ਚਾਹ ਵੇਚਣ ਵਾਲੇ ਦੀ ਧੀ ਨੇ ਰੋਂਦੇ ਹੋਏ ਪਿਤਾ ਨੂੰ ਪਾਈ ਜਫੀ ,'ਕਿਹਾ ਪਾਪਾ ਮੈਂ ਸੀਏ ਬਣ ਗਈ'

ਇੱਕ ਚਾਹ ਵੇਚਣ ਵਾਲੇ ਦੀ ਧੀ ਦੀ ਨੇ ਚਾਰਟਰਡ ਅਕਾਊਂਟੈਂਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਖੁਸ਼ੀ ਦੇ ਹੰਝੂਆਂ ਨੂੰ ਇੱਕ ਵੀਡੀਓ ਚ ਰਿਕਾਰਡ ਕਰ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜੋ ਕਾਫੀ ਵਾਇਰਲ ਹੋਇਆ

Update: 2024-07-21 11:34 GMT

ਚੰਡੀਗੜ੍ਹ : ਇੱਕ ਚਾਹ ਵੇਚਣ ਵਾਲੇ ਦੀ ਧੀ ਦੀ  ਨੇ ਚਾਰਟਰਡ ਅਕਾਊਂਟੈਂਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਖੁਸ਼ੀ ਦੇ ਹੰਝੂਆਂ ਨੂੰ ਇੱਕ ਵੀਡੀਓ ਚ ਰਿਕਾਰਡ ਕੀਤਾ,ਅਤੇ ਇੱਕ ਸ਼ੋਸ਼ਲ ਮੀਡੀਆ ਤੇ ਇਹ ਦਿਲ ਖਿੱਚਣ ਵਾਲਾ ਵੀਡੀਓ ਸਾਂਝਾ ਕੀਤਾ ਜਿਸ ਤੋਂ ਬਾਅਦ ਇਹ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਦਿੱਲੀ ਤੋਂ ਅਮਿਤਾ ਪ੍ਰਜਾਪਤੀ ਨੇ ਇਸ ਯਾਦਾਂ ਭਰੇ ਪਲ ਨੂੰ ਔਨਲਾਈਨ ਸਾਂਝਾ ਕੀਤਾ, ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਸ ਸਫਲਤਾ ਦੇ ਮੁਕਾਮ ਨੂੰ ਹਾਸਲ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ ਗਈ ।

ਆਪਣੀ ਸਫਲਤਾ ਦੀ ਇਹ ਯਾਤਰਾ ਦੌਰਾਨ, ਪ੍ਰਜਾਪਤੀ ਨੂੰ ਕਾਫੀ ਵਿੱਤੀ ਮੁਸ਼ਕਲਾਂ ਅਤੇ ਸਮਾਜਿਕ ਤਾਅਨੇ ਸਹਿਤ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ । ਕਈ ਵਾਰ ਰਿਸ਼ਤੇਦਾਰਾਂ ਦੀਆਂ ਨਕਾਰਾਤਮਕ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜੋ ਅਮਿਤਾ ਦੀ ਸਮਰੱਥਾ 'ਤੇ ਸ਼ੱਕ ਕਰਦੇ ਸਨ ਅਤੇ ਪਰਿਵਾਰ ਦੀਆਂ ਵਿੱਤੀ ਚੋਣਾਂ 'ਤੇ ਸਵਾਲ ਉਠਾਉਂਦੇ ਸਨ । ਜਾਣਕਾਰੀ ਅਨੁਸਾਰ ਉਸ ਦੇ ਪਿਤਾ ਵੱਲੋਂ ਚਾਹ ਵੇਚ ਕੇ ਰੋਜ਼ੀ-ਰੋਟੀ ਕਮਾਈ ਜਾਂਦੀ ਹੈ , ਜਿਸ ਕਾਰਨ ਉਨ੍ਹਾਂ ਦੀ ਸੀਏ ਦੀ ਪੜ੍ਹਾਈ ਦਾ ਜ਼ਿਆਦਾ ਖਰਚਾ ਨਹੀਂ ਚੁੱਕ ਸਕਦੇ ਸਨ ।

ਪੂਰਾ ਹੋਇਆ ਅਮਿਤਾ ਦਾ ਸੁਪਨਾ

ਅਮਿਤਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਸਨ ਕਿ 'ਝੁਗੀ ਝੋਪੜੀ ਉਲਟੀ ਖੋਪੜੀ'। ਜੇ ਅਸਲ ਚ ਮੇਰੀ ਉਲਟੀ ਖੋਪੜੀ ਨਾਂ ਹੁੰਦੀ ਤਾਂ ਸ਼ਾਇਦ ਮੈਂ ਇਸ ਮੁਕਾਮ ਤੱਕ ਨਾ ਪਹੁੰਚ ਪਾਂਦੀ । ਉਨ੍ਹਾਂ ਕਿਹਾ ਕਿ ਮੈਂ ਹੁਣ ਇਸ ਲਾਇਕ ਹਾਂ ਕਿ ਮੈਂ ਆਪਣੇ ਪਾਪਾ ਨੂੰ ਘਰ ਬਣਵਾ ਕੇ ਦੇ ਸਕਦੀ ਹਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਖੁਵਾਹਿਸ਼ਾਂ ਨੂੰ ਪੂਰਾ ਕਰ ਸਕਦੀ ਹਾਂ । ਉਨ੍ਹਾਂ ਆਪਣੇ ਜਜ਼ਬਾਤ ਸਾਂਝੇ ਕਰਦੇ ਇਹ ਵੀ ਕਿਹਾ ਕਿ ਪਹਿਲੀ ਵਾਰ ਆਪਣੇ ਪਾਪਾ ਨੂੰ ਗਲੇ ਲੱਗ ਕੇ ਰੋਈ ਹਾਂ ॥ ਮੈਂ ਕਾਫੀ ਮਿਹਨਤ ਦੇ ਨਾਲ ਇਸ ਪਲ ਦੀ ਉਡੀਕ ਕੀਤੀ ਸੀ।

Tags:    

Similar News