ਹੜ੍ਹ ਪੀੜ੍ਹਤ ਖੇਤਰ ’ਚ ਸੇਵਾ ਕਰਨ ਪਹੁੰਚੇ Rapper Badshah, ਪੀੜ੍ਹਤ ਪਰਿਵਾਰ ਨੂੰ ਸੌਪੀਆਂ ਨਵੇਂ ਘਰ ਦੀਆਂ ਚਾਬੀਆਂ

ਅਜਨਾਲਾ ਹਲਕੇ ਦੇ ਪਿੰਡ ਪੈੜੇਵਾਲ ਵਿੱਚ ਉਸ ਸਮੇਂ ਭਾਵੁਕ ਮਾਹੌਲ ਬਣ ਗਿਆ ਜਦੋਂ ਮਸ਼ਹੂਰ ਰੈਪਰ ਬਾਦਸ਼ਾਹ ਹੜ੍ਹ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਬਾਦਸ਼ਾਹ ਨੇ ਆਪਣੇ ਨਿੱਜੀ ਯਤਨਾਂ ਨਾਲ ਤਿਆਰ ਕਰਵਾਏ ਨਵੇਂ ਘਰ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ। ਹੜ੍ਹਾਂ ਕਾਰਨ ਆਪਣਾ ਘਰ, ਸਾਮਾਨ ਅਤੇ ਫਸਲ ਗੁਆ ਬੈਠੇ ਇਸ ਪਰਿਵਾਰ ਲਈ ਇਹ ਪਲ ਖੁਸ਼ੀ ਅਤੇ ਸਹਾਰਾ ਦੋਵੇਂ ਲੈ ਕੇ ਆਇਆ।

Update: 2025-12-22 06:50 GMT

ਅੰਮ੍ਰਿਤਸਰ : ਅਜਨਾਲਾ ਹਲਕੇ ਦੇ ਪਿੰਡ ਪੈੜੇਵਾਲ ਵਿੱਚ ਉਸ ਸਮੇਂ ਭਾਵੁਕ ਮਾਹੌਲ ਬਣ ਗਿਆ ਜਦੋਂ ਮਸ਼ਹੂਰ ਰੈਪਰ ਬਾਦਸ਼ਾਹ ਹੜ੍ਹ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਬਾਦਸ਼ਾਹ ਨੇ ਆਪਣੇ ਨਿੱਜੀ ਯਤਨਾਂ ਨਾਲ ਤਿਆਰ ਕਰਵਾਏ ਨਵੇਂ ਘਰ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ। ਹੜ੍ਹਾਂ ਕਾਰਨ ਆਪਣਾ ਘਰ, ਸਾਮਾਨ ਅਤੇ ਫਸਲ ਗੁਆ ਬੈਠੇ ਇਸ ਪਰਿਵਾਰ ਲਈ ਇਹ ਪਲ ਖੁਸ਼ੀ ਅਤੇ ਸਹਾਰਾ ਦੋਵੇਂ ਲੈ ਕੇ ਆਇਆ।



ਇਸ ਮੌਕੇ ਰੈਪਰ ਬਾਦਸ਼ਾਹ ਦੇ ਨਾਲ ਉਹਨਾਂ ਦੀ ਮਾਤਾ ਵੀ ਮੌਜੂਦ ਰਹੀ। ਘਰ ਸੌਂਪਣ ਸਮੇਂ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਾਫ਼ ਨਜ਼ਰ ਆ ਰਹੇ ਸਨ। ਬਾਦਸ਼ਾਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਹ ਇਸ ਪਰਿਵਾਰ ਦੇ ਸਿਰ ਉੱਤੇ ਮੁੜ ਛੱਤ ਬਣਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦਾ ਸਭ ਕੁਝ ਹੜ੍ਹਾਂ ਵਿੱਚ ਬਹਿ ਜਾਂਦਾ ਹੈ ਤਾਂ ਘਰ ਬਣਨਾ ਉਸ ਲਈ ਨਵੀਂ ਜ਼ਿੰਦਗੀ ਵਰਗਾ ਹੁੰਦਾ ਹੈ।



ਬਾਦਸ਼ਾਹ ਨੇ ਕਿਹਾ ਕਿ ਇਸ ਵਾਰ ਦੀ ਸਰਦੀ ਅਤੇ ਹੜ੍ਹਾਂ ਨੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਫਸਲਾਂ, ਘਰ, ਬਰਤਨ ਸਭ ਕੁਝ ਤਬਾਹ ਹੋ ਗਿਆ, ਪਰ ਜੇ ਅਸੀਂ ਜਾਣਦੇ ਹੋਏ ਵੀ ਕਿਸੇ ਦੀ ਮਦਦ ਨਾ ਕਰੀਏ ਤਾਂ ਇਹ ਮਨੁੱਖਤਾ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਮਾਜ ਨੂੰ ਇਕੱਠੇ ਹੋ ਕੇ ਅਜਿਹੇ ਦੁੱਖੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।


ਰੈਪਰ ਬਾਦਸ਼ਾਹ ਦੀ ਮਾਤਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਵੱਲੋਂ ਇਹ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਦੀ ਮਦਦ ਕਰਕੇ ਜੋ ਅੰਦਰੂਨੀ ਸਕੂਨ ਮਿਲਦਾ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖਿਆ ਵੀ ਇਹੀ ਦਿੰਦੀ ਹੈ ਕਿ ਦੂਜਿਆਂ ਦੇ ਦੁੱਖਾਂ ਨੂੰ ਆਪਣਾ ਸਮਝ ਕੇ ਮਦਦ ਕੀਤੀ ਜਾਵੇ।


ਪਰਿਵਾਰ ਨੇ ਬਾਦਸ਼ਾਹ ਅਤੇ ਉਨ੍ਹਾਂ ਦੀ ਮਾਤਾ ਦਾ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਇਹ ਮਦਦ ਸਿਰਫ਼ ਇੱਕ ਘਰ ਨਹੀਂ, ਸਗੋਂ ਉਮੀਦ ਅਤੇ ਹੌਸਲੇ ਦੀ ਨਵੀਂ ਸ਼ੁਰੂਆਤ ਸਾਬਤ ਹੋਈ।

Tags:    

Similar News