ਸ਼ਾਬਾਸ਼! 9 ਸਾਲ ਦੀ ਸਖਤ ਮਿਹਨਤ ਮਗਰੋਂ pineapples ਦੀ ਪੈਦਾਵਾਰ ਕਰਨ ਚ ਕੀਤੀ ਕਾਮਯਾਬੀ
By : Gill
Update: 2026-04-06 00:38 GMT
ਵੈਨਕੂਵਰ, 5 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਯੂਕਨ ਖੇਤਰ ਦੇ ਇੱਕ ਵਿਅਕਤੀ ਵੱਲੋਂ ਘਰ ਵਿੱਚ ਅਨਾਨਾਸ ਉਗਾਉਣ ਦਾ ਸਫਲ ਤਜਰਬਾ ਕਰਨ ਦਾ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ, ਜਿਸ ਲਈ ਉਸਨੂੰ ਸਖਤ ਮਿਹਨਤ ਦੇ ਨਾਲ ਨਾਲ ਲਗਭਗ 9 ਸਾਲਾਂ ਦਾ ਸਮਾਂ ਲੱਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ
ਯੂਕਨ ਖੇਤਰ ਦੇ ਵਾਈਟਹੋਰਸ ਦੇ ਨਿਵਾਸੀ ਐਲੈਕਸ ਓਬਰਗ ਨੇ ਧੀਰਜ ਅਤੇ ਲਗਾਤਾਰ ਦੇਖਭਾਲ ਨਾਲ ਆਪਣੇ ਘਰ ਵਿੱਚ ਅਨਾਨਾਸ ਤਿਆਰ ਕਰਨ ਤੋਂ ਸਫਲਤਾ ਹਾਸਲ
ਕੀਤੀ ਹੈ । ਉਹਨਾਂ ਦਾ ਕਹਿਣਾ ਹੈ ਕਿ ਜੇ ਮਨੁੱਖ ਧੀਰਜ ਰੱਖੇ ਤਾਂ ਲਗਾਤਾਰ ਕੋਸ਼ਿਸ਼ ਕਰਨ ਤੇ ਉਸ ਨੂੰ ਸਫਲਤਾ ਮਿਲਣੀ ਨਿਰਧਾਰਤ ਹੈ
ਦੱਸਿਆ ਜਾ ਰਿਹਾ ਹੈ ਕਿ ਉੱਤਰੀ ਖੇਤਰਾਂ ਵਿੱਚ ਅਨਾਨਾਸ ਉਗਾਉਣਾ ਆਮ ਗੱਲ ਨਹੀਂ ਹੈ, ਪਰ ਓਬਰਗ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਇਹ ਸੰਭਵ ਕਰ ਦਿਖਾਇਆ।