ਵਕੀਲ ਚਰਨਪਾਲ ਬਾਗੜੀ ਨੂੰ ਜਾਨੋ-ਮਾਰਨ ਦੀ ਮਿਲੀ ਧਮਕੀ, ਦੋ ਵਿਅਕਤੀਆਂ ਨੇ ਕੋਰਟ ਦੇ ਬਾਹਰ ਵਕੀਲ ਨੂੰ ਦਿੱਤੀ ਧਮਕੀ
ਵਕੀਲ ਚਰਨਪਾਲ ਸਿੰਘ ਬਾਗੜੀ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਗਈਆਂ ਹਨ। ਉਹਨਾਂ ਨੇ ਨਿਊ ਚੰਡੀਗੜ੍ਹ ਏਅਰਪੋਰਟ ਰੋਡ 'ਤੇ ਕਥਿਤ ਜ਼ਮੀਨ ਘੁਟਾਲਾ, ਜਿਸਦੀ ਕੀਮਤ ਲਗਭਗ ₹2,500 ਕਰੋੜ ਦੱਸੀ ਜਾ ਰਹੀ ਹੈ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ।
ਮੁਹਾਲੀ : ਵਕੀਲ ਚਰਨਪਾਲ ਸਿੰਘ ਬਾਗੜੀ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਗਈਆਂ ਹਨ। ਉਹਨਾਂ ਨੇ ਨਿਊ ਚੰਡੀਗੜ੍ਹ ਏਅਰਪੋਰਟ ਰੋਡ 'ਤੇ ਕਥਿਤ ਜ਼ਮੀਨ ਘੁਟਾਲਾ, ਜਿਸਦੀ ਕੀਮਤ ਲਗਭਗ ₹2,500 ਕਰੋੜ ਦੱਸੀ ਜਾ ਰਹੀ ਹੈ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ।
ਇਹ ਧਮਕੀ ਓਦੋਂ ਮਿਲੀਆਂ ਜਦੋਂ ਹਾਈ ਕੋਰਟ ਦੀ ਸੁਣਵਾਈ ਖਤਮ ਹੋਣ ਤੋਂ ਬਾਅਦ, ਦੋ ਵਿਅਕਤੀਆਂ ਨੇ ਅਦਾਲਤ ਦੇ ਬਾਹਰ ਵਕੀਲ ਚਰਨਪਾਲ ਬਾਗੜੀ ਆ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ।
ਕਿਸਾਨਾਂ ਨੇ ਹੁਣ ਵਕੀਲ ਚਰਨਪਾਲ ਸਿੰਘ ਬਾਗੜੀ ਦੀ ਸੁਰੱਖਿਆ ਦੀ ਜਿੰਮੇਵਾਰੀ ਆਪ ਚੱਕ ਲਈ ਹੈ ਪਿਛਲੇ ਦਸ ਦਿਨਾਂ ਤੋਂ ਉਹ ਲਗਾਤਾਰ ਬਾਗੜੀ ਦੇ ਘਰ ਦੇ ਬਾਹਰ ਲਗਾਤਾਰ ਬੈਠੇ ਹਨ ਅਤੇ ਕੋਈ ਕਾਂਢ ਨਾ ਵਾਪਰ ਜਾਵੇ ਇਸ ਲਈ ਪਰਿਵਾਰ ਨੂੰ ਸੁਰੱਖਿਆ ਵੀ ਮੁਹੱਈਆ ਕਰਵਾ ਰਹੇ ਹਨ।
ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਬਿਲਡਰਾਂ, ਡਿਵੈਲਪਰਾਂ ਅਤੇ ਪ੍ਰਮੋਟਰਾਂ ਨੇ 108 ਏਕੜ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕਰਨ ਲਈ ਮਿਲੀਭੁਗਤ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੇ ਜਾਅਲੀ ਦਸਤਖਤ ਕੀਤੇ ਅਤੇ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ ਦੇ ਨਾਮ 'ਤੇ ਉਨ੍ਹਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਰਚੀ।
ਅਦਾਲਤ ਵਿੱਚ ਵਧਦੇ ਦਬਾਅ ਦੇ ਵਿਚਕਾਰ, ਬਿਲਡਰਾਂ ਨੇ ਅਗਸਤ 2024 ਵਿੱਚ ਬਾਗੜੀ ਨੂੰ ਕੇਸ ਵਾਪਸ ਲੈਣ ਅਤੇ ਉਨ੍ਹਾਂ ਦੇ ਲਾਇਸੈਂਸ ਨੂੰ ਰੱਦ ਕਰਨ ਤੋਂ ਰੋਕਣ ਲਈ ਕਥਿਤ ਤੌਰ ਉੱਤੇ 2 ਕਰੋੜ ਰੁਪਏ ਨਕਦ ਅਤੇ ਜ਼ਮੀਨ ਦਾ ਇੱਕ ਪਲਾਟ ਦੇਣ ਦੀ ਪੇਸ਼ਕਸ਼ ਕੀਤੀ।
ਵਕੀਲ ਬਾਗੜੀ ਨੇ ਨਾ ਸਿਰਫ਼ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਬਲਕਿ ਤੁਰੰਤ ਮਾਮਲੇ ਦੀ ਜਾਣਕਾਰੀ ਵਿਜੀਲੈਂਸ ਡਾਇਰੈਕਟਰ ਅਤੇ ਕਿਸਾਨਾਂ ਨੂੰ ਵੀ ਦੇ ਦਿੱਤੀ ਜਿਸ ਨਾਲ ਕਿਸਾਨਾਂ ਅਤੇ ਦਬਾਅ ਪਾਇਆ ਅਤੇ ਇਸ ਤੋਂ ਬਾਅਦ, ਬਿਲਡਰਾਂ ਦੇ RERA ਨੰਬਰ ਅਤੇ ਲਾਇਸੈਂਸ ਰੱਦ ਕਰ ਦਿੱਤੇ ਗਏ, ਉਨ੍ਹਾਂ ਦੇ ਬੈਂਕ ਖਾਤੇ ਕੁਰਕ ਕਰ ਦਿੱਤੇ ਗਏ ਅਤੇ ਸਾਰੇ ਪ੍ਰੋਜੈਕਟ ਲੈਣ-ਦੇਣ ਰੋਕ ਦਿੱਤੇ ਗਏ ਹਨ।
ਇਸ ਦੇ ਬਾਵਜੂਦ ਬਿਲਡਰਾਂ ਨੇ ਪੁੱਡਾ ਨੂੰ ਆਪਣੇ ਲਾਇਸੈਂਸ ਬਹਾਲ ਕਰਨ ਦੀ ਅਪੀਲ ਕੀਤੀ, ਜਿੱਥੇ ਸੁਣਵਾਈ ਸ਼ੁਰੂ ਕੀਤੀ ਗਈ। ਇਸਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੱਸਦੇ ਹੋਏ, ਬਾਗੜੀ ਨੇ ਇੱਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ।
ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ 12 ਨਵੰਬਰ, 2025 ਨੂੰ ਬਿਲਡਰਾਂ ਨੂੰ ਮਾਣਹਾਨੀ ਨੋਟਿਸ ਜਾਰੀ ਕੀਤਾ। ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਦੇਖਣਾ ਇਹ ਹੋਵੇਗਾ ਕੇ ਆਗਲੀ ਸੁਣਵਾਈ ਦੇ ਵਿੱਚ ਕੀ ਵੱਡਾ ਖ਼ੁਲਾਸਾ ਹੋਵੇਗਾ।