ਅਨੰਤ-ਰਾਧਿਕਾ ਦੇ ਵਿਆਹ ਲਈ ਜਾਰੀ ਹੋਈ ਗੈਸਟ ਲਿਸਟ, ਦੇਖੋ ਕੌਣ ਨੇ ਮੁੱਖ ਮਹਿਮਾਨ

ਵਿਆਹ ਦਾ ਜਸ਼ਨ 5 ਜੁਲਾਈ ਨੂੰ ਇੱਕ ਸੰਗੀਤਕ ਸਮਾਗਮ ਨਾਲ ਸ਼ੁਰੂ ਹੋਇਆ । ਇਸ 'ਚ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਪੌਪਸਟਾਰ ਜਸਟਿਨ ਬੀਬਰ ਨੇ ਵੀ ਸ਼ਿਰਕਤ ਕੀਤੀ।;

Update: 2024-07-11 04:45 GMT

ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਅਤੇ ਰਾਧਿਕਾ ਮਰਚੈਂਟ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਦੁਨੀਆ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕਈ ਕੰਪਨੀਆਂ ਦੇ ਗਲੋਬਲ ਸੀ.ਈ.ਓ. ਅਤੇ ਹੋਰ ਵੀ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣ ਜਾ ਰਹੀਆਂ ਨੇ । ਜਾਰੀ ਹੋਈ ਰਿਪੋਰਟਾਂ ਮੁਤਾਬਕ ਚੋਟੀ ਦੀਆਂ ਕੰਪਨੀਆਂ ਵਿੱਚ ਸਾਊਦੀ ਅਰਾਮਕੋ ਦੇ ਸੀਈਓ ਅਮੀਨ ਨਸੇਰ, ਐਚਐਸਬੀਸੀ ਗਰੁੱਪ ਦੇ ਚੇਅਰਮੈਨ ਮਾਰਕ ਟਕਰ, ਅਡੋਬ ਦੇ ਭਾਰਤੀ ਮੂਲ ਦੇ ਸੀਈਓ ਸ਼ਾਂਤਨੂ ਨਰਾਇਣ, ਮੋਰਗਨ ਸਟੈਨਲੇ ਦੇ ਐਮਡੀ ਮਾਈਕਲ ਗ੍ਰੀਮਜ਼, ਸੈਮਸੰਗ ਇਲੈਕਟ੍ਰੋਨਿਕਸ ਦੇ ਚੇਅਰਮੈਨ ਜੇ ਲੀ, ਮੁਬਾਡਾਲਾ ਦੇ ਐਮਡੀ ਖਾਲਦੁਨ ਅਲ ਮੁਬਾਰਕ, ਬੀਪੀ ਦੇ ਸੀਈਓ ਆਉਚਿਨ ਮਰੇ ਵਰਗੇ ਕਾਰੋਬਾਰੀ ਆਗੂ ਸ਼ਾਮਲ ਹਨ । ਕਿਹਾ ਜਾ ਰਿਹਾ ਹੈ ਕਿ ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਇਸ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਅਤੇ 14 ਜੁਲਾਈ ਨੂੰ ਸਵਾਗਤੀ ਪ੍ਰੋਗਰਾਮ ਵੀ ਹੋਵੇਗਾ। ਇਹ ਸਾਰੇ ਪ੍ਰੋਗਰਾਮ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਸਥਿਤ ਜੀਓ ਵਰਲਡ ਸੈਂਟਰ ਵਿੱਚ ਹੋਣਗੇ । ਇਸ ਦੇ ਨਾਲ ਹੀ ਐਚਪੀ ਦੇ ਪ੍ਰਧਾਨ ਐਨਰਿਕ ਲੋਰੇਸ, ਏਡੀਆਈਏ ਬੋਰਡ ਦੇ ਮੈਂਬਰ ਖਲੀਲ ਮੁਹੰਮਦ ਸ਼ਰੀਫ ਫੁਲਾਥੀ, ਕੁਵੈਤ ਨਿਵੇਸ਼ ਅਥਾਰਟੀ ਦੇ ਐਮਡੀ ਬਦਰ ਮੁਹੰਮਦ ਅਲ-ਸਾਦ, ਨੋਕੀਆ ਦੇ ਪ੍ਰਧਾਨ ਟੌਮੀ ਉਏਟੋ, ਗਲੈਕਸੋਸਮਿਥਕਲਾਈਨ ਦੇ ਸੀਈਓ ਐਮਾ ਵਾਲਮਸਲੇ, ਜੀਆਈਸੀ ਦੇ ਸੀਈਓ ਲਿਮ ਚਾਓ ਕਿਆਟ ਅਤੇ ਮੋਏਲਿਸ ਐਂਡ ਕੰਪਨੀ ਦੇ ਵਾਈਸ ਚੇਅਰਮੈਨ ਐਰਿਕ ਕੈਨਟਰ ਸ਼ਾਮਲ ਸਨ। ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ।

5 ਜੁਲਾਈ ਨੂੰ ਹੋਏ ਸੰਗੀਤਕ ਸਮਾਗਮ 'ਚ ਵੀ ਸ਼ਾਮਲ ਸਨ ਦੁਨੀਆ ਦੇ ਇਹ ਵੱਡੇ ਨਾਮ

ਵਿਆਹ ਦਾ ਜਸ਼ਨ 5 ਜੁਲਾਈ ਨੂੰ ਇੱਕ ਸੰਗੀਤਕ ਸਮਾਗਮ ਨਾਲ ਸ਼ੁਰੂ ਹੋਇਆ । ਇਸ 'ਚ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਪੌਪਸਟਾਰ ਜਸਟਿਨ ਬੀਬਰ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਬਾਅਦ 8 ਜੁਲਾਈ ਨੂੰ ਹਲਦੀ ਦੀ ਰਸਮ ਅਤੇ 10 ਜੁਲਾਈ ਨੂੰ ਅੰਬਾਨੀ ਦੀ ਰਿਹਾਇਸ਼ ਐਂਟੀਲੀਆ ਵਿਖੇ ਸ਼ਿਵ-ਸ਼ਕਤੀ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਮਾਰਚ ਵਿੱਚ, ਜਾਮਨਗਰ ਵਿੱਚ ਇੱਕ ਵਿਸ਼ਾਲ ਜੰਗਲੀ ਜੀਵ ਅਸਥਾਨ ਵੰਤਾਰਾ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਕਈ ਰਸਮਾਂ ਦਾ ਆਯੋਜਨ ਕੀਤਾ ਗਿਆ ਸੀ।

Tags:    

Similar News