ਇੰਦਰਾ ਦੀ ਮੌਤ ਤੋਂ ਬਾਅਦ ਅਮਿਤਾਭ ਬੱਚਨ ਨੇ ਸਿੱਖ ਵਿਅਕਤੀ ਨੂੰ ਦੇਖਦੇ ਹੀ ਮਾਰਿਆ ਸੀ ਥੱਪੜ, ਜਾਨ ਲੈਣ ਦੀ ਵੀ ਕੀਤੀ ਕੋਸ਼ਿਸ਼

ਕਿਹਾ, "ਇਹ ਗੱਦਾਰ ਹੈ ਇਸਨੂੰ ਫੜ ਕੇ ਮਾਰੋ', ਦੇਖੋ ਵੀਡਿਓ

Update: 2025-11-02 11:59 GMT

1984 Sikh Riots: ਸਿੱਖ ਇਤਿਹਾਸ ਵਿੱਚ ਸਾਲ 1984 ਨੂੰ ਕਾਲਾ ਸਾਲ ਕਿਹਾ ਜਾਂਦਾ ਹੈ, ਕਿਉੰਕਿ ਇਹ ਉਹ ਸਾਲ ਸੀ, ਜਿਸਨੇ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਜਾੜ ਦਿੱਤਾ। ਜਦੋਂ ਇੰਦਰਾ ਗਾਂਧੀ ਨੇ ਬਲੂ ਸਟਾਰ ਅਪ੍ਰੇਸ਼ਨ ਦੌਰਾਨ ਦਰਬਾਰ ਸਾਹਿਬ ਤੇ ਹਮਲੇ ਕੀਤੇ ਤਾਂ, ਉਦੋਂ ਸਿੱਖ ਕੌਮ ਦੇ ਅੰਦਰ ਗੁੱਸਾ ਸੀ। ਇਸਤੋਂ ਬਾਅਦ ਇੰਦਰਾ ਗਾਂਧੀ ਦੇ ਬਾਡੀਗਾਰਡ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਉਹਨਾਂ ਨੂੰ 31 ਅਕਤੂਬਰ 1984 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸਤੋਂ ਬਾਅਦ ਜੋਂ ਹੋਇਆ ਉਹ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਦਰਜ ਹੈ। 

ਪਰ ਇਨ੍ਹਾਂ ਸਿੱਖ ਵਿਰੋਧੀ ਕਤਲੇਆਮ ਦੌਰਾਨ ਇੱਕ ਹੋਰ ਬਾਲੀਵੁੱਡ ਅਭਿਨੇਤਾ ਨੇ ਖਲਨਾਇਕ ਦਾ ਅਹਿਮ ਰੋਲ ਨਿਭਾਇਆ, ਜਿਸ ਕਰਕੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੰਗੇ ਭੜਕ ਉੱਠੇ। ਉਹ ਕੋਈ ਹੋਰ ਨਹੀਂ, ਬਲਕਿ ਅਮਿਤਾਭ ਬੱਚਨ ਸੀ। ਅਮਿਤਾਭ ਬੱਚਨ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਸੀ। ਅਮਿਤਾਭ ਬੱਚਨ ਨੇ ਭੀੜ ਨੂੰ ਇੱਕ ਭਾਸ਼ਣ ਦੌਰਾਨ ਕਿਹਾ ਸੀ, "ਖੂਨ ਦਾ ਬਦਲਾ ਖੂਨ"। 

ਇਸ ਤੋਂ ਇਲਾਵਾ ਹੁਣ ਸੋਸ਼ਲ ਮੀਡੀਆ ਤੇ ਅਮਿਤਾਭ ਬੱਚਨ ਨਾਲ ਜੁੜੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ '84 ਦੰਗਿਆਂ ਦਾ ਇੱਕ ਸਿੱਖ ਪੀੜਤ ਆਪਣੀ ਹੱਡਬੀਤੀ ਦੱਸ ਰਿਹਾ ਹੈ। ਇਸ ਸ਼ਖ਼ਸ ਦੀ ਵੀਡਿਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਬਜ਼ੁਰਗ ਸ਼ਖਸ ਨੇ ਦੱਸਿਆ ਕਿ ਇੰਦਰਾ ਦੀ ਮੌਤ ਤੋਂ ਬਾਅਦ ਜਦੋਂ ਅਮਿਤਾਭ ਉਸਦੇ ਸਾਹਮਣੇ ਸੀ ਤਾਂ ਉਸਨੂੰ ਦੇਖਦੇ ਹੀ ਅਮਿਤਾਭ ਬੋਲੇ, "ਏ ਸਿੱਖ ਤੇਰਾ ਇੱਥੇ ਕੀ ਕੰਮ? ਤੂੰ ਗੱਦਾਰ ਹੈ।" ਇਸਤੋਂ ਬਾਅਦ ਅਮਿਤਾਭ ਨੇ ਉਸ ਸ਼ਖਸ ਨੂੰ ਥੱਪੜ ਮਾਰਿਆ ਅਤੇ ਭੀੜ ਨੂੰ ਕਿਹਾ ਇਸਨੂੰ ਮਾਰੋ। ਇੰਨਾਂ ਕਹਿ ਕੇ ਬੱਚਨ ਵਾਪਿਸ ਅੰਦਰ ਚਲੇ ਗਏ। ਇਸਤੋਂ ਬਾਅਦ ਭੀੜ ਨੇ ਇਸ ਸ਼ਖ਼ਸ ਨੂੰ ਖੂਬ ਮਾਰਿਆ। ਦੇਖੋ ਇਹ ਵੀਡੀਓ, ਲਿੰਕ ਤੇ ਕਰੋ ਕਲਿੱਕ:

Sikh Man On Amitabh Bachchan Role In 1984 Sikh Riots Watch Video

ਕਬਿਲੇਗੌਰ ਹੈ ਕਿ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਕੌਣ ਬਣੇਗਾ ਕਰੋੜਪਤੀ ਵਿੱਚ ਨਜ਼ਰ ਆਏ ਸੀ। ਇਸ ਦੌਰਾਨ ਪੰਜਾਬੀ ਗਾਇਕ ਨੇ ਅਮਿਤਾਭ ਦੇ ਪੈਰੀਂ ਹੱਥ ਲਾਏ। ਇਸਤੋਂ ਬਾਅਦ ਵਿਵਾਦ ਭੜਕ ਉੱਠਿਆ। ਦਿਲਜੀਤ ਸਿੱਖ ਭਾਈਚਾਰੇ ਦੇ ਨਿਸ਼ਾਨੇ ਤੇ ਆਗਏ। ਕਿਉੰਕਿ ਸਿੱਖ ਕੌਮ ਅੱਜ ਵੀ ਅਮਿਤਾਭ ਬੱਚਨ ਨੂੰ 84 ਕਤਲੇਆਮ ਦਾ ਗੁਨਾਹਗਾਰ ਮੰਨਦੀ ਹੈ। 

Tags:    

Similar News