ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਨੰਗਲ ਸੋਹਲ ਵਿੱਚ ਕੀਤਾ ਦੌਰਾ, ਕਿਸਾਨਾਂ ਦੇ ਦਰਦ ਨੂੰ ਸਮਝਿਆ, ਮੌਕੇ 'ਤੇ ਲਿਆ ਹਾਲਾਤਾਂ ਦਾ ਜਾਇਜ਼ਾ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਮਾਵਰਤੀ ਪਿੰਡ ਨੰਗਲ ਸੋਹਲ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾਢ਼ ਪੀੜਤ ਕਿਸਾਨਾਂ ਨਾਲ਼ ਮੁਲਾਕਾਤ ਕੀਤੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਤਾਰਾਂ ਦੇ ਵਿਚਕਾਰ ਆਉਣ ਵਾਲੀ ਜ਼ਮੀਨ ’ਤੇ ਕਿਸਾਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬੀ.ਐਸ.ਐਫ. ਵੱਲੋਂ ਡੀ-ਸਿਲਟਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਖੇਤਾਂ ’ਚ ਪਾਣੀ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਕੱਲ੍ਹ ਤੋਂ ਉਥੇ ਕੰਮ ਸ਼ੁਰੂ ਕਰੇਗੀ ਤਾਂ ਜੋ ਕਿਸਾਨ ਜਲਦੀ ਬੀਜਾਈ ਕਰ ਸਕਣ।

Update: 2025-11-09 12:13 GMT

ਅੰਮ੍ਰਿਤਸਰ: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਮਾਵਰਤੀ ਪਿੰਡ ਨੰਗਲ ਸੋਹਲ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾਢ਼ ਪੀੜਤ ਕਿਸਾਨਾਂ ਨਾਲ਼ ਮੁਲਾਕਾਤ ਕੀਤੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਤਾਰਾਂ ਦੇ ਵਿਚਕਾਰ ਆਉਣ ਵਾਲੀ ਜ਼ਮੀਨ ’ਤੇ ਕਿਸਾਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬੀ.ਐਸ.ਐਫ. ਵੱਲੋਂ ਡੀ-ਸਿਲਟਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਖੇਤਾਂ ’ਚ ਪਾਣੀ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਕੱਲ੍ਹ ਤੋਂ ਉਥੇ ਕੰਮ ਸ਼ੁਰੂ ਕਰੇਗੀ ਤਾਂ ਜੋ ਕਿਸਾਨ ਜਲਦੀ ਬੀਜਾਈ ਕਰ ਸਕਣ।

ਸਾਹਨੀ ਨੇ ਦੱਸਿਆ ਕਿ ਜਦੋਂ ਅਗਸਤ ਵਿਚ ਬਾਢ਼ ਆਈ ਸੀ, ਉਹ ਤੁਰੰਤ ਸੇਵਾ ਲਈ ਮੈਦਾਨ ਵਿਚ ਉਤਰ ਪਏ ਸਨ। ਉਨ੍ਹਾਂ ਕਿਹਾ — “ਉਸ ਸਮੇਂ ਕਸ਼ਤੀਆਂ ਤੇ ਤਰਪਾਲਾਂ ਦੀ ਬਹੁਤ ਘਾਟ ਸੀ। ਅਸੀਂ ਤੁਰੰਤ ਕਸ਼ਤੀਆਂ, ਤਰਪਾਲਾਂ, ਪਸ਼ੂਆਂ ਲਈ ਚਾਰਾ ਤੇ ਹੋਰ ਜ਼ਰੂਰੀ ਸਮਾਨ ਭੇਜਿਆ। ਮੈਂ ਖੁਦ ਕਈ ਵਾਰ ਕਸ਼ਤੀਆਂ ਵਿਚ ਬੈਠ ਕੇ ਨੇਪਾਲਾ ਤੇ ਅਜਨਾਲਾ ਖੇਤਰ ਦੇ ਪਿੰਡਾਂ ’ਚ ਪਹੁੰਚਿਆ ਤੇ ਸੇਵਾ ਕਰਵਾਈ।”

ਉਨ੍ਹਾਂ ਦੱਸਿਆ ਕਿ ਅਜਨਾਲਾ ਵਿੱਚ ਪੰਜ ਏਕੜ ਦਾ ਵੇਅਰਹਾਊਸ ਬਣਾਇਆ ਗਿਆ ਹੈ ਜਿਥੋਂ ਫੌਗ ਮਸ਼ੀਨਾਂ, ਬਿਸਤਰੇ, ਬਰਤਨ ਤੇ ਹੋਰ ਸਾਮਾਨ ਪਿੰਡਾਂ ਵਿਚ ਵੰਡਿਆ ਜਾ ਰਿਹਾ ਹੈ। ਹੁਣ ਤੱਕ ਅੱਠ ਪਿੰਡਾਂ ’ਚ ਰੇਤ ਕੱਢਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਤੇ ਹੋਰ ਥਾਵਾਂ ਤੇ ਵੀ ਸੇਵਾ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਹਰ ਕਿਸਾਨ ਸਮੇਂ ਤੇ ਆਪਣੀ ਗੰਢੀ ਦੀ ਬੀਜਾਈ ਕਰ ਸਕੇ।

ਸਾਹਨੀ ਨੇ ਕਿਹਾ ਕਿ ਇਹ ਸਾਰੀ ਸੇਵਾ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ “ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ੍ਹਾਂ ਦੀ ਬਾਂਹ ਫੜੀਏ, ਉਹ ਕਦੇ ਨਾ ਛੱਡੀਏ। ਇਹ ਸਾਡਾ ਫਰਜ਼ ਹੈ ਕਿ ਅਸੀਂ ਗਰੀਬ ਕਿਸਾਨਾਂ ਦੀ ਬਾਂਹ ਫੜੀਏ ਤੇ ਉਹਨਾਂ ਨੂੰ ਦੁਬਾਰਾ ਖੜਾ ਹੋਣ ਤੱਕ ਸਹਾਰਾ ਦਈਏ।”

ਸਾਹਨੀ ਨੇ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਫਸਲ ਬੀਮੇ (Crop Insurance) ਵੱਲ ਧਿਆਨ ਦੇਣ। ਉਨ੍ਹਾਂ ਕਿਹਾ — “ਅਸੀਂ ਆਪਣੀ ਗੱਡੀ ਤੇ ਮੈਡੀਕਲ ਦਾ ਬੀਮਾ ਕਰਾਂਦੇ ਹਾਂ, ਤਾਂ ਫਸਲ ਦਾ ਕਿਉਂ ਨਹੀਂ?” ਉਨ੍ਹਾਂ ਨੇ ਕੇਂਦਰ ਤੇ ਰਾਜ ਸਰਕਾਰ ਦੇ ਨਾਲ ਨਾਲ ਐਨਜੀਓਜ਼ ਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਜੋ ਇਸ ਸੇਵਾ ਮੁਹਿੰਮ ਵਿਚ ਭਾਗੀਦਾਰ ਹਨ।


ਸਾਹਨੀ ਨੇ ਕਿਹਾ ਕਿ ਕਈ ਸੈਲੀਬ੍ਰਿਟੀ ਤੇ ਨੇਤਾ ਬਾਢ਼ ਪ੍ਰਭਾਵਿਤ ਇਲਾਕਿਆਂ ਵਿਚ ਆਏ ਸਨ, ਪਰ ਅਸਲ ਸੇਵਾ ਉਹ ਹੁੰਦੀ ਹੈ ਜੋ ਫੋਟੋ ਖਿੱਚਵਾ ਕੇ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ “ਸਾਡਾ ਕੰਮ ਤਦ ਤੱਕ ਮੁਕੰਮਲ ਨਹੀਂ ਹੋਵੇਗਾ ਜਦ ਤੱਕ ਹਰ ਖੇਤ ਵਿਚ ਗੰਢੀ ਦੀ ਫਸਲ ਨਹੀਂ ਉੱਗ ਜਾਂਦੀ ਤੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ।”

Tags:    

Similar News