ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ

ਮੀਡੀਆ ਰਿਪੋਰਟਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਰੋਹਿਤ ਗੋਦਾਰਾ-ਹੈਰੀ ਬਾਕਸਰ ਗੈਂਗ ਦੇ 4 ਸ਼ੂਟਰਾਂ ਨੂੰ ਐਨਕਾਊਂਟਰ ਤੋਂ ਬਾਅਦ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਸ਼ੂਟਰਾਂ ਦੀ ਗ੍ਰਿਫਤਾਰੀ ਦਿੱਲੀ ਅਤੇ ਮੋਹਾਲੀ ਤੋਂ ਕੀਤੀ ਗਈ ਹੈ।

Update: 2025-08-29 09:21 GMT

ਨਵੀਂ ਦਿੱਲੀ - ਸ਼ੇਖਰ ਰਾਏ : ਮੀਡੀਆ ਰਿਪੋਰਟਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਰੋਹਿਤ ਗੋਦਾਰਾ-ਹੈਰੀ ਬਾਕਸਰ ਗੈਂਗ ਦੇ 4 ਸ਼ੂਟਰਾਂ ਨੂੰ ਐਨਕਾਊਂਟਰ ਤੋਂ ਬਾਅਦ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਸ਼ੂਟਰਾਂ ਦੀ ਗ੍ਰਿਫਤਾਰੀ ਦਿੱਲੀ ਅਤੇ ਮੋਹਾਲੀ ਤੋਂ ਕੀਤੀ ਗਈ ਹੈ।

ਜਾਣਕਾਰੀ ਮਿਲੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਫਿਰੌਤੀ ਨਾ ਦੇਣ ’ਤੇ ਮੋਹਾਲੀ ਦੇ ਇਕ ਵਪਾਰੀ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਸ਼ੂਟਰਾਂ ਨਾਲ ਮੁਕਾਬਲੇ ਦੌਰਾਨ ਮੁਕਾਬਲੇ ਵਿਚ ਕਾਰਤਿਕ ਜਾਖੜ ਨੂੰ ਗੋਲੀ ਲੱਗੀ ਹੈ। ਇਸ ਗੈਂਗ ਵਿਰੁੱਧ ਇਕ ਨੇਤਾ ਤੋਂ 30 ਕਰੋੜ ਰੁਪਏ ਵਸੂਲਣ, ਕਤਲ ਦੀ ਕੋਸ਼ਿਸ਼ ਅਤੇ ਹੋਰ ਘਿਨਾਉਣੇ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ।

ਪੁਲਿਸ ਨੇ ਇਨ੍ਹਾਂ ਸ਼ੂਟਰਾਂ ਕੋਲੋਂ 4 ਲੋਡਿਡ ਪਿਸਤੌਲ ਅਤੇ 20 ਕਾਰਤੂਸ ਵੀ ਬਰਾਮਦ ਕੀਤੇ ਹਨ।

ਵਧੀਕ ਪੁਲਸ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁਲਸ ਨੇ ਪਹਿਲਾਂ 27 ਅਗਸਤ ਦੀ ਰਾਤ ਨੂੰ ਨਿਊ ਅਸ਼ੋਕ ਨਗਰ ਵਿਚ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਇਸ ਗੈਂਗ ਦੇ ਕਾਰਤਿਕ ਜਾਖੜ ਅਤੇ ਕਵਿਸ਼ ਫੁਟੇਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗਿਰੋਹ ਦੇ 2 ਹੋਰ ਮੈਂਬਰਾਂ ਮਨੋਜ ਅਤੇ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵੇਂ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

Tags:    

Similar News