ਸੰਸਦ 'ਚ ਇੱਕ ਦੂਜੇ ਤੇ ਭੜਕੇ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ, ਬਜਟ ਤੇ ਵੀ ਖੜ੍ਹੇ ਹੋਏ ਸਵਾਲ

ਬਜਟ ਬਾਰੇ ਸਵਾਲ ਚੱਕਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਬਜਟ ਸਿਰਫ ਆਪਣੇ ਅਤੇ ਆਪਣੇ ਲੋਕਾਂ ਲਈ ਬਣਾਇਆ ਹੈ ।

Update: 2024-07-25 11:43 GMT

ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਸੈਸ਼ਨ ਵਿੱਚ ਬਜਟ ’ਤੇ ਹੋਈ ਚਰਚਾ ਵਿੱਚ ਹਿੱਸਾ ਲਿਆ । ਇਸ ਦੌਰਾਨ ਉਨ੍ਹਾਂ ਨੇ ਭਾਜਪਾ ਅਤੇ ਬਜਟ 'ਤੇ ਕਈ ਸਵਾਲ ਖੜ੍ਹੇ ਕੀਤੇ । ਉਹ ਕੇਂਦਰੀ ਮੰਤਰੀ ਰਵਨੀਤ ਬਿੱਟੂ 'ਤੇ ਵੀ ਭੜਕਦੇ ਹੋਏ ਕਾਫੀ ਸਵਾਲ ਖੜ੍ਹੇ ਕੀਤੇ । ਉਨ੍ਹਾਂ ਆਪਣੇ ਦਿੱਤੀ ਸਪੀਚ 'ਚ ਭਾਜਪਾ ਦੀ ਮੋਦੀ ਸਰਕਾਰ ’ਤੇ ਬਜਟ ਵਿੱਚ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਏ । ਉਨ੍ਹਾਂ ਆਪਣੇ ਸੰਬੋਧਨ ਦੀ ਸ਼ੁਰੂਆਤ ਬਜਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ 'ਚ ਆਏ ਹੜ੍ਹਾਂ ਬਾਰੇ ਨਹੀਂ ਸੋਚਿਆ | ਬਜਟ ਬਾਰੇ ਸਵਾਲ ਚੱਕਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਬਜਟ ਸਿਰਫ ਆਪਣੇ ਅਤੇ ਆਪਣੇ ਲੋਕਾਂ ਲਈ ਬਣਾਇਆ ਹੈ । ਇਸ ਬਜਟ 'ਚ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਉਦਯੋਗ ਡੁੱਬ ਰਹੇ ਹਨ ।

ਸਦਨ ਚ ਰਵਨੀਤ ਬਿੱਟੂ ਤੇ ਭੜਕੇ ਚੰਨੀ ਦਿੱਤਾ ਇਹ ਬਿਆਨ

ਚੰਨੀ ਨੇ ਸਦਨ ਵਿੱਚ ਕਿਹਾ, 'ਬਿੱਟੂ ਜੀ, ਤੁਹਾਡੇ ਦਾਦਾ ਜੀ ਸ਼ਹੀਦ ਹੋ ਗਏ ਸਨ, ਪਰ ਉਹ ਉਸ ਦਿਨ ਨਹੀਂ ਮਰੇ ਸਨ, ਅਸਲ ਚ ਉਹ ਉਸ ਦਿਨ ਮਰੇ ਜਿਸ ਦਿਨ ਤੁਸੀਂ ਕਾਂਗਰਸ ਛੱਡੀ ਸੀ ।' ਇਸ 'ਤੇ ਬਿੱਟੂ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਮੇਰੇ ਦਾਦਾ ਸਰਦਾਰ ਬੇਅੰਤ ਸਿੰਘ ਨੇ ਕਾਂਗਰਸ ਲਈ ਨਹੀਂ ਦੇਸ਼ ਲਈ ਕੁਰਬਾਨੀ ਦਿੱਤੀ ਸੀ ।

ਰਵਨੀਤ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਤੇ ਖੜ੍ਹੇ ਕੀਤੇ ਇਹ ਸਵਾਲ

ਬਿੱਟੂ ਨੇ ਸਾਬਕਾ ਸੀਐਮ ਤੇ ਸਵਾਲ ਚੁੱਕੇ ਕਿ 'ਜੇ ਉਹ ਪੰਜਾਬ ਦਾ ਸਭ ਤੋਂ ਅਮੀਰ ਆਦਮੀ ਨਾ ਹੋਵੇ ਅਤੇ ਜਾਂ ਸਭ ਤੋਂ ਭ੍ਰਿਸ਼ਟ ਨਹੀਂ ਹੋਵੇ ਤਾਂ ਮੈਂ ਆਪਣਾ ਨਾਂ ਬਦਲ ਲਵਾਂਗਾ' । ਉਨ੍ਹਾਂ ਨੇ ਸਾਬਕਾ ਸੀਐਮ ਤੇ ਇਲਜ਼ਾਮ ਲਗਾਉਂਦੇ ਹੋਇਆ ਕਿਹਾ ਕਿ ਚਰਨਜੀਤ ਚੰਨੀ ਹਜ਼ਾਰਾਂ ਕਰੋੜਾਂ ਦਾ ਮਾਲਕ ਹੈ । ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਮੀ-2 'ਚ ਉਨ੍ਹਾਂ ਦਾ ਨਾਂਅ ਹੈ, ਸਾਰੇ ਮਾਮਲਿਆਂ 'ਚ ਉਨ੍ਹਾਂ ਦਾ ਨਾਂਅ ਹੈ | ਬਿੱਟੂ ਨੇ ਪੁੱਛਿਆ ਕਿ ਚੰਨੀ ਗੋਰਾ ਕਿਸ ਨੂੰ ਕਹਿ ਰਿਹਾ ਹੈ। ਸੋਨੀਆ ਗਾਂਧੀ ਨੂੰ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਉਹ ਕਿੱਥੋਂ ਦੀ ਹੈ।

Tags:    

Similar News