ਅੰਮ੍ਰਿਤਸਰ ਥਾਣਾ ਸੀ ਡਵੀਜਨ ਇਲਾਕੇ ਦੀ ਇੱਕ ਗਲੀ ਵਿੱਚ ਹੋਈ ਭਿਆਨਕ ਹਿੰਸਾ, ਇੱਕ ਵਿਅਕਤੀ ਦੀ ਬੁਰੀ ਤਰੀਕੇ ਨਾਲ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਅੰਮ੍ਰਿਤਸਰ ਸ਼ਹਿਰ ਦੇ ਸੀ ਡਿਵੀਜ਼ਨ ਅਧੀਨ ਇੱਕ ਗਲੀ ਵਿੱਚ ਹੋਏ ਬੜੇ ਝਗੜੇ ਦੌਰਾਨ ਇੱਕ ਵਿਅਕਤੀ ਨੂੰ ਬੜੀ ਤਰੀਕੇ ਨਾਲ ਮਾਰਿਆ-ਪੀਟਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਜਖਮੀ ਅਸ਼ਵਨੀ ਕੁਮਾਰ ਦੱਸਿਆ ਕਿ ਉਨ੍ਹਾਂ ਉੱਤੇ ਪਹਿਲਾਂ ਵੀ ਦਬਾਅ ਬਣਾਇਆ ਜਾਂਦਾ ਰਿਹਾ ਹੈ ਅਤੇ ਅੱਜ ਉਸਨੂੰ ਤੇ ਉਸਦੇ ਪਰਿਵਾਰ ਨੂੰ ਬੇਹੱਦ ਮਾਰਿਆ ਗਿਆ।
ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੇ ਸੀ ਡਿਵੀਜ਼ਨ ਅਧੀਨ ਇੱਕ ਗਲੀ ਵਿੱਚ ਹੋਏ ਬੜੇ ਝਗੜੇ ਦੌਰਾਨ ਇੱਕ ਵਿਅਕਤੀ ਨੂੰ ਬੜੀ ਤਰੀਕੇ ਨਾਲ ਮਾਰਿਆ-ਪੀਟਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਜਖਮੀ ਅਸ਼ਵਨੀ ਕੁਮਾਰ ਦੱਸਿਆ ਕਿ ਉਨ੍ਹਾਂ ਉੱਤੇ ਪਹਿਲਾਂ ਵੀ ਦਬਾਅ ਬਣਾਇਆ ਜਾਂਦਾ ਰਿਹਾ ਹੈ ਅਤੇ ਅੱਜ ਉਸਨੂੰ ਤੇ ਉਸਦੇ ਪਰਿਵਾਰ ਨੂੰ ਬੇਹੱਦ ਮਾਰਿਆ ਗਿਆ।
ਅਸ਼ਵਨੀ ਦੇ ਅਨੁਸਾਰ, ਇਸ ਹਮਲੇ ਦੌਰਾਨ ਉਸਦੇ ਸਿਰ 'ਤੇ 33 ਟਾਂਕੇ ਲਗੇ ਹਨ ਅਤੇ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਚੋਟਾਂ ਆਈਆਂ ਹਨ। ਉਹਨਾਂ ਨੇ ਮੇਰੇ ਛੋਟੇ ਭਰਾ ਨੂੰ ਮਾਰਿਆ, ਅਤੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਗਈ। ਜਖਮੀ ਨੇ ਹਸਪਤਾਲ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਉਨ੍ਹਾਂ 'ਤੇ ਰੋਜ਼ਾਨਾ ਪਰੈਸ਼ਰ ਬਣਾਉਣ ਕਾਰਨ ਹੋਇਆ।
ਇਸ ਦੌਰਾਨ ਪੀੜਿਤ ਪਰਿਵਾਰ ਦੀ ਇੱਕ ਹੋਰ ਔਰਤ ਸੁਮਨ ਨੇ ਦੱਸਿਆ ਕਿ ਜਿਨਾਂ ਨਾਲ ਝਗੜਾ ਹੋਇਆ ਉਹਨਾਂ ਦਾ ਕਬਾੜ ਦਾ ਕੰਮ ਹੈ ਅਤੇ ਅਕਸਰ ਹੀ ਰਾਤ ਇੱਕ ਤੋਂ ਦੋ ਵਜੇ ਦੇ ਕਰੀਬ ਉਹਨਾਂ ਦੇ ਗ੍ਰਾਹਕ ਆ ਕੇ ਗਲਤੀ ਨਾਲ ਉਹਨਾਂ ਦਾ ਵੀ ਦਰਵਾਜ਼ਾ ਖੜਕਾ ਦਿੰਦੇ ਹਨ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।
ਜਿਸ ਗੱਲ ਤੋਂ ਲੈ ਕੇ ਰੋਜ਼ਾਨਾ ਹੀ ਬੋਲ ਚਾਲ ਹੁੰਦਾ ਹੈ ਤੇ ਇਸੇ ਪੁਰਾਣੀ ਰੰਜਿਸ਼ ਤੋਂ ਇਹ ਝਗੜਾ ਹੋਇਆ ਅਤੇ ਇਸ ਤੋਂ ਇਲਾਵਾ ਜਿਨਾਂ ਵੱਲੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਸੱਟਾਂ ਮਾਰੀਆਂ ਗਈਆਂ ਹਨ ਉਹਨਾਂ ਨਾਲ ਪਹਿਲਾਂ ਤੋਂ ਵੀ ਕੋਈ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ।
ਸਾਰੇ ਮਾਮਲੇ ਚ ਥਾਣਾ ਸੀ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਨਾਲ ਸੰਬੰਧਤ ਸਵਾਲਾਂ ਲਈ ਮੀਡੀਆ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪਰ ਪਹਿਲਾਂ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕੀਤਾ ਅਤੇ ਬਾਅਦ ਵਿੱਚ ਦੱਸਿਆ ਕਿ ਕਿਸੇ ਵੀ ਥਾਣੇ ਦਾ ਅਧਿਕਾਰੀ ਮੀਡੀਆ ਨੂੰ ਬਿਆਨ ਨਹੀਂ ਦੇਵੇਗਾ ਪੁਲਿਸ ਕਮਿਸ਼ਨਰ ਵੱਲੋਂ ਸਖਤ ਹੁਕਮ ਦਿੱਤੇ ਗਏ ਹਨ, ਇਸ ਲਈ ਪੁਲਿਸ ਨੇ ਚੁੱਪੀ ਅਪਣਾਈ ਹੋਈ ਹੈ।
ਇਸ ਘਟਨਾ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਨਿਆਂ ਅਤੇ ਸੁਰੱਖਿਆ ਚਾਹੁੰਦੇ ਹਨ। ਹੁਣ ਲੋਕਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ ਵੱਲੋਂ ਵੀ ਦੇਖ-ਰੇਖ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੀ ਪੂਰੀ ਜਾਂਚ ਹੋ ਕੇ ਜਵਾਬਦਾਰਾਂ ਨੂੰ ਕਾਨੂੰਨੀ ਸਜ਼ਾ ਮਿਲੇ।