ਬਰਨਾਲਾ ’ਚ ਦਿਨ-ਦਿਹਾੜੇ ਹੋਈ ਹੱਤਿਆ, ਸਾਬਕਾ ਸਰਪੰਚ ਦੇ ਬੇਟੇ ਦੀ ਗੋਲੀ ਮਾਰ ਕਿ ਕੀਤੀ ਹੱਤਿਆ, ਤਲਾਸ਼ ’ਚ ਜੁਟੀ ਪੁਲਿਸ
ਬਰਨਾਲਾ ’ਚ ਦਿਨ-ਦਿਹਾੜੇ ਬਦਮਾਸ਼ ਨੇ ਸਾਬਕਾ ਸਰਪੰਚ ਦੇ ਬੇਟੇ ਨੂੰ ਗੋਲੀ ਮਾਰ ਦਿੱਤੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੌਗ ਦੀ ਲਹਿਰ ਦੌੜ ਗਈ ਅਤੇ ਸੁੰਨਸਾਨ ਵਰਤ ਗਈ ਹੈ।
ਬਰਨਾਲਾ (ਗੁਰਪਿਆਰ ਥਿੰਦ): ਬਰਨਾਲਾ ’ਚ ਦਿਨ-ਦਿਹਾੜੇ ਬਦਮਾਸ਼ ਨੇ ਸਾਬਕਾ ਸਰਪੰਚ ਦੇ ਬੇਟੇ ਨੂੰ ਗੋਲੀ ਮਾਰ ਦਿੱਤੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੌਗ ਦੀ ਲਹਿਰ ਦੌੜ ਗਈ ਅਤੇ ਸੁੰਨਸਾਨ ਵਰਤ ਗਈ ਹੈ। ਇਹ ਘਟਨਾ ਪਿੰਡ ਸਹਿਣਾ ਦੇ ਵਿੱਚ ਸ਼ਨੀਵਾਰ ਨੂੰ ਦਿਨ-ਦਿਹਾੜੇ ਵਾਪਰੀ ਇਸ ਘਟਨਾ ਦੇ ਵਿੱਚ ਇੱਕ ਰਾਜਨੀਤਿਕ ਲੀਡਰ ਅਤੇ ਸਾਬਕਾ ਸਰੰਪਚ ਦੇ ਬੇਟੇ ਦੀ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਸ਼ਾਮ ਕਰੀਬ 4 ਵਜੇ ਪਿੰਡ ਸਹਿਣਾ ਦੇ ਬੱਸ ਸਟੈਂਡ ਵਿੱਚ ਵਾਪਰੀ।
ਸੁਖਵਿੰਦਰ ਸਿੰਘ ਕਲਕੱਤਾ ਪਿੰਡ ਦੇ ਬੱਸ ਸਟੈਂਡ ਦੇ ਨੇੜ੍ਹੇ ਆਪਣੇ ਦੋਸਤਾਂ ਨਾਲ ਇੱਕ ਦੁਕਾਨ ਵਿੱਚ ਬੈਠੇ ਸਨ ਜਿੱਥੇ ਉਸ ਉੱਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਗਈਆ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁਖਵਿੰਦਰ ਸਿੰਘ ਕਲਕੱਤਾ ਦੀ ਮਾਂ ਮਲਕੀਤ ਕੌਰ ਪਿੰਡ ਸਹਿਣਾ ਦੀ ਸਰਪੰਚ ਰਹਿ ਚੁੱਕੀ ਹੈ। ਘਟਨਾ ਦੇ ਬਾਅਦ ਪੂਰੇ ਪਿੰਡ ਵਿੱਚ ਸੌਗ ਦੀ ਲਹਿਰ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਲੋਕ ਪਿੰਡ ਵਿੱਚ ਇੱਕਠੇ ਹੋ ਗਏ ਅਤੇ ਬਰਨਾਲਾ ਅਤੇ ਫਰੀਦਕੋਟ ਸੜਕ ਨੂੰ ਜਾਮ ਕਰ ਦਿੱਤਾ ਅਤੇ ਜ਼ਮਕਿ ਪ੍ਰਸ਼ਾਸ਼ਨ ਦਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਦੋਸ਼ਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਬਰਨਾਲਾ ਪੁਲਿਸ ਦੇ ਐਸਪੀਡੀ ਅਸੋਕ ਸ਼ਰਮਾ ਦੇ ਆਪਣੇ ਦਲ ਨਾਲ ਮੌਕੇ ਉੱਤੇ ਪਹੁੰਚੇ।
ਗੁਰਜੀਤ ਸਿੰਘ ਨੇ ਕਿਹਾ ਕਿ ਸ਼ਾਮ ਸਵਾ-ਚਾਰ ਵਜੇ ਪਿੰਡ ਸਹਿਣਾ ਦੇ ਬੱਸ ਸਟੈਂਡ ਕੋਲ ਦੁਕਾਨ ਵਿੱਚ ਬੈਠੇ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸਨੇ ਦੱਸਿਆ ਕਿ ਸੁਖਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਦੁਕਾਨ ਵਿੱਚ ਬੈਠਾ ਸੀ ਅਤੇ ਇਸ ਦੌਰਾਨ ਇੱਕ ਵਿਅਕਤੀ ਗੱਡੀ ਦੇ ਵਿੱਚ ਆਉਂਦਾ ਅਤੇ ਸੁਖਵਿੰਦਰ ਕਲਕੱਤਾ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਬਾਅਦ ਵਿੱਚ ਉਹ ਫਰਾਰ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਘਟਨਾਸਥਾਨ ਤੋਂ ਪੁਲਿਸ ਥਾਣਾ ਸਿਰਫ਼ 200 ਮੀਟਰ ਦੂਰ ਹੈ।
ਗਰੁਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਅਤੇ ਕੁਝ ਸਮਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਮਿਲ ਕਿ ਕੰਮ ਕਰ ਰਿਹਾ ਸੀ। ਐਸਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਸਹਿਣਾ ਕਸਬੇ ਦੇ ਸੁਖਵਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਗੋਲੀ ਮਾਰ ਕਿ ਹੱਤਿਆ ਕਰ ਦਿੱਤੀ ਗਈ ਹੈ। ਪਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸ.ਪੀ ਨੇ ਕਿਹਾ ਕਿ ਜੋ ਵੀ ਇਸ ਘਟਨਾ ਨੂੰ ਲੈ ਕਿ ਤੱਥ ਸਾਹਮਣੇ ਆਉਣਗੇ ਉਸਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।