ਅੰਮ੍ਰਿਤਸਰ ਹਾਈਵੇ ‘ਤੇ ਅਕਾਲੀ ਦਲ ਵਾਰਿਸ ਦੇ ਉਮੀਦਵਾਰ ਦੇ ਇੰਚਾਰਜ ਦੀ ਗੱਡੀ ਨੂੰ ਲੱਗੀ ਰਹਸਮਈ ਅੱਗ, ਸੁਖਦੇਵ ਸਿੰਘ ਜ਼ਖ਼ਮੀ, ਅਮਨਦੀਪ ਹਸਪਤਾਲ ਤੋਂ ਲੁਧਿਆਣਾ ਡੀਐਮਸੀ ਰੈਫਰ

ਤਰਣ ਤਾਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮੰਦੀਪ ਸਿੰਘ ਦੇ ਇਲੈਕਸ਼ਨ ਇੰਚਾਰਜ ਸੁਖਦੇਵ ਸਿੰਘ ਦੀ ਗੱਡੀ ਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਰਹਸਮਈ ਹਾਲਾਤਾਂ ਵਿੱਚ ਅੱਗ ਲੱਗ ਗਈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗੱਡੀ ਪੂਰੀ ਤਰ੍ਹਾਂ ਸੜ ਗਈ ਅਤੇ ਸੁਖਦੇਵ ਸਿੰਘ ਜ਼ਖ਼ਮੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਪਹਿਲਾਂ ਅਮਨਦੀਪ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਗਿਆ।

Update: 2025-11-08 13:06 GMT

ਅੰਮ੍ਰਿਤਸਰ — ਤਰਣ ਤਾਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮੰਦੀਪ ਸਿੰਘ ਦੇ ਇਲੈਕਸ਼ਨ ਇੰਚਾਰਜ ਸੁਖਦੇਵ ਸਿੰਘ ਦੀ ਗੱਡੀ ਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਰਹਸਮਈ ਹਾਲਾਤਾਂ ਵਿੱਚ ਅੱਗ ਲੱਗ ਗਈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗੱਡੀ ਪੂਰੀ ਤਰ੍ਹਾਂ ਸੜ ਗਈ ਅਤੇ ਸੁਖਦੇਵ ਸਿੰਘ ਜ਼ਖ਼ਮੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਪਹਿਲਾਂ ਅਮਨਦੀਪ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਗਿਆ।


ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਵੇਰਕਾ ਥਾਣੇ ਰਾਹੀਂ ਜਾਣਕਾਰੀ ਮਿਲੀ ਸੀ ਕਿ ਬਟਾਲਾ ਰੋਡ ਤੇ ਇੱਕ ਮੈਂਟੇਰੋ ਕਾਰ ਨੂੰ ਅੱਗ ਲੱਗ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਸੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਮੌਕੇ ਤੋਂ ਜ਼ਖ਼ਮੀ ਵਿਅਕਤੀ ਨੂੰ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਭੇਜਿਆ ਗਿਆ।


ਪੁਲਿਸ ਜਾਂਚ ਦੌਰਾਨ ਸੜੀ ਹੋਈ ਕਾਰ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਇੱਕ 32 ਬੋਰ ਦਾ ਬਿਨਾਂ ਨੰਬਰ ਵਾਲਾ ਰਿਵਾਲਵਰ ਮਿਲਿਆ, ਜੋ ਪਹਿਲੀ ਨਜ਼ਰ ਵਿੱਚ ਗੈਰਕਾਨੂੰਨੀ ਪਾਇਆ ਗਿਆ। ਇਸ ਸਬੰਧ ਵਿੱਚ ਥਾਣਾ ਵੇਰਕਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਡੀਸੀਪੀ ਸੰਧੂ ਨੇ ਕਿਹਾ ਕਿ ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਰਾਜਨੀਤਿਕ ਹਮਲੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪਰ ਪਹਿਲੀ ਨਜ਼ਰ ਵਿੱਚ ਕੋਈ ਹਮਲੇ ਦੇ ਸਬੂਤ ਨਹੀਂ ਮਿਲੇ। ਕਾਰ ਸਾਈਡ ਤੇ ਖੜੀ ਹੋਈ ਸੀ, ਹੈਂਡਬਰੇਕ ਲੱਗੀ ਹੋਈ ਮਿਲੀ ਅਤੇ ਕੋਈ ਸਿੱਧਾ ਟਕਰਾਅ ਜਾਂ ਬਾਹਰੀ ਹਮਲੇ ਦੇ ਨਿਸ਼ਾਨ ਨਹੀਂ ਮਿਲੇ।


ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸਾਇੰਟਿਫਿਕ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਰਹੀ ਹੈ। ਐਫਐਸਐਲ ਟੀਮਾਂ ਨੇ ਮੌਕੇ ਤੋਂ ਸੈਂਪਲ ਇਕੱਠੇ ਕਰ ਲਏ ਹਨ ਅਤੇ ਹੁਣ ਬੈਲਿਸਟਿਕ ਵਿਸ਼ੇਸ਼ਜੋਗਾਂ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਹੈ। ਡੀਸੀਪੀ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਤਫ਼ਤੀਸ਼ ਚੱਲ ਰਹੀ ਹੈ, ਅਤੇ ਸੱਚਾਈ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Tags:    

Similar News