ਚਿੰਦਬਰਮ ਬੋਲੇ, ਮੈਂ ਮੁਬੰਈ ਹਮਲੇ ਦਾ ਲੈਣਾ ਚਾਹੁੰਦਾ ਸੀ ਬਦਲਾ ਪਰ ਮਨਮੋਹਨ ਸਰਕਾਰ ਤੇ ਸੀ ਅਮਰੀਕੀ ਦਬਾਅ, ਨਹੀਂ ਹੋ ਸਕੀ ਕਾਰਵਾਈ
ਮਨਮੋਹਨ ਸਰਕਾਰ ਵਿੱਚ ਰਹੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਖ਼ੁਲਾਸਾ ਕੀਤਾ ਹੈ ਕਿ 26/11 ਦੇ ਮੁੰਬਈ ਹਮਲੇ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਪਾਕਿਸਤਾਨ ਤੋਂ ਬਦਲਾ ਲੈਣ ਦਾ ਵਿਚਾਰ ਆਇਆ ਸੀ, ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਫੌਜੀ ਕਾਰਵਾਈ ਨਾਂ ਕਰਨ ਦਾ ਫੈਂਸਲਾ ਲਿਆ ਸੀ।
ਦਿੱਲੀ (ਗੁਰਪਿਆਰ ਥਿੰਦ): ਮਨਮੋਹਨ ਸਰਕਾਰ ਵਿੱਚ ਰਹੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਖ਼ੁਲਾਸਾ ਕੀਤਾ ਹੈ ਕਿ 26/11 ਦੇ ਮੁੰਬਈ ਹਮਲੇ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਪਾਕਿਸਤਾਨ ਤੋਂ ਬਦਲਾ ਲੈਣ ਦਾ ਵਿਚਾਰ ਆਇਆ ਸੀ, ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਫੌਜੀ ਕਾਰਵਾਈ ਨਾਂ ਕਰਨ ਦਾ ਫੈਂਸਲਾ ਲਿਆ ਸੀ। 2008 ਦੇ ਮੁਬੰਈ ਹਮਲੇ ਤੋਂ ਬਾਅਦ ਲਗਭਗ 17 ਸਾਲ ਬਾਅਦ ਇਹ ਖ਼ੁਲਾਸਾ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਉਸ ਵੇਲੇ ਭਾਰਤ ਸਰਕਾਰ ਉੱਪਰ ਅਮਰੀਕਾ ਦਾ ਦਾਬਅ ਸੀ ਜਿਸ ਕਰਕੇ ਪਾਕਿਸਾਤਨ ਉੱਪਰ ਫੌਜ ਦੀ ਕਾਰਵਾਈ ਨਹੀਂ ਹੋ ਸਕੀ।
ਇਸ ਹਮਲੇ ਵਿੱਚ 175 ਲੋਕਾਂ ਦੀ ਜਾਨ ਚਲੀ ਗਈ ਸੀ। 60 ਘੰਟਿਆਂ ਤੱਕ 10 ਆਤੰਕਵਾਦੀਆ ਨੇ ਮੁਬੰਈ ਦੀਆਂ ਸੜਕਾ, ਤਾਜ ਹੋਟਲ, ਸੀਐਸਟੀ ਰੇਲਵੇ ਸਟੇਸ਼ਨ, ਨਰੀਮਨ ਹਾਊਸ ਅਤੇ ਕਾਮਾ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।
ਚਿਦੰਬਰਮ ਨੇ ਕਿਹਾ ਕਿ ਭਾਰਤ ਉੱਪਰ ਉਸ ਵੇਲੇ ਪੂਰੀ ਦੁਨੀਆਂ ਦਾ ਦਬਾਅ ਸੀ ਅਤੇ ਹਰ ਕੋਈ ਭਾਰਤ ਨੂੰ ਹਮਲਾ ਨਾ ਕਰਨ ਲਈ ਸਮਝਾਅ ਰਿਹਾ ਸੀ। ਉਹਨਾਂ ਨੇ ਕਿਹਾ ਉਸ ਵੇਲੇ ਦੀ ਅਮਰੀਕੀ ਵਿਦੇਸ਼ ਮੰਤਰੀ ਜਦੋਂ ਭਾਰਤ ਆਈ ਤਾਂ ਉਹਨਾਂ ਨੇ ਕਿਹਾ ਕਿ ਕ੍ਰਿਪਾ ਕਰਕੇ ਕੋਈ ਵੀ ਐਕਸ਼ਨ ਨਾ ਲਿਆ ਜਾਵੇ। ਚਿਦੰਬਰਮ ਨੇ ਕਿਹਾ ਕਿ ਕੋਈ ਰਾਜ ਦੱਸੇ ਬਿਨਾਂ ਮੈਂ ਮੰਨਦਾ ਹਾਂ ਕਿ ਮੇਰੇ ਮਨ ਵਿੱਚ ਕੋਈ ਬਦਲਾ ਲੈਣ ਦੀ ਭਾਵਨਾ ਆਈ ਸੀ।
ਉਹਨਾਂ ਨੇ ਕਿਹਾ ਕਿ ਪਾਕਿਸਤਾਨ ’ਤੇ ਜਵਾਬੀ ਹਮਲੇ ਕਰਨ ਲਈ ਮੈਂ ਪ੍ਰਧਾਨ ਮੰਤਰੀ ਅਤੇ ਹੋਰ ਜ਼ਿੰਮੇਵਾਰ ਲੋਕਾਂ ਨਾਲ ਗੱਲ ਕੀਤੀ ਸੀ। ਉਹਨਾਂ ਦੱਸਿਆ ਕਿ ਮੈਂ ਪ੍ਰਧਾਨ ਮੰਤਰੀ ਨੇ ਇਹ ਚਰਚਾ ਤਾਂ ਹਮਲੇ ਤੋਂ ਬਾਅਦ ਹੀ ਕਰ ਲਈ ਸੀ ਪਰ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਪਾਕਿਸਤਾਨ ਤੇ ਸਿੱਧਾ ਹਮਲਾ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਹਮਲਾ ਕਰਨ ਤੋਂ ਟਾਲਾ ਵੱਟ ਲਿਆ।
ਕੀ ਹਨ ਪੀ. ਚਿਦੰਬਰਮ ਦੇ ਬਿਆਨ ਨੂੰ ਲੈ ਕਿ ਸੱਤਾਧਾਰੀ ਧਿਰ ਦੀਆਂ ਪ੍ਰਤੀਕਿਰਆਵਾਂ:
1 ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ x ਉੱਤੇ ਨਿੱਜੀ ਚੈਨਲ ਨੂੰ ਦਿੱਤੇ ਚਿਦੰਬਰਮ ਦੀ ਇੰਟਰਵਿਊ ਦੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਨੇ ਮੰਨ ਲਿਆ ਹੈ ਕਿ ਦੇਸ਼ ਪਹਿਲਾਂ ਤੋਂ ਜਾਣਦਾ ਸੀ ਕਿ ਮੁਬੰਈ ਹਮਲੇ ਨੂੰ ਵਿਦੇਸ਼ੀ ਤਾਕਤਾਂ ਦੇ ਦਬਾਅ ਦੇ ਚਲਦੇ ਹੋਏ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਗਿਆ।
2 ਭਾਜਵਾ ਦੇ ਇੱਕ ਹੋਰ ਸਿਆਸੀ ਆਗੂ ‘ਪੂਨੇਵਾਲਾ’ ਨੇ ਆਰੋਪ ਲਗਾਇਆ ਕਿ ਚਿਦੰਬਰਮ ਪਹਿਲਾਂ ਤੋਂ ਹੀ ਮੁਬੰਈ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਦਾ ਆਹੁੱਦਾ ਸੰਭਾਲਣ ਤੋਂ ਹਿਚ-ਕਚਾ ਰਹੇ ਸਨ, ਉਹ ਪਾਕਿਸਤਾਨ ਉੱਪਰ ਫੌਜ ਦੀ ਕਾਰਵਾਈ ਚਾਹੁੰਦੇ ਸਨ ਪਰ ਦੂਜੇ ਲੋਕ ਭਾਰੀ ਪੈ ਗਏ।
ਹਮਲੇ ਤੋਂ ਬਾਅਦ ਤਿੰਨ ਦਿਨਾਂ ਤੱਕ ਭਾਰਤੀ ਸੁਰੱਖਿਆ-ਬਲ ਆਤੰਕਵਾਦੀਆ ਨਾਲ ਲੜਦੇ ਰਹੇ ਅਤੇ 9 ਆਤੰਕਵਾਦੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਅਜ਼ਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਅਤੇ ਬਾਅਦ ਵਿੱਚ ਉਸ ਨੂੰ ਫ਼ਾਂਸੀ ਦਿੱਤੀ ਗਈ।