ਪੰਜਾਬ ਦੀਆਂ 2 ਧੀਆਂ ਨੇ ਚਮਕਾਇਆ ਵਿਦੇਸ਼ ਵਿੱਚ ਪੰਜਾਬੀਆਂ ਦਾ ਨਾਂ
ਜਾਬੀ ਜਿੱਥੇ ਵੀ ਜਾਂਦੇ ਹਨ ਓਥੇ ਵੱਖਰੀ ਪਹਿਚਾਣ ਬਣਾ ਹੀ ਲੈਂਦੇ ਹਨ ਤੇ ਮੱਲਾਂ ਵੀ ਮਾਰਦੇ ਹਨ। ਹੁਣ ਪੰਜਾਬੀਆਂ ਦਾ ਨਾਮ ਵਿਦੇਸ਼ ਵਿੱਚ ਫਿਰ ਚਮਕਿਆ ਹੈ। ਦਰਅਸ਼ਲ ਆਸਟ੍ਰੇਲੀਆ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੀਆਂ ਜੰਪਲ ਧੀਆਂ ਦੇ ਨਾਮ ਦੀ ਚਰਚਾ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਕੀਤਾ ਗਿਆ ਹੈ ਤੇ ਆਖਰ ਇਨ੍ਹਾਂ ਦਾ ਨਾਮ ਪਾਰਲੀਮੈਂਟ ਵਿੱਚ ਕਿਉਂ ਗੁੰਜਿਆ ਇਸਦੀ ਵਜ੍ਹਾ ਤੁਹਾਨੂੰ ਪਤਾ ਲੱਗੇਗਾ ਤਾਂ ਤੁਸੀਂ ਵੀ ਕਹੋਗੇ ਕਿ ਸ਼ੁਕਰ ...;
ਅੰਮ੍ਰਿਤਸਰ, ਕਵਿਤਾ : ਪੰਜਾਬੀ ਜਿੱਥੇ ਵੀ ਜਾਂਦੇ ਹਨ ਓਥੇ ਵੱਖਰੀ ਪਹਿਚਾਣ ਬਣਾ ਹੀ ਲੈਂਦੇ ਹਨ ਤੇ ਮੱਲਾਂ ਵੀ ਮਾਰਦੇ ਹਨ। ਹੁਣ ਪੰਜਾਬੀਆਂ ਦਾ ਨਾਮ ਵਿਦੇਸ਼ ਵਿੱਚ ਫਿਰ ਚਮਕਿਆ ਹੈ। ਦਰਅਸ਼ਲ ਆਸਟ੍ਰੇਲੀਆ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੀਆਂ ਜੰਪਲ ਧੀਆਂ ਦੇ ਨਾਮ ਦੀ ਚਰਚਾ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਕੀਤਾ ਗਿਆ ਹੈ ਤੇ ਆਖਰ ਇਨ੍ਹਾਂ ਦਾ ਨਾਮ ਪਾਰਲੀਮੈਂਟ ਵਿੱਚ ਕਿਉਂ ਗੁੰਜਿਆ ਇਸਦੀ ਵਜ੍ਹਾ ਤੁਹਾਨੂੰ ਪਤਾ ਲੱਗੇਗਾ ਤਾਂ ਤੁਸੀਂ ਵੀ ਕਹੋਗੇ ਕਿ ਸ਼ੁਕਰ ਹੈ ਹਾਲੇ ਵੀ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਜ਼ਰ ਆ ਰਹੀ ਹੈ ਤੇ ਵਿਦੇਸ਼ ਵਿੱਚ ਜਾਣ ਤੋਂ ਬਾਅਦ ਵੀ ਪੰਜਾਬੀਆਂ ਨੇ ਆਪਣਾ ਸੱਭਿਆਚਾਰ ਨਹੀਂ ਛੱਡਿਆ।
ਅੱਜ ਕੱਲ ਵਿਦੇਸ਼ ਵਿੱਚ ਜਾਣ ਦੀ ਹਰ ਕਿਸੇ ਵਿੱਚ ਹੋੜ ਲੱਗੀ ਹੋਈ ਹੈ ਅਜਿਹੇ ਵਿੱਚ ਅੱਜ ਤੱਕ ਤੁਸੀਂ ਬਹੁਤ ਸਾਰੀਆਂ ਖਬਰਾਂ ਪੜ੍ਹੀਆਂ ਜਾਂ ਫਿਰ ਸੁਣੀਆਂ ਵੀ ਹੋਣਗੀਆਂ ਕੇ ਵਿਦੇਸ਼ ਵਿੱਚ ਸਾਡੇ ਪੰਜਾਬ ਦੇ ਬੱਚੇ ਜਾਂਦੇ ਹਨ ਪਰ ਕਿਤੇ ਨਾ ਕਿਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਭੁੱਲਦੇ ਜਾ ਰਹੇ ਨੇ ਜਿ ਬਾਰੇ ਜਾਣਨ ਤੋਂ ਬਾਅਦ ਪੰਜਾਬੀਆਂ ਦੇ ਮੰਨ ਬਹੁਤ ਉਦਾਸ ਵੀ ਹੋ ਜਾਂਦੇ ਹਨ। ਅਜਿਹੇ ਵਿੱਚ ਸਾਡੇ ਅੰਮ੍ਰਿਤਸਰ ਦੀਆਂ ਜੰਪਲ ਕੁੜੀਆਂ ਨੇ ਵਿਦੇਸ਼ ਵਿੱਚ ਆਪਣਾ, ਆਪਣੇ ਮਾਪਿਆਂ ਸਣੇ ਪਿੰਡ ਤੇ ਪੂਰੇ ਪੰਜਾਬ ਦਾ ਨਾਅ ਰੌਸ਼ਨ ਕੀਤਾ ਹੈ।
ਇਸ ਖਬਰ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਖੁਸ਼ੀ ਵਿੱਚ ਪਿੰਡ ਵਾਲੇ ਵੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਨਜ਼ਰ ਆ ਰਹੇ ਨੇ। ਇਸ ਮੌਕੇ ਪਰਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਟਾਂਗਰਾ ਦੇ ਕੋਲ ਪਿੰਡ ਥੋਥੀਆਂ ਹੈ ਤੇ ਇਹ ਸਵਰਗੀ ਮਾਸਟਰ ਗੁਰਮੀਤ ਸਿੰਘ ਸ਼ਾਹ ਦੀ ਪੁੱਤਰੀ ਕੰਵਲਪ੍ਰੀਤ ਕੌਰ ਤੇ ਪੋਤਰੀ ਰੂਹਾਨੀਅਤ ਪਰੀ ਕੌਰ ਸ਼ਾਹ ਨੇਂ ਆਪਣੇ ਪ੍ਰਵਾਰ ਤੇ ਪਿੰਡ ਦਾ ਨਾਮ ਵਿਦੇਸ਼ ਦੀ ਧਰਤੀ ਉੱਤੇ ਰੌਸ਼ਨ ਕੀਤਾ ਹੈ। ਹੁਣ ਇਨ੍ਹਾਂ ਪੰਜਾਬੀ ਦੀਆਂ ਧੀਆਂ ਤੋਂ ਹੀ ਸੇਂਧ ਲੈਣੀ ਚਾਹੀਦੀ ਹੈ ਕਿ ਭਾਵੇਂ ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ ਪਰ ਆਪਣੀ ਮਾਂ ਬੋਲੀ ਤੇ ਵਿਰਸੇ ਨੂੰ ਨਾਲ ਹੀ ਲੈ ਕੇ ਚੱਲਣਾ ਚਾਹੀਦਾ ਹੈ।