ਕਿਸਾਨ ਆਗੂੂਆਂ ਨੇ ਪੱਟੇ ਸਮਾਰਟ ਮੀਟਰ, ਪਾਵਰਕਾਮ ਦਫ਼ਤਰ ਦੇ ਬਾਹਰ ਲਗਾਏ ਢੇਰ, ਧਰਨੇ ਪ੍ਰਦਰਸ਼ਨ ਦੀ ਦਿੱਤੀ ਚਿਤਾਵਨੀ
ਸੂਬੇ ਭਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਦਫ਼ਤਰ ਪਹੁੰਚਾਏ ਜਾ ਰਹੇ ਹਨ। ਇਹ ਮੀਟਰ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਨਾਭਾ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਤੇ ਪਾਵਰਕਾਮ ਦੇ ਦਫਤਰ ਕਿਸਾਨਾਂ ਨੇ ਥੈਲਿਆਂ ਵਿੱਚ ਸਮਾਰਟ ਮੀਟਰ ਪਾ ਕੇ ਐਕਸ਼ਨ ਦਫਤਰ ਦੇ ਬਾਹਰ ਢੇਰੀ ਕਰ ਦਿੱਤੇ।
ਨਾਭਾ : ਸੂਬੇ ਭਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਸਮਾਰਟ ਮੀਟਰ ਪੁੱਟ ਕੇ ਪਾਵਰਕਾਮ ਦਫ਼ਤਰ ਪਹੁੰਚਾਏ ਜਾ ਰਹੇ ਹਨ। ਇਹ ਮੀਟਰ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਨਾਭਾ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਤੇ ਪਾਵਰਕਾਮ ਦੇ ਦਫਤਰ ਕਿਸਾਨਾਂ ਨੇ ਥੈਲਿਆਂ ਵਿੱਚ ਸਮਾਰਟ ਮੀਟਰ ਪਾ ਕੇ ਐਕਸ਼ਨ ਦਫਤਰ ਦੇ ਬਾਹਰ ਢੇਰੀ ਕਰ ਦਿੱਤੇ।
ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਵੱਖ-ਵੱਖ ਪਿੰਡਾਂ ਤੋਂ ਮੀਟਰ ਉਤਾਰ ਕੇ ਐਕਸ਼ਨ ਦਫਤਰ ਲੈ ਕੇ ਪੁੱਜੇ ਹਾਂ। ਉਹਨਾਂ ਕਿਹਾ ਕਿ ਜੇਕਰ ਸਮਾਰਟ ਮੀਟਰ ਹਰ ਘਰ ਵਿੱਚ ਲੱਗ ਗਏ ਤਾਂ ਲੋਕ ਬਿੱਲ ਵੀ ਨਹੀਂ ਭਰ ਸਕਣਗੇ। ਉਹਨਾਂ ਕਿਹਾ ਕਿ ਇਹ ਸੰਘਰਸ਼ ਕੇਂਦਰ ਸਰਕਾਰ ਦੇ ਖਿਲਾਫ ਹੋਰ ਤੇਜ਼ ਕੀਤਾ ਜਾ ਰਿਹਾ ਅਤੇ 20 ਦਸੰਬਰ ਨੂੰ ਸੂਬੇ ਭਰ ਵਿੱਚ ਰੇਲ ਰੋਕੋ ਅੰਦੋਲਨ ਦਾ ਆਗਾਜ਼ ਕੀਤਾ ਗਿਆ ਹੈ।
ਇਸ ਮੌਕੇ ਤੇ ਕਿਸਾਨ ਆਗੂ ਪਰਵਿੰਦਰ ਸਿੰਘ ਅਤੇ ਕਿਸਾਨ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ 2025 ਸੋਧ ਬਿੱਲ ਲਾਗੂ ਕਰਵਾਇਆ ਜਾ ਰਿਹਾ ਹੈ। ਇਹ ਬਹੁਤ ਹੀ ਲੋਕਾਂ ਲਈ ਖਤਰਨਾਕ ਹੈ, ਕਿਉਂਕਿ ਸਮਾਰਟ ਮੀਟਰ ਜੇਕਰ ਹਰ ਘਰ ਵਿੱਚ ਲੱਗ ਜਾਂਦੇ ਹਨ ਤਾਂ ਕੋਈ ਵੀ ਇਸ ਦਾ ਬਿੱਲ ਨਹੀਂ ਭਰਾ ਸਕਦਾ ਅਤੇ ਅਸੀਂ ਅੱਜ ਚਾਰ ਪੰਜ ਪਿੰਡਾਂ ਵਿੱਚੋਂ ਮੀਟਰ ਅਸੀਂ ਥੈਲਿਆਂ ਵਿੱਚ ਲੈ ਕੇ ਐਕਸ਼ਨ ਦਫਤਰ ਜਮਾ ਕਰਾਉਣ ਲਈ ਆਏ ਹਾਂ।
ਉਹਨਾਂ ਨੇ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਇਸ ਸੰਘਰਸ਼ ਵਿੱਚ ਸਾਥ ਦਿਓ ਕਿਉਂਕਿ ਜੇਕਰ 2025 ਸੋਧ ਬਿਲ ਲਾਗੂ ਹੋ ਜਾਂਦਾ ਹੈ ਤਾਂ ਹਰ ਵਿਅਕਤੀ ਕਰਜਾਈ ਹੋ ਜਾਵੇਗਾ। ਉਹਨਾਂ ਕਿਹਾ ਕਿ ਅਸੀਂ 18, 19 ਦਸੰਬਰ ਨੂੰ ਡੀਸੀ ਦਫਤਰਾਂ ਦੇ ਬਾਹਰ ਧਰਨਾ ਦੇਣ ਜਾ ਰਹੇ ਹਾਂ ਅਤੇ 20 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਸੂਬੇ ਭਰ ਵਿੱਚ ਕੀਤਾ ਜਾਵੇਗਾ।