ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸਰਬਸੰਮਤੀ ਨਾਲ ਚੁਣੇ ਸਰਪੰਚ ਹਰਪਾਲ ਸਿੰਘ ਦਾ ਕੀਤਾ ਸਨਮਾਨ

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸਰਬਸੰਮਤੀ ਨਾਲ ਚੁਣੇ ਸਰਪੰਚ ਹਰਪਾਲ ਸਿੰਘ ਦਾ ਕੀਤਾ ਸਨਮਾਨ

By :  Deep
Update: 2024-10-08 14:43 GMT

ਪਟਿਆਲਾ 8 ਅਕਤੂਬਰ ( ) ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਨੇ ਪੰਜਾਬ ਵਿੱਚ ਹੋ ਰਹੀਆਂ ਸਰਪੰਚੀ ਚੋਣਾਂ ਮੌਕੇ ਪਿੰਡ ਹਡਾਣਾ ਵਿਖੇ ਸਰਬਸੰਮਤੀ ਨਾਲ ਬਣੇ ਸਰਪੰਚ ਹਰਪਾਲ ਸਿੰਘ ਅਤੇ ਹੋਰਨਾਂ ਪੰਚਾਂ ਦਾ ਸਨਮਾਨ ਕੀਤਾ। ਹਡਾਣਾ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪਿੰਡ ਹੋਰਨਾਂ ਪਿੰਡਾਂ ਲਾਈ ਰਾਹ ਦਸੇਰੇ ਬਣੇ ਰਹਿਣਗੇ। ਨਵੇਂ ਚੁਣੇ ਸਰਪੰਚ ਹਰਪਾਲ ਸਿੰਘ ਨੇ ਸਨਮਾਨ ਕਰਨ ਵਿਸ਼ੇਸ਼ ਤੌਰ ਤੇ ਪੁੱਜੇ ਚੇਅਰਮੈਨ ਹਡਾਣਾ ਦਾ ਧੰਨਵਾਦ ਕੀਤਾ ਅਤੇ ਹਲਕਾ ਸਨੌਰ ਦੇ ਐਮ ਐਲ ਏ ਹਰਮੀਤ ਪਠਾਣਮਾਜਰਾ ਦੀ ਅਗਵਾਈ ਵਿੱਚ ਹੋਰਨਾਂ ਪਿੰਡਾਂ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੇ ਰੁਝਾਨ ਦੀ ਵੀ ਤਾਰੀਫ਼ ਕੀਤੀ।  ਸਨਮਾਨ ਕਰਨ ਮੌਕੇ ਪੰਚ ਰਾਜਵੰਤ ਕੌਰ, ਪੰਚ ਗੁਰਦੀਪ ਸਿੰਘ, ਪੰਚ ਜਗਦੇਵ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਅਵਤਾਰ ਸਿੰਘ, ਸਾਬਕਾ ਪੰਚ ਸ਼੍ਰੀ ਨਿਵਾਸ, ਲੰਬਰਦਾਰ ਮਹਿੰਦਰ ਸਿੰਘ, ਲੰਬਰਦਾਰ ਪਰਮਜੀਤ ਸਿੰਘ ਪੰਮੀ, ਅਤੇ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਿਸ ‘ਤੇ ਅੱਜ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਨ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਮਗਰੋਂ ਉਨ੍ਹਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਗਈ ਅਤੇ ਲੱਡੂ ਵੰਡੇ ਗਏ।

ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਪੰਚਾਇਤੀ ਚੌਣਾਂ ਦੇ ਚਲਦਿਆਂ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਬਣਨ ਵਾਲੇ ਸਰਪੰਚਾਂ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਢੰਗ ਨਾਲ ਜਿੱਥੇ ਪਿੰਡ ਵਿੱਚ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ, ਉੱਥੇ ਹੀ ਚੋਣਾਂ ਲੜਨ ਵਾਲਿਆਂ ਲਈ ਵੀ ਫਾਲਤੂ ਦੇ ਖਰਚੇ ਕਰਨ ਤੋਂ ਬਚਾਅ ਹੋ ਜਾਂਦਾ ਹੈ। ਉਨਾਂ ਕਿਹਾ ਕਿ ਸਰਬਸੰਮਤੀ ਨਾਲ ਬਣੇ ਸਰਪੰਚ ਨਾਲ ਜਿੱਥੇ ਸਰਕਾਰ ਕੋਲੋਂ ਫੰਡਾਂ ਤੋਂ ਇਲਾਵਾ ਇੱਕ ਖਾਸ ਰਾਸ਼ੀ ਦਿੱਤੀ ਜਾਂਦੀ ਹੈ। ਜਿਸ ਨਾਲ ਪਿੰਡ ਦੇ ਵਿਕਾਸ ਦੀ ਚੰਗੀ ਸ਼ੁਰੂਆਤ ਕਰਨ ਵਿੱਚ ਅਹਿਮ ਰੋਲ ਅਦਾ ਹੁੰਦਾ ਹੈ। ਉਨਾਂ ਸਮਾਜ ਵਿੱਚ ਚੰਗਾ ਰੁਤਬਾ ਰੱਖਣ ਵਾਲੇ ਹਰਪਾਲ ਸਿੰਘ ਨਾਲ ਪਿੰਡ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ।

ਚੁਣੇ ਗਏ ਸਰਪੰਚ ਹਰਪਾਲ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਹਰਮੀਤ ਪਠਾਣਮਾਜਰਾ ਦੀ ਯੋਗ ਅਗਵਾਈ ਵਿੱਚ ਪਿੰਡ ਦਾ ਵਿਕਾਸ ਕਰਨਾ ਹੀ ਮੁੱਢਲਾ ਫ਼ਰਜ ਹੋਵੇਗਾ। ਜੇਕਰ ਇਸੇ ਤਰ੍ਹਾਂ ਹਲਕਾ ਸਨੌਰ ਦੇ ਪਿੰਡਾਂ ਵਿੱਚ ਸਰਪੰਚ ਚੁਣੇ ਜਾਂਦੇ ਨੇ ਤਾਂ ਹਲਕਾ ਸਨੌਰ ਦੀ ਨੁਹਾਰ ਪੂਰੇ ਪੰਜਾਬ ਵਿੱਚ ਵੱਖਰੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਕੀਤੀ ਚੋਣ ਨੇ ਬਾਕੀ ਪਿੰਡਾਂ ਨੂੰ ਵੀ ਰਸਤਾ ਦਿਖਾਇਆ ਹੈ। ਸਾਡੇ ਪਿੰਡ ਦੇ ਲੋਕਾਂ ਵੱਲੋਂ ਮੈਨੂੰ ਜੋ ਜਿੰਮੇਵਾਰੀ ਸਰਪੰਚੀ ਦੀ ਦਿੱਤੀ ਹੈ, ਉਸ ਨੂੰ ਮੈਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਉਹਨਾਂ ਦੀ ਟੀਮ ਦੇ ਵਿੱਚ ਸ਼ਾਮਿਲ ਲੋਕਾਂ ਦਾ ਵੀ, ਉਹਨਾਂ ਨੇ ਧੰਨਵਾਦ ਕੀਤਾ।

ਹੋਰਨਾਂ ਤੋਂ ਇਲਾਵਾ ਹਰਪਿੰਦਰ ਸਿੰਘ ਚੀਮਾ, ਰਾਜਵਿੰਦਰ ਸਿੰਘ, ਲਾਲੀ ਰਹਿਲ ਪੀ ਏ ਟੁ ਚੇਅਰਮੈਨ ਰਣਜੋਧ ਹਡਾਣਾ, ਗੁਰਪ੍ਰੀਤ ਸਿੰਘ ਗੁਰੀ ਪੀ ਏ ਟੁ ਹਰਮੀਤ ਪਠਾਣਮਾਜਰਾ, ਵਿਕਰਮ ਹਡਾਣਾ, ਹਰਪਿੰਦਰ ਸਿੰਘ ਚੀਮਾ, ਗੁਰਿੰਦਰਜੀਤ ਸਿੰਘ ਅਦਾਲਤੀਵਾਲਾ, ਅਰਵਿੰਦਰ ਸਿੰਘ, ਬਲਜਿੰਦਰ ਸਿੰਘ, ਲਾਭ ਸਿੰਘ, ਧਿਆਨ ਸਿੰਘ, ਕਰਮਜੀਤ ਸਿੰਘ ਚੀਮਾ, ਅਜਾਇਬ ਸਿੰਘ, ਗੁਰਦਿਆਲ ਸਿੰਘ, ਹਰਚੰਦ ਸਿੰਘ, ਬੰਤ ਸਿੰਘ ਬਲਬੇੜਾ, ਮਨਦੀਪ ਸਿੰਘ, ਪਰਮਜੀਤ ਸਿੰਘ, ਨਕੇਸ਼ ਸ਼ਰਮਾ, ਗਿਆਨ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਸਤਿੰਦਰ ਸਿੰਘ ਥਿੰਦ, ਸ਼ਿਵ ਚੰਦਰ ਰਾਵਤ, ਕਲਵੀਰ ਸਿੰਘ, ਹਰੀ ਕ੍ਰਿਸ਼ਨ ਸਿੰਘ, ਰਾਜ ਕੁਮਾਰ, ਰਾਮ ਲਾਲ, ਰਘਬੀਰ ਸਿੰਘ, ਜਗਦੀਪ ਸਿੰਘ, ਸੁਖਬੀਰ ਸਿੰਘ ਅਤੇ ਹੋਰ ਕਈ ਪਿੰਡ ਵਾਸੀ ਮੌਜੂਦ ਰਹੇ।

Similar News