ਪੰਜਾਬ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਨੇ ਦਿੱਤਾ ਵੱਡਾ ਬਿਆਨ, ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਬਾਰੇ ਕੀਤੀ ਵੱਡੀ ਗੱਲ
ਨਾਭਾ ਵਿਖੇ ਪਹੁੰਚੇ ਨਸ਼ਿਆਂ ਵਿਰੁੱਧ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਦਾ ਵੱਡਾ ਬਿਆਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਤੇ ਪੰਨੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਚੇਤਾਵਨੀ ਹੈ ਕਿ ਲਾਅ ਐਂਡ ਆਰਡਰ ਦੇ ਖਿਲਾਫ ਜੋ ਕੋਈ ਕੁਤਾਹੀ ਵਰਤੇਗਾ ਉਸ ਖਿਲਾਫ ਵੱਡੀ ਕਾਰਵਾਈ ਹੋਵੇਗੀ।
ਨਾਭਾ : ਨਾਭਾ ਵਿਖੇ ਪਹੁੰਚੇ ਨਸ਼ਿਆਂ ਵਿਰੁੱਧ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਦਾ ਵੱਡਾ ਬਿਆਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਤੇ ਪੰਨੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਚੇਤਾਵਨੀ ਹੈ ਕਿ ਲਾਅ ਐਂਡ ਆਰਡਰ ਦੇ ਖਿਲਾਫ ਜੋ ਕੋਈ ਕੁਤਾਹੀ ਵਰਤੇਗਾ ਉਸ ਖਿਲਾਫ ਵੱਡੀ ਕਾਰਵਾਈ ਹੋਵੇਗੀ।
ਉਹਨਾਂ ਨੇ ਕਿਹਾ ਕਿ ਭਾਵੇਂ ਕਿ ਗੈਂਗਸਟਰ ਹੋਵੇ ਭਾਵੇਂ ਸਾਡਾ ਸਰਕਾਰ ਦਾ ਅਧਿਕਾਰੀ ਡਿਊਟੀ ਵਿੱਚ ਕੁਤਾਹੀ ਵਰਤੇ ਇਹ ਸਾਰੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੇ ਤਹਿਤ ਇਹ ਕਾਰਵਾਈ ਹੋਈ ਹੈ। ਬਲਤੇਜ ਪੰਨੂੰ ਨਾਭਾ ਕਬੱਡੀ ਕੱਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਮੇਟੀ ਬਣਾਈਆਂ ਗਈਆਂ ਹਨ। ਤਰਨ ਤਾਰਨ ਜਿਮਨੀ ਚੋਣ ਜਿੱਤਣ ਤੇ ਪੰਨੂੰ ਨੇ ਕਿਹਾ ਕਿ ਜੋ ਅਖੌਤੀ ਵਿਦਵਾਨ ਸੋਸ਼ਲ ਮੀਡੀਆ ਤੇ ਟਿੱਪਣੀ ਕਰਦੇ ਸੀ ਉਹਨਾਂ ਦਾ ਮੂੰਹ ਬੰਦ ਹੋ ਗਿਆ ਕਿਉਂਕਿ ਲੋਕ ਆਪ ਪਾਰਟੀ ਦੇ ਨਾਲ ਹਨ।
ਪੰਜਾਬ ਯੂਨੀਵਰਸਿਟੀ ਵਿੱਚ ਸੈਨਟ ਚੋਣਾਂ ਨਾ ਕਰਾਉਣ ਤੇ ਅਤੇ ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ ਕਰਨ ਤੇ ਪੰਨੂੰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਬੈਠਣਾ ਚਾਹੀਦਾ ਹੈ ਪਰ ਜੋ ਉਹਨਾਂ ਦੀਆਂ ਮੰਗਾਂ ਨੇ ਉਸ ਨੂੰ ਜਰੂਰ ਮੰਨ ਲੈਣਾ ਚਾਹੀਦਾ ਹੈ ਭਾਵੇਂ ਸਰਕਾਰ ਸੂਬੇ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ।