ਜੇਕਰ ਤੁਹਾਡੇ ਘਰ ਵੀ ਆਉਂਦੀ ਸਿੱਲ ਤਾਂ ਕਰੋ ਇਹ ਕੰਮ

ਜੇਕਰ ਤੁਸੀਂ ਆਪਣੇ ਘਰ ਨੂੰ ਗਿੱਲੇ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਘਰ 'ਚ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ ਅਤੇ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ ।

Update: 2024-07-10 06:18 GMT

ਚੰਡੀਗੜ੍ਹ : ਭਾਰੀ ਗਰਮੀ ਤੋਂ ਬਾਅਦ ਜਿੱਥੇ ਮੀਂਹ ਨੇ ਰਾਹਤ ਦਿੱਤੀ ਉੱਥੇ ਇਸ ਦੀ ਸ਼ੁਰੂਆਤ ਹੁੰਦੇ ਹੀ ਲੋਕਾਂ ਨੂੰ ਇਸ ਨਾਲ ਕੁਝ ਨਾ ਕੁਝ ਦਿਕੱਤਾਂ ਦੀ ਸ਼ੁਰੂਆਤ ਹੋ ਗਈ ਹੈ । ਡੇਂਗੂ, ਮਲੇਰੀਆ, ਟਾਈਫਾਈਡ, ਪੀਲੀਆ, ਦਸਤ ਇਸ ਮੌਸਮ ਵਿਚ ਹੋਣ ਵਾਲੀਆਂ ਆਮ ਸਮੱਸਿਆਵਾਂ ਹਨ, ਪਰ ਇਸ ਵਿਚ ਇਕ ਹੋਰ ਸਮੱਸਿਆ ਵੀ ਸ਼ਾਮਲ ਹੈ, ਜਿਸ ਦੇ ਖ਼ਤਰਿਆਂ ਤੋਂ ਲੋਕ ਅਣਜਾਣ ਨੇ ਅਤੇ ਉਹ ਹੈ ਸਿੱਲ ਜੋ ਕਿ ਘਰ ਦੀਆਂ ਕੰਧਾਂ 'ਤੇ ਆਮ ਹੀ ਮਾਨਸੂਨ ਤੋਂ ਬਾਅਦ ਦਿਖਾਈ ਦੇਂਦੀ ਹੈ । ਇਸ ਤੋਂ ਇਲਾਵਾ ਇਸ ਨਾਲ ਐਲਰਜੀ ਦੀ ਸਮੱਸਿਆ ਵੀ ਹੋ ਸਕਦੀ ਹੈ । ਜੇਕਰ ਤੁਸੀਂ ਆਪਣੇ ਘਰ ਨੂੰ ਗਿੱਲੇ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਘਰ 'ਚ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ ਅਤੇ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ ।

ਸਿੱਲ ਤੋਂ ਬਚਣ ਲਈ ਕੁਝ ਅਹਿਮ ਗੱਲਾਂ :

1. ਡ੍ਰੇਨੇਜ ਪਾਇਪ ਨੂੰ ਕਰੋ ਚੈਕ :

ਉਨ੍ਹਾਂ ਸਾਰੀਆਂ ਪਾਈਪਾਂ ਦੀ ਜਾਂਚ ਕਰੋ ਜਿਨ੍ਹਾਂ ਰਾਹੀਂ ਮੀਂਹ ਦਾ ਪਾਣੀ ਛੱਤ ਜਾਂ ਬਾਲਕੋਨੀ ਤੋਂ ਹੇਠਾਂ ਜਾਂਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਇਸ ਵਿੱਚ ਕੋਈ ਲੀਕੇਜ ਜਾਂ ਕੂੜਾ ਆਦਿ ਤਾਂ ਨਹੀਂ ਫਸਿਆ ਹੋਇਆ ਹੈ। ਇਸ ਤੋਂ ਇਲਾਵਾ ਜਿੱਥੇ ਪਾਣੀ ਦੀ ਟੈਂਕੀ ਹੈ, ਉੱਥੇ ਨਿਕਾਸੀ ਵਾਲੀ ਪਾਈਪ ਦੀ ਵੀ ਜਾਂਚ ਕੀਤੀ ਜਾਵੇ ।

2.ਦਰਵਾਜ਼ੇ ਅਤੇ ਬਾਰੀਆਂ ਦਾ ਰੱਖੋ ਵਿਸ਼ੇਸ਼ ਧਿਆਨ :

ਇਸ ਨੂੰ ਰੋਕਣ ਲਈ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਸ਼ੁਰੂਆਤ ਕਰੋ । ਉਨ੍ਹਾਂ ਦੇ ਜੋੜਾਂ ਦੀ ਜਾਂਚ ਜ਼ਰੂਰ ਕਰੋ । ਜੇਕਰ ਘਰ 'ਚ ਸਪਲਿਟ ਏਸੀ ਲਗਾਇਆ ਗਿਆ ਹੈ ਅਤੇ ਉਸ ਦਾ ਬਾਹਰੀ ਹਿੱਸਾ ਛੱਤ ਜਾਂ ਕੰਧ 'ਤੇ ਲਗਾਇਆ ਗਿਆ ਹੈ, ਤਾਂ ਧਿਆਨ ਨਾਲ ਉਸ ਜਗ੍ਹਾ ਦੀ ਜਾਂਚ ਕਰੋ ਜਿੱਥੋਂ ਪਾਈਪ ਕੰਧ 'ਚ ਆ ਰਿਹਾ ਹੈ। ਜੇ ਇਹ ਖੁੱਲ੍ਹਾ ਹੈ, ਤਾਂ ਇਸ ਨੂੰ ਸੀਲ ਕਰੋ ਅਤੇ ਵਾਟਰਪ੍ਰੂਫਿੰਗ ਕਰਵਾਓ ।

3.ਕੰਧ ਵਿੱਚ ਉੱਗ ਰਹੇ ਪੌਦਿਆਂ ਦੀ ਜੜਾਂ ਨੂੰ ਹਟਾਓ :

ਕਈ ਵਾਰ ਛੱਤ ਜਾਂ ਕੰਧ ਦੀਆਂ ਤਰੇੜਾਂ ਵਿੱਚ ਪਿੱਪਲ, ਬੋਹੜ ਜਾਂ ਹੋਰ ਝਾੜੀਆਂ ਉੱਗ ਜਾਂਦੀਆਂ ਹਨ । ਜੇਕਰ ਦੇਖਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ​​ਹੋ ਜਾਂਦੀਆਂ ਹਨ ਅਤੇ ਕੰਧ 'ਚ ਤਰੇੜਾਂ ਵੀ ਵਧ ਜਾਂਦੀਆਂ ਹਨ, ਜਿਸ ਕਾਰਨ ਗਿੱਲੇਪਨ ਦੀ ਸਮੱਸਿਆ ਕਾਫੀ ਵੱਧ ਜਾਂਦੀ ਹੈ। ਇਨ੍ਹਾਂ ਨੂੰ ਵੀ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਸਾਫ਼ ਕਰੋ।

Tags:    

Similar News