Youtube ਦਾ Down ਹੋਇਆ ਸਰਵਰ , ਉਪਭੋਗਤਾ ਲਈ ਮੁਸ਼ਕਿਲ ਹੋਇਆ Access

ਯੂਜ਼ਰਸ ਵੱਲੋਂ ਦੱਸਿਆ ਗਿਆ ਹੈ ਕਿ ਯੂਟਿਊਬ ਅਤੇ ਯੂਟਿਊਬ ਸਟੂਡੀਓ ਦੇਵੇਂ ਪਲੇਟਫਾਰਮ ਇੱਕੋ ਸਮੇਂ ਬੰਦ ਹੋਏ ਹਨ।

Update: 2024-07-22 11:21 GMT

ਚੰਡੀਗੜ੍ਹ : ਆਊਟੇਜ ਭਾਰਤ ਵਿੱਚ ਬਹੁਤ ਸਾਰੇ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ । ਜਾਣਕਾਰੀ ਅਨੁਸਾਰ ਯੂਟਿਉਬ ਤੇ ਕਈ ਯੂਜ਼ਰਸ ਵੱਲੋਂ ਕੁਝ ਵੀਡੀਓਜ਼ ਨੂੰ ਲੋਡ ਕਰਨ ਜਾਂ ਪਲੇਟਫਾਰਮ ਤੱਕ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ । ਇਸ ਵਿਚਾਲੇ ਹੈਸ਼ਟੈਗ 'ਯੂਟਿਊਬਡਾਉਨ' ਪ੍ਰਚਲਿਤ ਹੋਣਾ ਸ਼ੁਰੂ ਹੋ ਗਿਆ ਹੈ ਜਿਸ 'ਚ ਉਪਭੋਗਤਾਵਾਂ ਵੱਲੋਂ ਆਪਣੇ ਅਨੁਭਵ ਸਾਂਝੇ ਕੀਤੇ ਜਾ ਰਹੇ ਨੇ । ਯੂਜ਼ਰਸ ਵੱਲੋਂ ਦੱਸਿਆ ਗਿਆ ਹੈ ਕਿ ਯੂਟਿਊਬ ਅਤੇ ਯੂਟਿਊਬ ਸਟੂਡੀਓ ਦੇਵੇਂ ਪਲੇਟਫਾਰਮ ਇੱਕੋ ਸਮੇਂ ਬੰਦ ਹੋਏ ਹਨ । ਕ੍ਰਾਊਡਸਟ੍ਰਾਇਕ ਦੇ ਸਾਈਬਰ ਸੁਰੱਖਿਆ ਅਪਡੇਟ ਤੋਂ ਬਾਅਦ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਦੁਨੀਆ ਭਰ ਵਿੱਚ ਬੰਦ ਹੋਣ ਤੋਂ ਬਾਅਦ, ਹੁਣ ਅਜਿਹਾ ਲੱਗਦਾ ਹੈ ਕਿ ਗੂਗਲ ਦਾ ਵੀਡੀਓ ਸਟ੍ਰੀਮਰ ਯੂਟਿਊਬ ਪੂਰੇ ਭਾਰਤ ਵਿੱਚ ਡਾਊਨ ਹੈ । ਰਿਪੋਰਟਾਂ ਦੇ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਯੂਟਿਊਬ ਐਪ ਚ ਆਈ ਹੈ । ਜਿਸ ਚ ਮਿਲੀ ਜਾਣਕਾਰੀ ਅਨੁਸਾਰ 33 ਫੀਸਦੀ ਯੂਜ਼ਰਸ ਨੇ ਵੀਡੀਓ ਅਪਲੋਡ ਕਰਨ 'ਚ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ, ਜਦਕਿ 23 ਫੀਸਦੀ ਨੇ ਵੈੱਬਸਾਈਟ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ । ਯੂਟਿਊਬ ਦੇ ਸਪੋਰਟ ਪੇਜ 'ਤੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ । ਫਿਲਹਾਲ, ਆਊਟੇਜ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਯੂਟਿਊਬ ਦੇ ਪੇਜ ਜਾਂ ਸੋਸ਼ਲ ਮੀਡੀਆ ਚੈਨਲਾਂ ਤੇ ਵੀ ਇਸ ਸਬੰਧੀ ਕੋਈ ਅਪਡੇਟ ਨਹੀਂ ਕੀਤਾ ਗਿਆ ਹੈ । ਹਾਲਾਂਕਿ ਇਸ ਸਮੱਸਿਆ ਨੇ ਕੁਝ ਕੁ ਯੂਜ਼ਰਸ ਨੂੰ ਹੀ ਪ੍ਰਭਾਵਿਤ ਕੀਤਾ ਹੈ, ਕਿਹਾ ਜਾ ਰਿਹਾ ਹੈ ਕਿ ਇਹ ਸੰਭਾਵਤ ਤੌਰ 'ਤੇ ਇੱਕ ਮਾਮੂਲੀ ਗੜਬੜ ਹੈ ਜਿਸਦਾ ਜਲਦੀ ਹੱਲ ਕੀਤਾ ਜਾ ਸਕਦਾ ਹੈ ।

Tags:    

Similar News