ਨਸ਼ਿਆ ਖ਼ਿਲਾਫ਼ ਪੰਜਾਬ ਦੇ ਰਾਜਪਾਲ Gulab Chand Kataria ਨੇ ਕੱਢੀ ਪੈਦਲ ਯਾਤਰਾ

ਅੱਜ ਹੁਸ਼ਿਆਰਪੁਰ ਤੋਂ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਡੀਏਵੀ ਕਾਲਜ ਆਫ ਐਜੂਕੇਸ਼ਨ ਨਜਦੀਕ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਤੋਂ ਪੀਪਲਸ ਬਾਗ ਅਗੇਂਸਟ ਡਰੱਗਸ ਤਹਿਤ ਪਦ ਯਾਤਰਾ ਸ਼ੁਰੂ ਕੀਤੀ ਗਈ ਇਹ ਪਦ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ।

Update: 2026-02-24 07:16 GMT

ਹੁਸ਼ਿਆਰਪੁਰ:  ਅੱਜ ਹੁਸ਼ਿਆਰਪੁਰ ਤੋਂ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਡੀਏਵੀ ਕਾਲਜ ਆਫ ਐਜੂਕੇਸ਼ਨ ਨਜਦੀਕ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਤੋਂ ਪੀਪਲਸ ਬਾਗ ਅਗੇਂਸਟ ਡਰੱਗਸ ਤਹਿਤ ਪਦ ਯਾਤਰਾ ਸ਼ੁਰੂ ਕੀਤੀ ਗਈ ਇਹ ਪਦ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ।



ਇਸ ਯਾਤਰਾ ਦੇ ਵਿੱਚ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਡੀਸੀ ਅਤੇ ਐਸਐਸਪੀ ਵੀ ਸ਼ਾਮਿਲ ਹੋਏ ਇਸ ਮੌਕੇ ਤੇ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ ਸਤ ਸ਼੍ਰੀ ਅਕਾਲ ਜਨਾਬ ਉਹਨਾਂ ਨੇ ਇਹ ਪੈਦਲ ਯਾਤਰਾ ਖੁਸ਼ਵੰਤ ਜੀ ਦੇ ਕਹਿਣ ਤੇ ਸ਼ੁਰੂ ਕੀਤੀ ਉਹਨਾਂ ਕਿਹਾ ਕਿ ਉਹ ਹਰ ਸਾਲ ਪੈਦਲ ਯਾਤਰਾ ਸ਼ੁਰੂ ਕਰਦੇ ਹਨ ਜੋ ਕਿ ਨੌ ਤੋਂ 12 ਤਰੀਕ ਤੱਕ ਚਲਦੀ ਹੈ ਤਾਂ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਇਸ ਸਾਲ ਉਹਨਾਂ ਨੇ ਵੀ ਮਨ ਬਣਾਇਆ ਕਿ ਉਹ ਵੀ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣਗੇ।



ਉਹਨਾਂ ਕਿਹਾ ਕਿ ਸਕੂਲ ਅਤੇ ਕਾਲਜ ਤੋਂ ਇਹ ਯਾਤਰਾ ਸ਼ੁਰੂ ਕਰਨ ਦਾ ਮਕਸਦ ਉਹਨਾਂ ਦਾ ਇਹ ਸੀ ਕਿ ਜੇਕਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਇਸ ਮੁਹਿਮ ਦੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਬੱਚਿਆਂ ਤੋਂ ਸ਼ੁਰੂ ਹੋ ਕੇ ਇਸ ਮੁਹਿਮ ਦਾ ਪੰਜ ਸਾਲ ਦੇ ਵਿੱਚ ਸਾਨੂੰ ਰਿਜ਼ਲਟ ਦਿਸੇਗਾ।



ਉਹਨਾਂ ਕਿਹਾ ਕਿ ਇਸ ਨਸ਼ੇ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਨਹੀਂ ਤਾਂ ਇਕੱਲੇ ਪਾਕਿਸਤਾਨ ਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਭਾਰਤ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਸਪਲਾਈ ਕਰ ਸਕੇ ਉਹਨਾਂ ਕਿਹਾ ਕਿ ਹੁਣ ਭਾਰਤ ਦਾ ਨੌਜਵਾਨ ਜਾਗ ਚੁੱਕਾ ਹੈ ਤੇ ਉਹਨਾਂ ਨੂੰ ਇਸਦਾ ਉਲਟਾ ਜਵਾਬ ਮਿਲੇਗਾ ਤੇ ਪੰਜਾਬ ਨਸ਼ਾ ਮੁਕਤ ਹੋਵੇਗਾ।


Tags:    

Similar News