ਰਾਣਾ ਗੁਰਜੀਤ ਨੇ ਕਰਾਤੀ ਬੱਲੇ-ਬੱਲੇ, ਨਿੱਜੀ ਖਰਚੇ ’ਤੇ ਸ਼ਹਿਰ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ

ਪੰਜਾਬ ਦੇ ਪੈਰਿਸ ਵਜੋਂ ਜਾਣੇ ਜਾਂਦੇ ਸ਼ਹਿਰ ਕਪੂਰਥਲਾ ਵਿੱਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਦਾ ਬੀੜਾ ਚੁੱਕਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹੁਣ ਸ਼ਹਿਰ ਵਾਸੀਆਂ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸ ਤਹਿਤ ਉਹਨਾਂ ਵੱਲੋਂ ਇੱਕ ਨਵੀਂ ਜੈਟਿੰਗ ਮਸ਼ੀਨ ਲਿਆਂਦੀ ਗਈ ਹੈ।

Update: 2025-11-20 10:20 GMT

ਕਪੂਰਥਲਾ : ਪੰਜਾਬ ਦੇ ਪੈਰਿਸ ਵਜੋਂ ਜਾਣੇ ਜਾਂਦੇ ਸ਼ਹਿਰ ਕਪੂਰਥਲਾ ਵਿੱਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਦਾ ਬੀੜਾ ਚੁੱਕਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹੁਣ ਸ਼ਹਿਰ ਵਾਸੀਆਂ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸ ਤਹਿਤ ਉਹਨਾਂ ਵੱਲੋਂ ਇੱਕ ਨਵੀਂ ਜੈਟਿੰਗ ਮਸ਼ੀਨ ਲਿਆਂਦੀ ਗਈ ਹੈ। ਜਿਸ ਨਾਲ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਚੋਂ ਸੀਵਰੇਜ ਜੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਇਹ ਮਸ਼ੀਨ ਨਾਲ ਸ਼ਹਿਰ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ।



ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 48 ਦਿਨਾਂ ਤੋਂ ਉਹ ਸ਼ਹਿਰ ਵਿੱਚੋਂ ਨਿੱਜੀ ਖਰਚੇ ਤੇ ਕੂੜਾ ਚੁੱਕਵਾ ਰਹੇ ਹਨ ਜਿਸ ਤੇ ਰੋਜ਼ਾਨਾ 30 ਹਜਰ ਤੇ ਕਰੀਬ ਖਰਚਾ ਆ ਰਿਹਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਲੋਕਾਂ ਨੇ ਆਪ ਪਾਰਟੀ ਨੂੰ ਸਰਕਾਰ ਦਿੱਤੀ ਹੈ ਅਤੇ ਲੋਕਾਂ ਦੇ ਕੰਮ ਕਰਨੇ ਚਾਹੀਦੇ ਹਨ।



ਉਹਨਾਂ ਨੇ ਕਿਹਾ ਹੈ ਕਿ ਖ਼ਰਾਬ ਹੋਈਆਂ ਮਸ਼ੀਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਸ਼ਹਿਰ ਦੀ ਸਾਫ-ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਹੋ ਰਹੇ ਉਦਘਾਟਨਾਂ ਨੂੰ ਲੈ ਕਿ ਹੁੰਦੀ ਸਿਆਸਤ ਉੱਤੇ ਵੀ ਰਾਣਾ ਗੁਰਜੀਤ ਨੇ ਸਰਕਾਰ ਨੂੰ ਘੇਰਿਆ ਪਾਇਆ ਹੈ।  

Tags:    

Similar News