ਸਿੱਖ ਸਿਆਸਤ ’ਚ ਘਮਾਸਾਨ ਅਤੇ ਗਿਆਨੀ ਹਰਪ੍ਰੀਤ ਦੇ ਬਿਆਨ ਦੇ ਸਿਆਸੀ ਮਾਈਨੇ
ਕੁੱਝ ਦਿਨਾਂ ਤੋਂ ਸਿੱਖ ਸਿਆਸਤ ਅਤੇ ਰਾਜਨੀਤੀ ਵਿੱਚ ਸਿਆਸੀ ਘਮਾਸਾਨ ਜਾਰੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇ ਸ਼ਹੀਦੀ ਸਮਾਗਮਾਂ ਦੇ ਦੌਰਾਨ ਵੱਖ-ਵੱਖ ਸਿਆਸੀ ਪਰਾਟੀਆਂ ਵੱਲੋਂ ਆਪਣੇ-ਆਪਣੇ ਪੱਧਰ ਉੱਤੇ ਵੱਡੀ ਰਾਜਨੀਤੀ ਕੀਤੀ ਗਈ ਹੈ।
ਚੰਡੀਗੜ੍ਹ : ਕੁੱਝ ਦਿਨਾਂ ਤੋਂ ਸਿੱਖ ਸਿਆਸਤ ਅਤੇ ਰਾਜਨੀਤੀ ਵਿੱਚ ਸਿਆਸੀ ਘਮਾਸਾਨ ਜਾਰੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇ ਸ਼ਹੀਦੀ ਸਮਾਗਮਾਂ ਦੇ ਦੌਰਾਨ ਵੱਖ-ਵੱਖ ਸਿਆਸੀ ਪਰਾਟੀਆਂ ਵੱਲੋਂ ਆਪਣੇ-ਆਪਣੇ ਪੱਧਰ ਉੱਤੇ ਵੱਡੀ ਰਾਜਨੀਤੀ ਕੀਤੀ ਗਈ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਇਹਨਾਂ ਸਮਾਂਗਮਾਂ ਨੂੰ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਉੱਤੇ ਵੱਡੇ ਉਤਸ਼ਾਹ ਨਾਲ ਮਨ੍ਹਾਂ ਰਹੀ ਸੀ ਉੱਥੇ ਨਾਲ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਲਗਾਤਾਰ ਇਹਨਾਂ ਸਮਾਂਗਮਾਂ ਨੂੰ ਲੈ ਕੇ ਪੰਜਾਬ ਦੀ ਸੱਤਾਧਾਰੀ ਸਰਕਾਰ ਨੂੰ ਘੇਰ ਰਹੀ ਸੀ। ਅਤੇ ਆਪਣੇ-ਆਪਣੇ ਅਧਿਕਾਰ ਖੇਤਰ ਦੀ ਗੱਲ ਕਰ ਰਹੇ ਸਨ।
ਹਾਲਾਂਕਿ ਐਸਜੀਪੀਸੀ ਨੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਕਿਹਾ ਸੀ ਕੇ ਉਹ ਐਸਜੀਪੀਸੀ ਦੇ ਧਾਰਮਿਕ ਕੰਮਾਂ ਵਿੱਚ ਦਾਖਲ ਨਾ ਦੇਣ ਪਰ ਇਸਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਧਰਮ ਸਾਰਿਆਂ ਦਾ ਸਾਝਾਂ ਹੈ ਕਿਸੇ ਇੱਕ ਧਿਰ ਦਾ ਨਹੀਂ ਸਾਡਾ ਵੀ ਹੱਕ ਹੈ ਕਿ ਅਸੀਂ ਇਹ ਸ਼ਹੀਦੀ ਸਮਾਗਮ ਵੱਡੇ ਪੱਧਰ ਉੱਤੇ ਮਨਾਏ ਜਾਣ ਜਦੋਂ 300 ਸ਼ਹੀਦੀ ਸਮਾਗਮ ਮਾਨਏ ਜਾ ਰਹੇ ਸਨ ਤਾਂ ਉਸ ਵੇਲੇ ਬਾਦਲ ਸਰਕਾਰ ਹੀ ਸੀ ਤਾਂ ਹੁਣ ਕਿਉਂ ਸਾਡੇ ਨਾਲ ਪੱਖਪਾਤ ਕੀਤਾ ਜਾ ਰਹੇ। ਕੀ ਸਿੱਖ ਗੁਰੂ ਸਾਡੇ ਨਹੀਂ।
ਹਾਲਾਂਕਿ ਇਹਨਾਂ ਸਮਾਂਗਮਾਂ ਨੂੰ ਲੈ ਕਿ ਐਸਜੀਪੀਸੀ ਅਤੇ ਮੌਜੂਦਾ ਸਰਕਾਰ ਵਿੱਚ ਤਾਲਮੇਲ ਦੀ ਵੱਡੀ ਕਮੀ ਰਹੀ ਅਤੇ ਦੋਵੇਂ ਧਿਰਾਂ ਆਪਣੇ-ਆਪਣੇ ਸਮਾਗਮਾਂ ਵਿੱਚ ਰੁਝੀਆਂ ਰਹੀਆਂ। ਇਸਨੂੰ ਲੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਾਂਝੀ ਏਕਤਾ ਦਾ ਹਵਾਲਾ ਦਿੰਦੇ ਹੋਏ ਐਸਜੀਪੀਸੀ ਨੂੰ ਘੇਰਿਆ ਸੀ ਅਤੇ ਕਿਹਾ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਇਹ ਸ਼ਹੀਦੀ ਸਮਾਗਮ ਮਨ੍ਹਾ ਰਹੀ ਸੀ ਅਤੇ ਐਸਜੀਪੀਸੀ ਆਪਣੇ ਤੌਰ ਉੱਤੇ ਜਿੱਥੇ ਏਕਤਾ ਦੀ ਘਾਟ ਦੇਖੀ ਜਾ ਰਹੀ ਸੀ।
ਹੁਣ ਗੱਲ ਕਰਾਂਗੇ ਸੁਖਬੀਰ ਬਾਦਲ ਦੇ ਬਿਆਨ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸਿਆਸੀ ਬਿਆਨਾਂ ਦੇ ਕੀ ਮਾਈਨੇ ਹਨ:
ਸਭ ਤੋਂ ਪਹਿਲਾਂ ਇਹ ਵਿਵਾਦ ਓਦੋਂ ਪੈਦਾ ਹੁੰਦਾ ਹੈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣੇ ਇੱਕ ਬਿਆਨ ਵਿੱਚ ਘੇਰਦੇ ਹਨ। ਅਤੇ ਉਹ ਕਹਿੰਦੇ ਹਨ ਕਿ ਹੁਣ ਉਹ ਸਾਨੂੰ ਮਰਿਯਾਦਾ ਸਿਖਾਉਣਗੇ ਜਿਹਨਾਂ ਨੇ ਆਪ ਮਰਿਯਾਦਾ ਦੀ ਉਲਘੰਣਾ ਕੀਤੀ ਅਤੇ ਰਾਤ ਨੂੰ 2 ਵਜ਼ੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਜੋ ਦਸਤਾਰੰਬਦੀ ਕਰਵਾਈ ਅਤੇ ਵੱਡੀ ਤੇ ਸਤਿਕਾਰਯੋਗ ਪਦਵੀ ਦੀ ਮਰਿਯਾਦਾ ਭੰਗ ਕੀਤੀ। ਭਾਵੇਕਿ ਹਾਲੇ ਤੱਕ ਉਹ ਪੂਰਨ ਤੌਰ ਉੱਤੇ ਪੰਥ ਪਰਵਾਨ ਜਥੇਦਾਰ ਨਹੀਂ ਹਨ। ਇਸ ਬਿਆਨ ਤੋਂ ਬਾਅਦ ਰਾਜਨੀਤੀ ਤੇ ਸਿੱਖ ਸਿਆਸਤ ਵਿੱਚ ਭੂਚਾਲ ਆ ਗਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਨੇ ਸ਼੍ਰੀ ਆਨੰਦਪੁਰ ਸਾਹਿਬ ਆਪਣਾ ਬਿਆਨ ਦਿੰਦੇ ਕਈ ਸਿਆਸੀ ਆਗੂਆਂ ਉੱਤੇ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੌਰ ਤੇ ਤੋੜਨ ਦੇ ਆਰੋਪ ਲਗਾਏ ਭਾਵੇਂ ਉਹਨਾਂ ਦਾ ਸਿੱਧਾ ਸਿੱਧਾ ਨਿਸ਼ਾਨਾ ਗਿਆਨੀ ਹਰਪ੍ਰੀਤ ਸਮੇਤ ਬਾਗੀ ਧੜੇ ਦੇ ਆਗੂ ਰਹੇ ਸਨ।
ਉਹਨਾਂ ਨੇ ਕਿਹਾ ਕਿ ਕਿਵੇਂ ਕਿ ਹਜ਼ੂਰ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਕੇਂਦਰ ਦਾ ਕਬਜ਼ਾ ਹੋ ਚੁੱਕਿਆ ਹੈ ਅਤੇ ਐਸਜੀਪੀਸੀ ਨੂੰ ਕਮਜੌਰ ਕਰ ਰਹੇ ਹਨ ਕਿਉਂਕਿ ਐਸੀਜੀਪੀਸੀ ਗੁਰੂ ਘਰਾਂ ਦੀ ਸੇਵਾਂ ਲਈ ਕੁਰਬਾਨੀਆਂ ਦਿੱਤੀਆਂ ਪਰ ਏਜੰਸੀਆਂ ਅਤੇ ਦੂਜੀਆਂ ਤਾਕਤਾਂ ਨੇ ਸਿੱਖ ਸੰਗਤ ਦੇ ਮਨਾਂ ਵਿੱਚ ਝੂਠੀਆਂ ਗੱਲਾਂ ਪਾਈਆਂ ਤੇ ਬੇਅਦਬੀ ਨੂੰ ਲੈ ਕਿ ਲੋਕਾਂ ਦੇ ਮਨ੍ਹਾਂ ਵਿੱਚ ਝੂਠ ਤੇ ਨਫ਼ਰਤ ਭਰੀ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ ਤੇ ਅਹੁਦੇ ਦੇ ਸਨਮਾਨ ਦਾ ਨਹੀਂ ਪਤਾ ਕਿਉਂਕਿ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਡੀ ਸਿੱਖ ਪੰਥ ਦੀ ਸੁਪਰੀਮ ਅਥਾਰਟੀ ਹੈ।
ਪਰ ਦੋ ਦਸਬੰਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇਂ ਵਿੱਚ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਅਤੇ ਇਸਦੇ ਦੌਰਾਨ ਸੁਖਬੀਰ ਬਾਦਲ ਸਾਰੇ ਗੁਨਾਹ ਕਬੂਲਦੇ ਨਜ਼ਰ ਆਏ ਸਨ। ਉਸਤੋਂ ਬਾਅਦ ਉਹਨਾਂ ਨੇ ਉਹ ਧਾਰਮਿਕ ਸਜ਼ਾ ਤਾਂ ਪੂਰੀ ਕੀਤੀ ਪਰ ਅਕਾਲ ਤਖ਼ਤ ਸਾਹਿਬ ਦੁਆਰਾ ਸ਼੍ਰੋਮਣੀ ਅਕਾਲੀ ਦਾ ਪੁਨਰਗਠਨ ਤੇ ਨਵੀਂ ਭਰਤੀ ਅਤੇ ਪ੍ਰਧਾਨਗੀ ਨੂੰ ਲ਼ੈ ਕਿ ਉਹਨਾਂ ਨੇ ਸਾਰੇ ਫ਼ੈਸਲਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿਉਂਕਿ ਇਸ ਫੈਸਲੇ ਵਿੱਚ ਪੁਰਾਣੇ ਢਾਂਚੇ ਨੂੰ ਭੰਗ ਕਰਕੇ ਨਵੇਂ ਕਮੇਟੀ ਦਾ ਗਠਨ ਕਰਨਾ ਸੀ।
ਸੱਤ ਮੈਂਬਰੀ ਵਰਕਿੰਗ ਕਮੇਟੀ ਬਣਾਈ ਜਾਂਦੀ ਹੈ ਜਿਸਦਾ ਕੰਮ ਸਿੱਖ ਪੰਥ ਦੇ ਮਸਲਿਆਂ ਦੀ ਨਿਗਰਾਨੀ ਕਰਨਾ ਅਤੇ ਨਵੀਂ ਰੂਪ ਰੇਖਾ ਤਿਆਰ ਕਰਨੀ ਸੀ ਅਤੇ ਬਾਅਦ ਵਿੱਚ ਇਹ ਪੰਜ ਮੈਂਬਰੀ ਕਮੇਟੀ ਰਹਿ ਜਾਂਦੀ ਹੈ। ਜਿਸਤੋਂ ਬਾਅਦ ਬਾਗੀ ਧੜੇ ਦਾ ਜਨਮ ਹੁੰਦਾ ਹੈ। ਇਸ ਪੰਜ ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਚੁਣ ਲਿਆ ਸੀ। ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰਗਠਨ ਦਾ ਨਿਰਮਾਣ ਹੁੰਦਾ ਹੈ ਜਿਸ ਦਾ ਮੁੱਖ ਏਜੰਡਾ ਧਾਰਮਿਕ ਕੰਮਾਂ ਦੇ ਨਾਲ-ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਅਤੇ ਅਵਾਜ ਬੁਲੰਦ ਕਰਨਾ ਸੀ।
ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲ ਤੇ ਸਬਦੀ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਗੌੜੇ ਦਲ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈ ਕਿ ਸੀਐਮ ਨੇ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਖ਼ਿਲਾਫ ਬਿਆਨ ਦਿੱਤਾ ਹੈ ਅਤੇ ਇਹ ਸ਼੍ਰੀ ਅਕਾਲ ਤਖ਼ਤ ਦੀ ਤੌਹੀਨ ਹੈ ਪਰ ਆਪ ਭਗੌੜੇ ਦਲ ਦੇ ਪ੍ਰਧਾਨ ਤੇ ਉਹਨਾਂ ਦੇ ਬੰਦਿਆਂ ਨੇ ਜਥੇਦਾਰਾਂ ਦੇ ਕੱਪੜੇ ਤੱਕ ਲਾਹ ਦਿੱਤੇ ਅਤੇ ਉਹਨਾਂ ਦੀਆਂ ਦਹਾੜੀਆਂ ਤੱਕ ਨੂੰ ਹੱਥ ਪਾਇਆ ਅਤੇ ਧੀਆਂ- ਭੈਣਾਂ ਨੂੰ ਨੰਗਿਆਂ ਕਰਨ ਦਾ ਯਤਨ ਕੀਤਾ ਉਸ ਸਾਹਮਣੇ ਤਾਂ ਮੁੱਖ ਮੰਤਰੀ ਦੇ ਲਫ਼ਜ ਕੁੱਝ ਵੀ ਨਹੀਂ ਹਨ।
ਗਿਆਨੀ ਹਰਪ੍ਰੀਤ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਹਮਾਇਤੀ ਨਹੀਂ ਪਰ ਉਹਨਾਂ ਨੇ ਵੀ ਉਹੀ ਸ਼ਬਦ ਕਹੇ ਹਨ ਜੋ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਹੇ ਹਨ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਗੈਰ ਸੰਵਿਧਾਨਿਕ ਹੈ।