ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਆਗੂ ਆਪ ’ਚ ਹੋਏ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਵਿੱਚ ਫੁੱਟ ਦੇ ਨਾਲ ਵਰਕਰ ਵੀ ਟੁੱਟਣੇ ਸ਼ੁਰੂ ਹੋ ਗਏ ਹਨ। ਜਿਸ ਦੇ ਤਹਿਤ ਨਾਭਾ ਤੋਂ 18 ਨੰਬਰ ਵਾਰਡ ਦੇ ਕੌਂਸਲਰ ਅਤੇ ਮਾਲਵਾ ਜੋਨ 2 ਪਟਿਆਲਾ ਜਿਲੇ ਦੇ ਪ੍ਰਧਾਨ ਮਨਿਦਰ ਪਾਲ ਸਿੰਘ ਸਨੀ ਨੇ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਦਾ ਪੱਲਾ ਫੜ ਲਿਆ।

Update: 2024-12-23 09:43 GMT

ਨਾਭਾ : ਸ਼੍ਰੋਮਣੀ ਅਕਾਲੀ ਦਲ ਵਿੱਚ ਫੁੱਟ ਦੇ ਨਾਲ ਵਰਕਰ ਵੀ ਟੁੱਟਣੇ ਸ਼ੁਰੂ ਹੋ ਗਏ ਹਨ। ਜਿਸ ਦੇ ਤਹਿਤ ਨਾਭਾ ਤੋਂ 18 ਨੰਬਰ ਵਾਰਡ ਦੇ ਕੌਂਸਲਰ ਅਤੇ ਮਾਲਵਾ ਜੋਨ 2 ਪਟਿਆਲਾ ਜਿਲੇ ਦੇ ਪ੍ਰਧਾਨ ਮਨਿਦਰ ਪਾਲ ਸਿੰਘ ਸਨੀ ਨੇ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਕੌਂਸਲਰ ਅਤੇ ਉਸ ਦੇ ਸਾਥੀਆਂ ਨੂੰ ਸਿਰਓਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ।

ਵਿਧਾਇਕ ਦੇਵਮਾਨ ਨੇ ਕਿਹਾ ਕਿ ਜੋ ਅਕਾਲੀ ਦਲ ਦੇ ਸਮੇਂ ਜੋ ਬੇਅਦਬੀਆਂ ਹੋਈਆਂ। ਉਸ ਨੂੰ ਵੇਖਦੇ ਹੋਏ ਅਕਾਲੀ ਦਲ ਦੇ ਆਗੂ ਆਪ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਕੌਂਸਲਰ ਮਨਿਦਰ ਪਾਲ ਸਿੰਘ ਸਨੀ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਬੇਅਦਬੀਆ ਨੂੰ ਵੇਖਦੇ ਹੋਏ ਅਸੀਂ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਾਰਟੀ ਨੂੰ ਲਗਾਤਾਰ ਅਲਵਿਦਾ ਕਹਿ ਰਹੇ ਹਨ। ਜਿਸ ਦੇ ਤਹਿਤ ਨਾਭਾ ਵਿਖੇ ਅਕਾਲੀ ਦਲ ਉਦੋਂ ਵੱਡਾ ਝਟਕ ਲੱਗਿਆ ਜਦੋਂ ਕੌਂਸਲਰ ਮਨਿਦਰਪਾਲ ਸਿੰਘ ਸਨੀ ਆਪਣੇ ਸੈਂਕੜੇ ਹੀ ਸਾਥੀਆਂ ਨਾਲ ਆਪ ਪਾਰਟੀ ਵਿੱਚ ਸ਼ਾਮਿਲ ਹੋ ਗਿਆ।

ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕੌਂਸਲਰ ਮਨਿੰਦਰ ਪਾਲ ਸਿੰਘ ਸਨੀ ਨੇ ਅਕਾਲੀ ਦਲ ਛੱਡ ਕੇ ਅੱਜ ਆਪ ਪਾਰਟੀ ਸ਼ਾਮਿਲ ਹੋਏ ਹਨ ਅਤੇ ਅਸੀਂ ਇਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਜੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਹਨ। ਉਹਨਾਂ ਨੂੰ ਵੇਖਦੇ ਪਾਰਟੀ ਆਗੂ ਅਕਾਲੀ ਦਲ ਨੂੰ ਛੱਡ ਰਹੇ ਹਨ।


ਇਸ ਮੌਕੇ ਤੇ ਕੌਂਸਲਰ ਅਤੇ ਮਾਲਵਾ ਜੋਨ 2 ਪਟਿਆਲਾ ਜਿਲੇ ਦੇ ਪ੍ਰਧਾਨ ਮਨਿਦਰ ਪਾਲ ਸਿੰਘ ਸਨੀ ਨੇ ਕਿਹਾ ਕਿ ਮੈਂ ਅਕਾਲੀ ਦਲ ਇਸ ਲਈ ਛੱਡੀ ਹੈ ਕਿਉਂਕਿ ਜੋ ਅਕਾਲੀ ਦਲ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਉਸ ਨੂੰ ਵੇਖਦੇ ਹੋਏ ਅਸੀਂ ਅਕਾਲੀ ਦਲ ਛੱਡ ਕੇ ਅੱਜ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ। ਉਹਨਾਂ ਕਿਹਾ ਕਿ ਮੈਂ 21 ਸਾਲਾਂ ਤੋਂ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਚੱਲਦਾ ਆ ਰਿਹਾ ਸੀ।


ਇਸ ਮੌਕੇ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਪੰਕਜ ਪੱਪੂ ਅਤੇ ਵਾਰਡ ਵਾਸੀ ਜਪਪ੍ਰੀਤ ਸਿੰਘ ਨੇ ਕਿਹਾ ਕਿ ਲਗਾਤਾਰ ਅਕਾਲੀ ਦਲ ਪਾਰਟੀ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਅਸੀਂ ਇਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਾਂਗੇ।

Tags:    

Similar News