ਮਾਨਸਾ 'ਚ ਕਿਸਾਨ ਨੇ ਲਾਇਆ ਮਿੰਨੀ ਜੰਗਲ, 6 ਕਨਾਲ ਜ਼ਮੀਨ 'ਤੇ ਲਗਾਏ 52 ਕਿਸਮ ਦੇ ਪੌਦੇ, ਜਾਣੋ ਕੀ ਕਿਹਾ

ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿੱਚ ਕਿਸਾਨ ਅਵਤਾਰ ਸਿੰਘ ਨੇ ਆਪਣੀ 4 ਕਨਾਲ ਜ਼ਮੀਨ ਵਿੱਚ ਬੂਟੇ ਲਗਾ ਕੇ ਇੱਕ ਮਿੰਨੀ ਜੰਗਲ ਬਣਾਇਆ ਹੈ।

Update: 2024-07-18 09:05 GMT

ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿੱਚ ਕਿਸਾਨ ਅਵਤਾਰ ਸਿੰਘ ਨੇ ਆਪਣੀ 4 ਕਨਾਲ ਜ਼ਮੀਨ ਵਿੱਚ ਬੂਟੇ ਲਗਾ ਕੇ ਇੱਕ ਮਿੰਨੀ ਜੰਗਲ ਬਣਾਇਆ ਹੈ। ਜਿਸ ਵਿੱਚ 52 ਕਿਸਮਾਂ ਦੇ 2200 ਦੇ ਕਰੀਬ ਰੁੱਖ ਲਗਾਏ ਗਏ ਹਨ। ਅਵਤਾਰ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਕਿਸਾਨ ਰੁੱਖਾਂ ਦੀ ਕਟਾਈ ਕਰ ਰਹੇ ਹਨ, ਪਰ ਅਸੀਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਵਾਤਾਵਰਨ ਦੀ ਵੀ ਚਿੰਤਾ ਹੈ।

ਕਿਸਾਨ ਅਵਤਾਰ ਸਿੰਘ ਨੇ ਆਪਣੇ ਮਿੰਨੀ ਜੰਗਲ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਹਨ, ਜਿਨ੍ਹਾਂ ਵਿੱਚ ਫਲ ਅਤੇ ਫੁੱਲਦਾਰ ਦੋਵੇਂ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ ਇਸ ਜੰਗਲ ਵਿੱਚ ਕਈ ਹੋਰ ਕਿਸਮ ਦੇ ਪੌਦੇ ਵੀ ਲਗਾਏ ਗਏ ਹਨ।

ਅਸੀਂ ਵਾਤਾਵਰਨ ਨੂੰ ਵੀ ਪਿਆਰ ਕਰਦੇ ਹਾਂ - ਕਿਸਾਨ

ਅਵਤਾਰ ਸਿੰਘ ਨੇ ਦੱਸਿਆ ਕਿ ਉਹ 5 ਏਕੜ ਜ਼ਮੀਨ ਦਾ ਮਾਲਕ ਹੈ। ਇਹ ਜੰਗਲ ਉਸ ਨੇ ਆਪਣੀ 6 ਕਨਾਲ ਜ਼ਮੀਨ ਵਿੱਚ ਲਾਇਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਵਾਤਾਵਰਨ ਨੂੰ ਵੀ ਪਿਆਰ ਕਰਦੇ ਹਾਂ ਪਰ ਲੋਕ ਕਹਿੰਦੇ ਹਨ ਕਿ ਕਿਸਾਨ ਦਰੱਖਤ ਕੱਟ ਰਹੇ ਹਨ, ਜਿਸ ਕਾਰਨ ਸਾਡਾ ਵਾਤਾਵਰਨ ਖ਼ਰਾਬ ਹੋ ਰਿਹਾ ਹੈ |

ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵਿੱਚ ਜੰਗਲ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਸਾਨੂੰ ਵੀ ਆਪਣੇ ਵਾਤਾਵਰਨ ਅਤੇ ਸਿਹਤ ਦੀ ਚਿੰਤਾ ਹੈ। ਇਸ ਦੌਰਾਨ ਮੌਜੂਦ ਕਈ ਲੋਕਾਂ ਨੇ ਕਿਸਾਨ ਅਵਤਾਰ ਸਿੰਘ ਦੇ ਕੰਮ ਦੀ ਸ਼ਲਾਘਾ ਵੀ ਕੀਤੀ।

Tags:    

Similar News