ਪੰਜਾਬੀ ਗਾਇਕ ਕਰਨ ਔਜਲਾ ਨੇ ਚੁਕਾਇਆ ਇਸ ਖਿਡਾਰੀ ਦਾ 9 ਲੱਖ ਕਰਜ਼ਾ, ਜਾਣੋ ਖਬਰ

ਭਾਰਤੀ ਗਾਇਕ ਅਤੇ ਰੈਪਰ ਕਰਨ ਔਜਲਾ ਨੇ ਅੰਤਰਰਾਸ਼ਟਰੀ ਪੈਰਾ-ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਆਰਥਿਕ ਮਦਦ ਕਰਕੇ 9 ਲੱਖ ਰੁਪਏ ਦੇ ਕਰੀਬ ਦਾ ਕਰਜ਼ਾ ਚੁਕਾਇਆ ਹੈ ।

Update: 2024-07-19 08:09 GMT

ਖੰਨਾ : ਜਿੱਥੇ ਆਪਣਿਆਂ ਗੀਤਾਂ ਲਈ ਮਸ਼ਹੂਰ ਗਾਇਕ ਕਰਨ ਔਜਲਾ ਆਪਣੇ ਪ੍ਰਸ਼ੰਸਕਾ ਦੇ ਦਿਲਾਂ ਤੇ ਰਾਜ ਕਰਦੇ ਨੇ ਉੱਥੇ ਹੀ ਉਨ੍ਹਾਂ ਵੱਲੋਂ ਹੁਣ ਮੁੜ ਤੋ ਆਪਣੇ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਲਿਆ ਹੈ, ਦੱਸਦਈਏ ਕਿ ਭਾਰਤੀ ਗਾਇਕ ਅਤੇ ਰੈਪਰ ਕਰਨ ਔਜਲਾ ਨੇ ਅੰਤਰਰਾਸ਼ਟਰੀ ਪੈਰਾ-ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਆਰਥਿਕ ਮਦਦ ਕਰਕੇ 9 ਲੱਖ ਰੁਪਏ ਦੇ ਕਰੀਬ ਦਾ ਕਰਜ਼ਾ ਚੁਕਾਇਆ ਹੈ । ਜਾਣਕਾਰੀ ਅਨੁਸਾਰ ਇਸ ਖਿਡਾਰੀ ਵੱਲੋਂ ਆਪਣਾ ਘਰ ਗਿਰਵੀ ਰੱਖਕੇ ਵਿਦੇਸ਼ੀ ਧਰਤੀ ਤੇ ਪੈਰਾ ਓਲੰਪਿਕ ਚ ਹਿੱਸਾ ਲਿਆ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਕੋਲੋਂ ਇਹ ਕਰਜ਼ਾ ਲਾਉਣ ਚ ਦਿੱਕਤ ਆ ਰਹੀ ਸੀ , ਜਿਸ ਨੂੰ ਕਰਨ ਔਜਲਾ ਵੱਲੋਂ ਮਦਦ ਕਰਕੇ ਇਸ ਖਿਡਾਰੀ ਅਤੇ ਉਸਦੇ ਪਰਿਵਾਰ ਦੇ ਘਰ ਦਾ ਮਾਲਕੀ ਹੱਕ ਉਨ੍ਹਾਂ ਦੁਬਾਰਾ ਮਿਲ ਸਕਿਆ ਹੈ ।

12 ਲੱਖ ਲਿਆ ਸੀ ਕੁੱਲ ਕਰਜ਼ਾ

ਪੈਰਾ ਕਰਾਟੇ ਅਥਲੀਟ ਤਰੁਣ ਸ਼ਰਮਾ ਨੇ ਕਈ ਦੇਸ਼ਾਂ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ । ਪਰ ਕਿਸੇ ਵੀ ਸਰਕਾਰ ਵੱਲੋਂ ਇਸ ਦੀ ਸਾਰ ਨਹੀਂ ਲਈ ਗਈ । ਜਿਸ ਕਾਰਨ ਉਨ੍ਹਾਂ ਦੇ ਸਿਰ ਚੜ੍ਹਿਆ ਕਰਜ਼ਾ ਨਹੀਂ ਮੋੜ ਲੱਥ ਸਕਿਆ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਸੁਰਖੀਆਂ ਵਿੱਚ ਆਏ ਤਰੁਣ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਕੁਝ ਐਨਆਰਆਈਜ਼ ਨੇ ਉਸ ਦੀ ਮਦਦ ਕੀਤੀ ਸੀ । ਪੈਰਾ ਕਰਾਟੇ ਅਥਲੀਟ ਤਰੁਣ ਸ਼ਰਮਾ ਤੇ 12 ਲੱਖ ਦੇ ਕਰਜ਼ੇ ਚੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰੀਬ 3 ਲੱਖ ਰੁਪਏ ਦਾ ਕਰਜ਼ਾ ਵਾਪਸ ਹੋ ਗਿਆ ਸੀ । ਪਰ ਕੁਝ ਸਮਾਂ ਪਹਿਲਾਂ ਕਰਨ ਔਜਲਾ ਦੀ ਮਿਹਰਬਾਨੀ ਨੇ ਇਸ ਖਿਡਾਰੀ ਦੀ ਨਜ਼ਰ ਫੜੀ ਸੀ। ਜਿਸ ਤੋਂ ਬਾਅਦ ਕਰਨ ਨੇ ਹੁਣ ਕਰੀਬ 9 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ । ਕਰਨ ਔਜਲਾ ਵੱਲੋਂ ਕਰਜ਼ਾ ਵਾਪਸ ਕਰਨ ਤੋਂ ਬਾਅਦ ਤਰੁਣ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਕਰਨ ਔਜਲਾ ਨੇ ਆਪਣਾ ਕਰੀਬ 9 ਲੱਖ ਰੁਪਏ ਦਾ ਕਰਜ਼ਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਹੁਣ ਉਸਦਾ ਘਰ ਕਰਜ਼ਾ ਮੁਕਤ ਹੈ। ਇਸ ਦੇ ਲਈ ਤਰੁਣ ਨੇ ਕਰਨ ਔਜਲਾ ਦਾ ਧੰਨਵਾਦ ਕੀਤਾ। ਮਦਦ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਦਾ ਵੀ ਧੰਨਵਾਦ ਕੀਤਾ।

Tags:    

Similar News