ਪੁਲਿਸ ਦਾ ਜੁਗਾੜੂ ਰੇੜੀਆਂ ਖ਼ਿਲਾਫ਼ ਵੱਡਾ ਫ਼ੈਸਲਾ, ਹੁਣ ਹਰ ਜੁਗਾੜੂ ਰੇੜੀ ਹੋਵੇਗੀ ਬੋਂਡ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇੜੀਆਂ ਖ਼ਿਲਾਫ਼ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਹੁਣ ਸ਼ਹਿਰ ਵਿੱਚ ਚਲ ਰਹੀਆਂ ਹਰ ਇੱਕ ਜੁਗਾੜੂ ਰੇੜੀ ਨੂੰ ਬੋਂਡ ਕੀਤਾ ਜਾਵੇਗਾ। ਪੁਲਿਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਦਸਤਾਵੇਜ਼ਾਂ ਵਾਲੀਆਂ ਜੁਗਾੜੂ ਰੇੜੀਆਂ ਉੱਤੇ ਚਲਾਨ ਕਰਕੇ ਉਹਨਾਂ ਨੂੰ ਬੋਂਡ ਕੀਤਾ ਜਾਵੇ।

Update: 2025-11-12 08:57 GMT

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇੜੀਆਂ ਖ਼ਿਲਾਫ਼ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਹੁਣ ਸ਼ਹਿਰ ਵਿੱਚ ਚਲ ਰਹੀਆਂ ਹਰ ਇੱਕ ਜੁਗਾੜੂ ਰੇੜੀ ਨੂੰ ਬੋਂਡ ਕੀਤਾ ਜਾਵੇਗਾ। ਪੁਲਿਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਦਸਤਾਵੇਜ਼ਾਂ ਵਾਲੀਆਂ ਜੁਗਾੜੂ ਰੇੜੀਆਂ ਉੱਤੇ ਚਲਾਨ ਕਰਕੇ ਉਹਨਾਂ ਨੂੰ ਬੋਂਡ ਕੀਤਾ ਜਾਵੇ।

ਅੱਜ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਟਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਕਈ ਜੁਗਾੜੂ ਰੇੜੀਆਂ ਦੇ ਚਲਾਨ ਕੀਤੇ ਗਏ ਅਤੇ ਉਹਨਾਂ ਨੂੰ ਬੋਂਡ ਕੀਤਾ ਗਿਆ। ਪੁਲਿਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਅਤੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਮਿਲੀਆਂ ਹਨ ਕਿ ਇਹ ਗੈਰਕਾਨੂੰਨੀ ਵਾਹਨ ਸ਼ਹਿਰ ਦੀ ਟਰੈਫਿਕ ਲਈ ਖ਼ਤਰਾ ਬਣ ਰਹੇ ਹਨ, ਇਸ ਲਈ ਕਾਰਵਾਈ ਲਾਜ਼ਮੀ ਹੈ।

ਦੂਜੇ ਪਾਸੇ, ਜੁਗਾੜੂ ਰੇੜੀ ਚਾਲਕਾਂ ਵੱਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ। ਚਾਲਕਾਂ ਨੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਇਹ ਰੇੜੀਆਂ ਚਲਾ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਨਹੀਂ ਰੋਕਿਆ। ਹੁਣ ਉਹਨਾਂ ਨੂੰ ਰੋਕ ਕੇ ਬੋਂਡ ਕੀਤਾ ਜਾ ਰਿਹਾ ਹੈ ਅਤੇ ਆਨਲਾਈਨ ਚਲਾਨ 15,000 ਰੁਪਏ ਦਾ ਬਣਾਇਆ ਜਾ ਰਿਹਾ ਹੈ।

ਚਾਲਕਾਂ ਨੇ ਰੋ ਰੋ ਕੇ ਆਪਣੀ ਪੀੜ ਦੱਸੀ ਕਿ ਉਹ ਗਰੀਬ ਆਦਮੀ ਹਨ, ਦਿਨ-ਰਾਤ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਗਰੀਬਾਂ ਦੇ ਹੱਕ ਦੀਆਂ ਗੱਲਾਂ ਕਰਦੀ ਹੈ ਪਰ ਦੂਸਰੇ ਪਾਸੇ ਇਹੋ ਗਰੀਬਾਂ ਉੱਤੇ ਹੀ ਤਲਵਾਰ ਚਲਾਈ ਜਾ ਰਹੀ ਹੈ। ਕੁਝ ਚਾਲਕਾਂ ਨੇ ਗੁੱਸੇ ਵਿੱਚ ਕਿਹਾ ਕਿ ਜੇ ਸਰਕਾਰ ਨੇ ਰੋਜ਼ੀ-ਰੋਟੀ ਦੇ ਸਾਧਨ ਹੀ ਖਤਮ ਕਰ ਦਿੱਤੇ ਤਾਂ ਗਰੀਬ ਆਦਮੀ ਨੂੰ ਚੋਰੀਆਂ-ਚਕਾਰੀਆਂ ਵੱਲ ਧੱਕਿਆ ਜਾਵੇਗਾ।

Tags:    

Similar News