ਨਾਭਾ ਵਿਖੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਰਬਜੀਤ ਕੌਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਲੈ ਕਿ ਦਿੱਤਾ ਵੱਡਾ ਬਿਆਨ
ਨਾਭਾ ਵਿੱਖੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੱਡਾ ਬਿਆਨ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਨਿਕਾਹ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਸਾਹਮਣੇ ਆਈ ਸੀ। ਐਸਜੀਪੀਸੀ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਹਨ ਕਿ ਉਨਾਂ ਵੱਲੋਂ ਜਾਂਚ ਕਿਉਂ ਨਹੀਂ ਕਰਵਾਈ ਗਈ।
ਨਾਭਾ : ਨਾਭਾ ਵਿੱਖੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੱਡਾ ਬਿਆਨ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਨਿਕਾਹ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਸਾਹਮਣੇ ਆਈ ਸੀ। ਐਸਜੀਪੀਸੀ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਹਨ ਕਿ ਉਨਾਂ ਵੱਲੋਂ ਜਾਂਚ ਕਿਉਂ ਨਹੀਂ ਕਰਵਾਈ ਗਈ।
ਸਿਹਤ ਮੰਤਰੀ ਨੇ ਐਸਜੀਪੀਸੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਇਹ ਦੱਸ ਦੇਵੇ ਕਿ ਉਹਨਾਂ ਦੀ ਕੀ ਜਿੰਮੇਵਾਰੀ ਬਣਦੀ ਹੈ ਜਦੋਂ ਵੀ ਪੰਜਾਬ ਸਰਕਾਰ ਧਾਰਮਿਕ ਮਸਲੇ ਵਿੱਚ ਕੁਝ ਦਖਲ ਅੰਦਾਜੀ ਕਰਦੀ ਹੈ ਤਾਂ ਇਹ ਅੱਗੋਂ ਕਹਿ ਦਿੰਦੇ ਹਨ ਕਿ ਧਾਰਮਿਕ ਮਾਮਲੇ ਵਿੱਚ ਸਰਕਾਰ ਦਖਲ ਅੰਦਾਜੀ ਨਾ ਕਰੇ।
ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਨਸੀਹਤ ਦਿੱਤੀ ਕੀ ਸ਼੍ਰੋਮਣੀ ਕਮੇਟੀ ਪਹਿਲਾਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਕਰੇ ਕਿ ਕਿਸ -ਕਿਸ ਚੀਜ਼ ਦੀ ਜਾਂਚ ਕਰਵਾਉਣੀ ਹੈ, ਜਦੋਂ ਕੋਈ ਘਟਨਾਂ ਵਾਪਰ ਜਾਂਦੀ ਹੈ ਤਾਂ ਇਹ ਪੰਜਾਬ ਸਰਕਾਰ ਉੱਪਰ ਇਲਜ਼ਾਮ ਲਗਾਉਣ ਲੱਗ ਜਾਂਦੇ ਹਨ ਸ਼੍ਰੋਮਣੀ ਕਮੇਟੀ ਲਈ ਇਹ ਬਹੁਤ ਮਾੜੀ ਗਲ ਹੈ।
ਪੰਜਾਬ ਯੂਨੀਵਰਸਿਟੀ ਬਾਰੇ ਡਾਕਟਰ ਬਲਵੀਰ ਨੇ ਕਿਹਾ ਕਿ ਇਹ ਡੈਮੋਕਰੇਸੀ ਦਾ ਘਾਣ ਹੋ ਰਿਹਾ ਕੇਂਦਰ ਸਰਕਾਰ ਸ਼ਰੇਆਮ ਸਾਡੇ ਨਾਲ ਧੱਕਾ ਕਰ ਰਹੀ ਹੈ। ਕਿਉਂਕਿ ਮੈਂ ਯੂਨੀਵਰਸਿਟੀ ਡਾਕਟਰ ਵੀ ਭੇਜੇ ਅਤੇ ਅਸੀਂ ਔਖੇ ਵੀ ਹੋਏ ਪਰ ਫਿਰ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ।
ਪੰਜਾਬ ਯੂਨੀਵਰਸਿਟੀ ਧਰਨੇ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਉਹ ਬਹੁਤ ਲੇਟ ਪਹੁੰਚੇ ਹਨ ਇਸ ਤੋਂ ਪਹਿਲਾਂ ਸਾਡੀ ਪਾਰਟੀ ਮੈਂਬਰ ਪਹੁੰਚੇ ਹਨ ਪਰ ਫਿਰ ਵੀ ਅਸੀਂ ਇਕੱਠੇ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੀ ਹੀ ਸਿਆਸੀ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ ਦਾ ਅਸੀਂ ਰੈਗੂਲੇਸ਼ਨ ਵੀ ਪਾਸ ਕਰਾਂਗੇ ਅਤੇ ਇਸ ਦੀ ਲੜਾਈ ਅਸੀਂ ਸੁਪਰੀਮ ਕੋਰਟ ਤੱਕ ਲੜਾਂਗੇ।
ਜ਼ਿਕਰਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਚਰਨ ਛੋਹ ਪ੍ਰਾਪਤ ਵਿਖੇ ਵਿਸ਼ੇਸ਼ ਤੌਰ ਤੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਰਕਿੰਗ ਦਾ ਉਦਘਾਟਨ ਕਰਨ ਪਹੁੰਚੇ ਸਨ।