ਅਦਾਲਤੀ ਪੇਸ਼ੀ ਤੋਂ ਬਾਅਦ ਕੈਦੀਆਂ ਨੇ Amritsar Police ਨੂੰ ਹੀ ਬਣਾ ਲਿਆ ਬੰਦੀ, ਦਹਿਸਤ ਦਾ ਮਾਹੋਲ
ਅੰਮ੍ਰਿਤਸਰ ਦੇ ਪੁਲਿਸ ਥਾਣਾ ਝੰਡੇਰ ਦੇਹਾਤੀ ਦੀ ਟੀਮ ਉਸ ਸਮੇਂ ਹੜਕੰਪ ਵਿੱਚ ਆ ਗਈ ਜਦੋਂ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਤਿੰਨ ਆਰੋਪੀਆਂ ਨੂੰ ਜੇਲ੍ਹ ਲੈ ਜਾਇਆ ਜਾ ਰਿਹਾ ਸੀ। ਇਹ ਸਨਸਨੀਖੇਜ਼ ਘਟਨਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਵਿੱਚ ਸਾਹਮਣੇ ਆਈ, ਜਿਸ ਨਾਲ ਕੁਝ ਸਮੇਂ ਲਈ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪੁਲਿਸ ਥਾਣਾ ਝੰਡੇਰ ਦੇਹਾਤੀ ਦੀ ਟੀਮ ਉਸ ਸਮੇਂ ਹੜਕੰਪ ਵਿੱਚ ਆ ਗਈ ਜਦੋਂ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਤਿੰਨ ਆਰੋਪੀਆਂ ਨੂੰ ਜੇਲ੍ਹ ਲੈ ਜਾਇਆ ਜਾ ਰਿਹਾ ਸੀ। ਇਹ ਸਨਸਨੀਖੇਜ਼ ਘਟਨਾ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਵਿੱਚ ਸਾਹਮਣੇ ਆਈ, ਜਿਸ ਨਾਲ ਕੁਝ ਸਮੇਂ ਲਈ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਗੱਡੀ ਦਾ ਡਰਾਈਵਰ ਰਸਤੇ ਵਿੱਚ ਪੇਸ਼ਾਬ ਕਰਨ ਲਈ ਹੇਠਾਂ ਉਤਰਾ ਅਤੇ ਜਲਦਬਾਜ਼ੀ ਵਿੱਚ ਗੱਡੀ ਦੀ ਚਾਬੀ ਅੰਦਰ ਹੀ ਲੱਗੀ ਛੱਡ ਗਿਆ। ਇਸੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਹਥਕੜੀਆਂ ਅਤੇ ਜੰਜੀਰਾਂ ਨਾਲ ਜਕੜੇ ਤਿੰਨੋ ਆਰੋਪੀਆਂ ਨੇ ਗੱਡੀ ਵਿੱਚ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਨੂੰ ਜੰਜੀਰਾਂ ਨਾਲ ਬੰਨ੍ਹ ਦਿੱਤਾ ਅਤੇ ਪੁਲਿਸ ਵਾਹਨ ਲੈ ਕੇ ਫਰਾਰ ਹੋ ਗਏ।ਹਾਲਾਂਕਿ ਤਿੰਨੋ ਆਰੋਪੀ ਜ਼ਿਆਦਾ ਦੂਰ ਨਹੀਂ ਜਾ ਸਕੇ।
ਕੁਝ ਹੀ ਦੂਰੀ ’ਤੇ ਪੁਲਿਸ ਮੁਲਾਜ਼ਮਾਂ ਅਤੇ ਆਰੋਪੀਆਂ ਵਿਚਕਾਰ ਹੱਥਾਪਾਈ ਹੋ ਗਈ। ਇਸ ਦੌਰਾਨ ਪੁਲਿਸ ਵਾਹਨ ਤੋਂ ਡਰਾਈਵਰ ਦਾ ਕੰਟਰੋਲ ਹਟ ਗਿਆ ਅਤੇ ਗੱਡੀ ਸਿੱਧੀ ਇੱਕ ਇਨੋਵਾ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਵਾਹਨ ਨੂੰ ਭਾਰੀ ਨੁਕਸਾਨ ਪੁੱਜਿਆ ਅਤੇ ਉਸ ਦੇ ਏਅਰਬੈਗ ਵੀ ਖੁਲ੍ਹ ਗਏ।
ਘਟਨਾ ਤੋਂ ਬਾਅਦ ਪੁਲਿਸ ਵੱਲੋਂ ਤਿੰਨੋ ਆਰੋਪੀਆਂ ਖ਼ਿਲਾਫ਼ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤਿੰਨੋ ਆਰੋਪੀਆਂ ਨੂੰ ਮੁੜ ਕਾਬੂ ਵਿੱਚ ਲੈ ਕੇ ਪੁਲਿਸ ਥਾਣਾ ਝੰਡੇਰ ਦੇਹਾਤੀ ਵਾਪਸ ਲਿਆਇਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਅੰਦਰੂਨੀ ਲਾਪਰਵਾਹੀ ਦੀ ਵੀ ਤਫ਼ਤੀਸ਼ ਕਰ ਰਹੀ ਹੈ।