ਸੜਕ 'ਤੇ ਤੌਲੀਆ ਪਾ ਨਿੱਕਲੀ ਇਹ ਲੜਕੀ ! ਤਸਵੀਰਾਂ ਨੇ ਸਭ ਨੂੰ ਕੀਤਾ ਹੈਰਾਨ !
ਮੁੰਬਈ ਦੀ ਇਕ ਸੜਕ 'ਤੇ ਤੌਲੀਆ ਪਾ ਕੇ ਤੁਰਦੀ ਇਕ ਨੌਜਵਾਨ ਲੜਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ।;
ਮੁੰਬਈ : ਮੁੰਬਈ ਦੀ ਇਕ ਸੜਕ 'ਤੇ ਤੌਲੀਆ ਪਾ ਕੇ ਤੁਰਦੀ ਇਕ ਨੌਜਵਾਨ ਲੜਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ । ਡਿਜੀਟਲ ਕਰਿਏਟਰ ਅਤੇ ਮਿੰਤਰਾ ਫੈਸ਼ਨ ਸੁਪਰਸਟਾਰ ਦੀ ਜੇਤੂ ਤਨੁਮਿਤਾ ਘੋਸ਼ ਦਾ ਵੀਡੀਓ, ਮੁੰਬਈ ਦੇ ਪਵਈ ਖੇਤਰ ਵਿੱਚ ਸ਼ੂਟ ਕੀਤਾ ਗਿਆ ਹੈ, ਜਿਸ ਵਿੱਚ ਉਹ ਇੱਕ ਗੁਲਾਬੀ ਤੌਲੀਏ ਵਿੱਚ ਸੜਕ ਤੇ ਸੈਰ ਕਰਦੀ ਦਿਖਾਈ ਦਿੰਦੀ ਹੈ । ਘੋਸ਼ ਦੁਆਰਾ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ ਵਿੱਚ, ਲੋਕ ਉਸ ਨੂੰ ਸਟਾਇਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਉਹ ਬੱਸ ਸਟਾਪ ਤੋਂ ਇੱਕ ਨੇੜਲੇ ਹੋਟਲ ਤੱਕ ਜਾਂਦੀ ਹੈ ਅਤੇ ਬੈਂਚ 'ਤੇ ਬੈਠਦੀ ਹੈ । ਇਸ ਤੋਂ ਬਾਅਦ ਕੁੜੀ ਵੱਲੋਂ ਕੁਝ ਪੋਜ਼ ਵੀ ਕੀਤੇ ਜਾਂਦੇ ਨੇ ਜਿਸ ਚ ਉਸ ਵੱਲੋਂ ਆਪਣੇ ਐਕਟਿੰਗ ਅਤੇ ਮਾਡਲਿੰਗ ਸਕਿਲ ਦਿਖਾਏ ਜਾਂਦੇ ਨੇ , ਕੁਝ ਸਮੇਂ ਬਾਅਦ ਇਹ ਕੁੜੀ ਉੱਠ ਕੇ ਥੋੜੀ ਦੂਰੀ ਤੇ ਜਾ ਕੇ ਆਪਣੇ ਤੌਲਿਏ ਨੂੰ ਵੀ ਖੋਲ੍ਹ ਦਿੰਦੀ ਹੈ, ਜਿਸ ਦੇ ਨੀਚੇ ਉਸ ਵੱਲੋਂ ਇੱਕ ਹੋਰ ਹਰੇ ਰੰਗ ਦੀ ਡਰੈਸ ਪਹਿਨੀ ਹੁੰਦੀ ਹੈ । ਇਸ ਸਟੰਟ ਨੇ ਲੋਕਾਂ ਦੇ ਧਿਆਨ ਨੂੰ ਕੁੜੀ ਵੱਲ ਕੇਂਦਰਿਤ ਕੀਤਾ ਅਤੇ ਹਰ ਕੋਈ ਇਸ ਨੂੰ ਹੈਰਾਨੀ ਵਾਲੀ ਨਜ਼ਰ ਨਾਲ ਦੇਖਦਾ ਰਿਹਾ । ਜਦੋਂ ਇਲ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਗਿਆ ਤਾਂ ਉਸ ਵਿੱਚ ਲੋਕਾਂ ਦੀਆਂ ਵੱਖੋਂ-ਵੱਖ ਟਿੱਪਣੀਆਂ ਦੇਖਣ ਨੂੰ ਮਿਲੀਆਂ ਜਿਵੇਂ ਕਿ ਇੱਕ ਯੂਜ਼ਰ ਨੇ ਲਿਖਿਆ, " ਮੰਮੀ ਨੇ ਇਹ ਰੀਲ ਦੇਖਣ ਤੋਂ ਬਾਅਦ ਕਿਹਾ ਤੋਂ ਬਾਅਦ ਕਿਹਾ ਉਦੋਂ ਤੱਕ ਘਰ ਨਾ ਆਵੀਂ ਜਿੰਨੀ ਦੇਰ ਤੌਲੀਆ ਲੈ ਕੇ ਨਹੀਂ ਆਉਂਦੀ।" ਇਕ ਹੋਰ ਇੰਸਟਾਗ੍ਰਾਮ ਯੂਜ਼ਰ ਨੇ ਕਿਹਾ, ''ਮੈਂਨੂੰ ਵੀ ਅਜਿਹਾ ਹੀ ਕੁਝ ਕਰਨਾ ਪਏਗਾ ਕਿਉਂਕਿ ਮੇਰੀ ਵੀਡੀਓ ਵੀ ਵਾਇਰਲ ਨਹੀਂ ਹੋ ਰਹੀ ਹੈ ।'' ਇੱਕ ਹੋਰ ਯੂਜ਼ਰ ਨੇ ਕਿਹਾ ਕਿ ਨੇ ਟਿੱਪਣੀ ਕੀਤੀ, " ਇੱਕ ਚੰਗੇ ਪਹਿਰਾਵੇ ਨਾਲੋਂ ਜ਼ਿਆਦਾ ਲੋਕ ਤੌਲੀਏ ਦੀ ਜ਼ਿਆਦਾ ਕਵਰੇਜ ਕਰਦੇ ਹਨ "