿਹਾ ਕਿ ਆਈਡੀਆ ਚ ਮਾਰਕੀਟ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਫਿਲਹਾਲ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ। ਅੱਗ ਕਾਫੀ ਭਿਆਨਕ ਸੀ ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਇਦ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਿਟ ਹੋ ਸਕਦਾ ਹੈ ਪਰ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਨੁਕਸਾਨ ਹੋਇਆ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ।

Tags:    

Similar News