ਵੋਟਿੰਗ ਤੋਂ ਬਾਅਦ ਪੰਜਾਬ ਪੁਲਿਸ ਨੇ ਬਣਾਏ ਸਟਰੋਂਗ ਰੂਮ, 24 ਘੰਟੇ ਰਹੇਗੀ ਮੁਲਾਜ਼ਮਾ ਦੀ ਪੈਨੀ ਨਜ਼ਰ
ਬਲਾਕ ਸੰਮਤੀ 25 ਅਤੇ ਜ਼ਿਲਾਂ ਪਰਿਸ਼ਦ 3 ਦੀਆਂ ਹੋਈਆਂ ਚੋਣਾਂ ਤੋਂ ਬਾਅਦ ਨਾਭਾ ਦਾ ਰਿਪੁਦਮਨ ਕਾਲਜ ਵਿਖੇ ਬਣੇ ਸਟਰੋਂਗ ਰੂਮ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਹੋਈ ਕੈਦ। ਨਾਭਾ ਪੁਲਿਸ ਵੱਲੋਂ ਸਟਰੋਂਗ ਰੂਮ ਦੇ ਬਾਹਰ ਪੁਖਤਾ ਕੀਤੇ ਇੰਤਜਾਮ। ਸਟਰੋਂਗ ਰੂਮ ਦੇ ਦਿਨ ਰਾਤ ਡਿਊਟੀ ਦੇ ਲਈ 20 ਮੁਲਾਜ਼ਮ ਦਿਨ ਰਾਤ ਕਰਨਗੇ ਰਖਵਾਲੀ, 24 ਘੰਟੇ ਰਹੇਗੀ ਪੁਲਿਸ ਦੀ ਪੈਣੀ ਨਜ਼ਰ।
ਨਾਭਾ : ਬਲਾਕ ਸੰਮਤੀ 25 ਅਤੇ ਜ਼ਿਲਾਂ ਪਰਿਸ਼ਦ 3 ਦੀਆਂ ਹੋਈਆਂ ਚੋਣਾਂ ਤੋਂ ਬਾਅਦ ਨਾਭਾ ਦਾ ਰਿਪੁਦਮਨ ਕਾਲਜ ਵਿਖੇ ਬਣੇ ਸਟਰੋਂਗ ਰੂਮ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਹੋਈ ਕੈਦ। ਨਾਭਾ ਪੁਲਿਸ ਵੱਲੋਂ ਸਟਰੋਂਗ ਰੂਮ ਦੇ ਬਾਹਰ ਪੁਖਤਾ ਕੀਤੇ ਇੰਤਜਾਮ। ਸਟਰੋਂਗ ਰੂਮ ਦੇ ਦਿਨ ਰਾਤ ਡਿਊਟੀ ਦੇ ਲਈ 20 ਮੁਲਾਜ਼ਮ ਦਿਨ ਰਾਤ ਕਰਨਗੇ ਰਖਵਾਲੀ, 24 ਘੰਟੇ ਰਹੇਗੀ ਪੁਲਿਸ ਦੀ ਪੈਣੀ ਨਜ਼ਰ।
ਬੀਤੇ ਦਿਨ ਨਾਭਾ ਹਲਕੇ ਦੇ 141 ਪਿੰਡਾਂ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਲਈ 175 ਪੋਲਿੰਗ ਬੂਥ ਬਣਾਏ ਗਏ ਸੀ, ਹਲਕੇ ਦੇ 141 ਪਿੰਡਾਂ ਦੇ ਵੋਟਰਾਂ ਦੀ ਗਿਣਤੀ 1 ਲੱਖ 25 ਹਜ਼ਾਰ ਦੇ ਕਰੀਬ ਹੈ ਅਤੇ 50.08 ਪ੍ਰਤੀਸ਼ਤ ਹੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕੀਤਾ। ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ 83 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਉਮੀਦਵਾਰਾਂ ਦੀ ਕਿਸਮਤ ਨਾਭਾ ਦੇ ਰਿਪੁਦਮਨ ਕਾਲਜ ਵਿੱਚ ਬਣੇ ਸਟਰੋਂਗ ਰੂਮ ਵਿੱਚ ਬਣੇ ਵੋਟਿੰਗ ਬਕਸਿਆਂ ਵਿੱਚ ਕੈਦ ਹੈ ਅਤੇ ਸਟਰਾਂਗ ਰੂਮ ਦੇ ਬਾਹਰ ਪੁਲਿਸ ਵੱਲੋਂ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ। ਤਾਂ ਜੋ ਕੋਈ ਵੀ ਅਣਸਖਾਮੀ ਘਟਨਾ ਨਾ ਵਾਪਰ ਸਕੇ ਤੇ 24 ਘੰਟੇ ਪੁਲਿਸ ਦੇ ਵੀ ਮੁਲਾਜ਼ਮ ਪਹਿਰਾ ਦੇ ਰਹੇ ਹਨ।
ਇਸ ਮੌਕੇ ਤੇ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਬਣੇ ਸਟਰੋਂਗ ਰੂਮ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਸਾਡੀ 24 ਘੰਟੇ ਡਿਊਟੀ ਹੈ ਅਤੇ ਇਹ ਡਿਊਟੀ 17 ਦਸੰਬਰ ਤੱਕ ਚੱਲੇਗੀ ਜਦੋਂ ਤੱਕ ਵੋਟਾਂ ਦੀ ਗਿਣਤੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਟਰੋਂਗ ਰੂਮ ਦੇ ਆਲੇ ਦੁਆਲੇ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਹੈ। ਸਾਡੇ ਵੱਲੋਂ ਪੁਖਤਾ ਇੰਤਜ਼ਾਮ ਆਤ ਕੀਤੇ ਗਏ ਹਨ, 20 ਮੁਲਾਜ਼ਮ ਦਿਨ ਰਾਤ ਕਰ ਰਹੇ ਹਨ ਡਿਊਟੀ।