ਪੰਜਾਬ ’ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ

ਦਿਹਾਤੀ ਖੇਤਰ ਅਧੀਨ ਪੈਂਦੇ ਜੰਡਿਆਲਾ ਵਿੱਚ ਇੱਕ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜੰਡਿਆਲਾ ਪੁਲੀਸ ਨੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਸ਼ਿਕਾਇਤ ਅਨੁਸਾਰ ਹਾਲ ਹੀ ਵਿੱਚ ਜੰਡਿਆਲਾ ਮੰਜਕੀ ਗੁਰਦੁਆਰਾ ਬਾਲਾ ਸਿੱਧ ਵਿਖੇ ਇੱਕ ਪ੍ਰਵਾਸੀ...

Update: 2024-08-14 11:28 GMT

ਜਲੰਧਰ : ਦਿਹਾਤੀ ਖੇਤਰ ਅਧੀਨ ਪੈਂਦੇ ਜੰਡਿਆਲਾ ਵਿੱਚ ਇੱਕ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜੰਡਿਆਲਾ ਪੁਲੀਸ ਨੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਸ਼ਿਕਾਇਤ ਅਨੁਸਾਰ ਹਾਲ ਹੀ ਵਿੱਚ ਜੰਡਿਆਲਾ ਮੰਜਕੀ ਗੁਰਦੁਆਰਾ ਬਾਲਾ ਸਿੱਧ ਵਿਖੇ ਇੱਕ ਪ੍ਰਵਾਸੀ (ਬਿਹਾਰ) ਵਿਅਕਤੀ ਦੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।ਜਿਸ ਵਿੱਚ ਇੱਕ 16 ਤੋਂ 17 ਸਾਲ ਦਾ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਤੋਂ ਲੰਘਦਾ ਹੈ ਅਤੇ ਕੁਝ ਦੂਰੀ 'ਤੇ ਪਿਸ਼ਾਬ ਕਰਦਾ ਹੈ।

ਇਸ ਤੋਂ ਬਾਅਦ ਨੌਜਵਾਨ ਨੇ ਪਿਸ਼ਾਬ ਕਰਨ ਤੋਂ ਬਾਅਦ ਆਪਣੇ ਹੱਥ ਨਹੀਂ ਧੋਤੇ, ਸਗੋਂ ਉਹੀ ਗੰਦੇ ਹੱਥ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ 'ਤੇ ਲਗਾ ਦਿੱਤੇ। ਇਸ ਦੌਰਾਨ ਜਦੋਂ ਉਕਤ ਨੌਜਵਾਨ ਬੇਇੱਜ਼ਤੀ ਕਰਕੇ ਉਥੋਂ ਜਾਣ ਲੱਗਾ ਤਾਂ ਉਸ ਨੇ ਉਥੇ ਪਏ ਪ੍ਰਸ਼ਾਦ ਦੇ ਡੱਬੇ ਵਿਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰ ਦਿੱਤਾ।

ਪੁਲੀਸ ਸ਼ਿਕਾਇਤ ਅਨੁਸਾਰ ਨੌਜਵਾਨ ਨੇ ਖ਼ੁਦ ਇਨ੍ਹਾਂ ਜੁਰਮਾਂ ਦਾ ਇਕਬਾਲ ਕੀਤਾ ਹੈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਏਐਸਆਈ ਅਵਤਾਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ 299 ਬੀ.ਐਨ.ਐਸ. ਤਹਿਤ ਕੇਸ ਦਰਜ ਕਰ ਲਿਆ ਹੈ।

ਉਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿੰਘਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਬੇਅਦਬੀ ਲਈ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਵੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਆਪਣਾ ਪੱਖ ਰੱਖਣ ਲਈ ਮੌਕੇ ’ਤੇ ਨਹੀਂ ਪਹੁੰਚੀ। ਜਿਸ ਤੋਂ ਬਾਅਦ ਸਿੰਘਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਨਵੀਂ ਕਮੇਟੀ ਨਹੀਂ ਬਣ ਜਾਂਦੀ ਉਦੋਂ ਤੱਕ ਸੇਵਾਦਾਰ ਭਾਈ ਜੋਗਿੰਦਰ ਸਿੰਘ, ਦਲਬਾਰਾ ਸਿੰਘ, ਮੇਜਰ ਸਿੰਘ ਅਤੇ ਕੁਝ ਹੋਰ ਸਿੰਘ ਸਾਹਿਬਾਨ ਦੀ ਸੇਵਾ ਕਰਨਗੇ। ਅਜਿਹੇ 'ਚ ਜੇਕਰ ਗੁਰਦੁਆਰਾ ਸਾਹਿਬ 'ਚ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਇਨ੍ਹਾਂ ਸਿੰਘ ਸਾਹਿਬਾਨ 'ਤੇ ਹੋਵੇਗੀ।

Tags:    

Similar News