Amritsar : ਸੰਘਣੀ ਧੁੰਦ ਦੀ ਚਾਦਰ ‘ਚ ਲਿਪਟਿਆ ਦਰਬਾਰ ਸਾਹਿਬ, ਵਿਜ਼ੀਬਿਲਿਟੀ ਬਹੁਤ ਘੱਟ
ਉੱਤਰ ਭਾਰਤ ਦੇ ਵੱਡੇ ਹਿੱਸੇ ‘ਚ ਇਸ ਵੇਲੇ ਘਣੇ ਕੋਹਰੇ ਅਤੇ ਕੜਾਕੇ ਦੀ ਠੰਢ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਕੋਹਰੇ ਕਾਰਨ ਜਿੱਥੇ ਲੋਕਾਂ ਨੂੰ ਯਾਤਰਾ ਕਰਨ ਅਤੇ ਘਰਾਂ ਤੋਂ ਬਾਹਰ ਨਿਕਲਣ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਸਥਾ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਆਮਦ ‘ਚ ਕੋਈ ਘਾਟ ਨਹੀਂ ਆਈ।
ਅੰਮ੍ਰਿਤਸਰ: ਉੱਤਰ ਭਾਰਤ ਦੇ ਵੱਡੇ ਹਿੱਸੇ ‘ਚ ਇਸ ਵੇਲੇ ਘਣੇ ਕੋਹਰੇ ਅਤੇ ਕੜਾਕੇ ਦੀ ਠੰਢ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਕੋਹਰੇ ਕਾਰਨ ਜਿੱਥੇ ਲੋਕਾਂ ਨੂੰ ਯਾਤਰਾ ਕਰਨ ਅਤੇ ਘਰਾਂ ਤੋਂ ਬਾਹਰ ਨਿਕਲਣ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਸਥਾ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਆਮਦ ‘ਚ ਕੋਈ ਘਾਟ ਨਹੀਂ ਆਈ।
ਸਵੇਰੇ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘਣੇ ਕੋਹਰੇ ਦੀ ਚਾਦਰ ‘ਚ ਲਿਪਟਿਆ ਹੋਇਆ ਨਜ਼ਰ ਆਇਆ। ਕੋਹਰੇ ਕਾਰਨ ਵਿਜ਼ੀਬਿਲਿਟੀ ਇਤਨੀ ਘੱਟ ਸੀ ਕਿ ਪਵਿੱਤਰ ਸਰੋਵਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਦਰਸ਼ਨ ਵੀ ਸਪਸ਼ਟ ਨਹੀਂ ਹੋ ਰਹੇ ਸਨ। ਇਸ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਅੰਮ੍ਰਿਤਸਰ ਪਹੁੰਚ ਕੇ ਗੁਰੂ ਘਰ ‘ਚ ਸ਼ੀਸ਼ ਨਿਵਾਉਂਦੇ ਨਜ਼ਰ ਆਏ।
ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਬੇਸ਼ੁਮਾਰ ਸ਼ਰਧਾਲੂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਦੇ ਰਹੇ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਗੁਰੂ ਘਰ ਆ ਕੇ ਠੰਢ ਦਾ ਅਹਿਸਾਸ ਨਹੀਂ ਹੁੰਦਾ ਅਤੇ ਮਨ ਨੂੰ ਅਲੱਗ ਹੀ ਸ਼ਾਂਤੀ ਮਿਲਦੀ ਹੈ। ਇਸ ਮੌਕੇ ਸ਼ਰਧਾਲੂਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸਾਰਾਹਨਾ ਕੀਤੀ। ਉਨ੍ਹਾਂ ਦੱਸਿਆ ਕਿ ਠੰਢ ਤੋਂ ਬਚਾਅ ਲਈ ਗੁਰੂ ਘਰ ਦੇ ਆਸ-ਪਾਸ ਗਲੀਚੇ ਅਤੇ ਮੈਟ ਵਿਛਾਏ ਗਏ ਹਨ ਅਤੇ ਜਗ੍ਹਾ-ਜਗ੍ਹਾ ਕੰਬਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਕਾਰਨ ਠੰਢ ਘੱਟ ਮਹਿਸੂਸ ਹੋ ਰਹੀ ਹੈ।
ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਹਨ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਦੇ ਵੀ ਇੰਨਾ ਘਣਾ ਕੋਹਰਾ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਸਵੇਰੇ ਪਹੁੰਚੇ ਤਾਂ ਕੋਹਰਾ ਘੱਟ ਸੀ, ਪਰ ਜਿਵੇਂ ਹੀ ਦਰਸ਼ਨਾਂ ਲਈ ਅੰਦਰ ਗਏ ਤਾਂ ਕੋਹਰਾ ਕਾਫ਼ੀ ਵੱਧ ਗਿਆ ਅਤੇ ਕੁਝ ਵੀ ਸਪਸ਼ਟ ਦਿਖਾਈ ਨਹੀਂ ਦੇ ਰਿਹਾ ਸੀ। ਫਿਰ ਵੀ ਇਸ ਪਵਿੱਤਰ ਅਸਥਾਨ ‘ਚ ਆ ਕੇ ਮਨ ਨੂੰ ਅਸੀਮ ਸ਼ਾਂਤੀ ਅਤੇ ਸੂਕੂਨ ਮਿਲਦਾ ਹੈ।