ਪੰਜਾਬ ਵਿੱਚ ਤਾਪਮਾਨ ’ਚ ਗਿਰਾਵਟ ਜਾਰੀ, ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਿਆ

Temperature continues to drop in Punjab, minimum temperature nears 7 degrees Celsius

Update: 2025-11-13 08:10 GMT

ਚੰਡੀਗੜ੍ਹ : ਪੰਜਾਬ ਦੇ ਤਾਪਮਾਨ ਵਿੱਚ ਹੁਣ ਗਿਰਾਵਟ ਜਾਰੀ ਹੈ ਤਾਪਮਨ ਘੱਟ ਕਿ ਸੱਤ ਡਿਗਰੀ ਸੈਲਸੀਅਸ ਦੇ ਨੇੜੇ ਪੁਹੰਚ ਗਿਆ ਹੈ। ਅਤੇ ਪੰਜਾਬ ਵਿੱਚ ਇਹ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਹ ਤਾਪਮਾਨ ਗਿਰਾਵਟ ਲਗਾਤਾਰ ਜਾਰੀ ਰਹੇਗੀ।   



ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਇਹ ਤਾਪਮਾਨ ਦੌ ਡਿਗਰੀ ਹੋਰ ਘੱਟ ਸਕਦਾ ਹੈ ਅਤੇ ਠੰਢ ਵਧੇਗੀ। ਪਰ ਰਾਤ ਦਾ ਤਾਪਮਾਨ ਆਮ ਨਾਲੋ ਘੱਟ ਹੋਵੇਗਾ। ਮੌਸਮ ਖੁਸ਼ਕ ਰਹੇਗਾ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਫਰੀਦਕੋਟ 7.1 ਡਿਗਰੀ ਨਾਲ ਸੂਬੇ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ।



ਅੰਮ੍ਰਿਤਸਰ ਵਿੱਚ ਤਾਪਮਾਨ 9.1 ਡਿਗਰੀ, ਲੁਧਿਆਣਾ ਵਿੱਚ 9.8 ਡਿਗਰੀ, ਬਠਿੰਡਾ ਵਿੱਚ 8 ਡਿਗਰੀ ਅਤੇ ਗੁਰਦਾਸਪੁਰ ਵਿੱਚ 9 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ, ਬੁੱਧਵਾਰ ਸ਼ਾਮ ਨੂੰ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਘੱਟ ਗਿਆ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਹੁਣ 30 ਡਿਗਰੀ ਤੋਂ ਹੇਠਾਂ ਹੈ। ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 2 ਡਿਗਰੀ ਹੋਰ ਘੱਟ ਸਕਦਾ ਹੈ।



ਇਹ ਤਾਪਮਾਨ ਆਮ ਪੱਧਰ ਦੇ ਆਸ-ਪਾਸ ਰਹਿਣ ਦੀ ਉਮੀਦ ਹੈ, ਜਿਸ ਦਾ ਮਤਲਬ ਹੈ ਕਿ ਇਸ ਹਫ਼ਤੇ ਦੌਰਾਨ ਪੰਜਾਬ ਵਿੱਚ ਦਿਨ ਦਾ ਤਾਪਮਾਨ ਨਾ ਤਾਂ ਜ਼ਿਆਦਾ ਵਧੇਗਾ ਅਤੇ ਨਾ ਹੀ ਘੱਟੇਗਾ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁਝ ਹਿੱਸਿਆਂ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ 6-8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ ਅਤੇ ਕਈ ਇਲਾਕਿਆਂ ਵਿੱਚ ਸਵੇਰੇ ਅਤੇ ਰਾਤ ਨੂੰ ਠੰਢਕ ਵਿੱਚ ਵਾਧਾ ਹੋ ਸਕਦਾ ਹੈ।



 

Tags:    

Similar News