ਸੋਨਮ ਬਾਜਵਾ ਦੀ ਖੂਬਸੂਰਤ ਤਸਵੀਰਾਂ ਨੇ ਫੈਨਜ਼ ਦਾ ਮੋਹਿਆ ਮਨ, ਦੇਖੋ ਤਸਵੀਰਾਂ

ਸੋਨਮ ਬਾਜਵਾ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਫੈਨਜ਼ ਨੇ ਜਿਹੇ ਕੁਮੈਂਟ ਕੀਤੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਸੀ ਵੀ ਹੈਰਾਨ ਹੋ ਜਾਓਗੇ।

Update: 2024-07-13 10:42 GMT

ਚੰਡੀਗੜ੍ਹ: ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ। ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾਂਵਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪਏ। ਉਸ ਦੇ ਆਪਣੇ ਪਰਿਵਾਰ ਨੇ ਉਸ ਨੂੰ ਸਾਂਵਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਾਇਆ। ਇਸ ਤੋਂ ਬਾਅਦ ਸੋਨਮ ਬਾਜਵਾ ‘ਚ ਆਤਮ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ, ਪਰ ਉਸ ਦੀ ਡਾਕਟਰੀ ਦੀ ਪੜ੍ਹਾਈ ‘ਚ ਜ਼ਰਾ ਵੀ ਦਿਲਚਸਪੀ ਨਹੀਂ ਸੀ। ਪਰਿਵਾਰ ਦੇ ਦਬਾਅ ਦੇ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ। ਮਾਡਲ ਬਣ ਸੋਨਮ ਨੇ ਨਾਮ ਤਾਂ ਕਮਾਇਆ, ਪਰ ਉਸ ਨੂੰ ਉਹ ਤਰੱਕੀ ਤੇ ਪ੍ਰਸਿੱਧੀ ਨਹੀਂ ਮਿਲ ਰਹੀ ਸੀ ਜਿਸ ਦੀ ਉਹ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟਸ ਦੀ ਨੌਕਰੀ ਕੀਤੀ। ਇਸੇ ਦੌਰਾਨ ਉਸ ਨੇ ਮਿਸ ਇੰਡੀਆ ‘ਚ ਵੀ ਹਿੱਸਾ ਲਿਆ, ਪਰ ਇੱਥੇ ਵੀ ਉਸ ਨੂੰ ਸਫਲਤਾ ਨਹੀਂ ਮਿਲੀ।



2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਨਾਲ ਸੋਨਮ ਦੀ ਪਾਲੀਵੁੱਡ ‘ਚ ਐਂਟਰੀ ਹੋਈ। ਜਦੋਂ ਸੋਨਮ ਇਸ ਫ਼ਿਲਮ ‘ਚ ਸਿਮਰਨ ਬਣ ਕੇ ਪਰਦੇ ‘ਤੇ ਉੱਤਰੀ ਤਾਂ ਸਿੱਧਾ ਦਿਲਾਂ ;ਚ ਉੱਤਰ ਗਈ। ਇਸ ਤੋਂ ਬਾਅਦ 2014 ‘ਚ ਆਈ ਫ਼ਿਲਮ ‘ਪੰਜਾਬ 1984’ ਨੇ ਉਸ ਨੂੰ ਪਾਲੀਵੁੱਡ ‘ਚ ਸਥਾਪਤ ਕੀਤਾ। ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ। ਸੋਨਮ ਬਾਜਵਾ ਨੇ ਕਈ ਤਾਮਿਲ, ਤੇਲਗੂ ਤੇ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

 

 


ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਨੂੰ ਉਸ ਦੀ ਖੂਬਸੂਰਤੀ ਦੇ ਨਾਲ ਨਾਲ ਜ਼ਬਰਦਸਤ ਐਕਟਿੰਗ ਲਈ ਵੀ ਜਾਣਿਆ ਜਾਂਦਾ ਹੈ।




Tags:    

Similar News