ਆਪਣੇ ਪਾਲਤੂ ਕੁੱਤੇ ਲਈ ਔਰਤ ਨੇ ਖਰੀਦੀ ਗੋਲਡ ਦੀ ਚੇਨ, ਕੀਮਤ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਸਰਿਤਾ ਨਾਮ ਦੀ ਔਰਤ ਨੇ ਆਪਣੇ ਪਾਲਤੂ ਕੁੱਤੇ ਟਾਈਗਰ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਗੋਲਡ ਦੀ ਚੇਨ ਖਰੀਦੀ ਹੈ , ਜਿਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ।;

Update: 2024-07-08 07:52 GMT

ਅਕਸਰ Pet Lover ਆਪਣੇ ਪਾਲਤੂ ਜਾਨਵਰਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਇੱਥੋਂ ਤੱਕ ਕਿ ਉਹ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡਦੇ । ਉਨ੍ਹਾਂ ਵੱਲੋਂ ਆਪਣੇ ਪਾਲਤੂਆਂ ਦਾ ਸ਼ਿੰਗਾਰ ਕਰਵਾਉਣਾ, ਪਾਲਤੂ ਜਾਨਵਰਾਂ ਦੀ ਪਾਰਟੀ ਦਾ ਪ੍ਰਬੰਧ ਕਰਨਾ ਅਤੇ ਇਹੋ ਜਿਹੇ ਕਈ ਹੋਰ ਕੰਮ ਕੀਤੇ ਜਾਂਦੇ ਨੇ ਜੋ ਉਨ੍ਹਾਂ ਦੇ ਪਾਲਤੂ ਜਾਨਵਰਾਂ ਪ੍ਰਤੀ ਉਨ੍ਹਾਂ ਦੇ ਪ੍ਰੇਮ ਦਰਸ਼ਾਉਂਦੇ ਨੇ । ਇਹ ਸਾਰੀਆਂ ਗੱਲਾਂ ਅੱਜਕੱਲ੍ਹ ਕਾਫੀ ਟ੍ਰੈਂਡ ਵਿੱਚ ਨੇ ਪਰ ਮੁੰਬਈ ਦੀ ਇੱਕ ਔਰਤ ਇਨ੍ਹਾਂ ਸਭ ਤੋਂ ਚਾਰ ਕਦਮ ਅੱਗੇ ਨਿਕਲ ਗਈ ਹੈ । ਮਹਿਲਾ ਨੇ ਆਪਣੇ ਪਾਲਤੂ ਕੁੱਤੇ ਨੂੰ ਲੱਖਾਂ ਰੁਪਏ ਦੀ ਕੀਮਤੀ ਚੀਜ਼ ਗਿਫਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦੱਸਣਯੋਗ ਹੈ ਕਿ, ਔਰਤ ਨੇ ਆਪਣੇ ਕੁੱਤੇ ਨੂੰ 35 ਗ੍ਰਾਮ ਦੀ ਚੇਨ ਗਿਫਟ ਕੀਤੀ ਸੀ। ਇਸ ਦੀ ਕੀਮਤ ਕਰੀਬ 2.5 ਲੱਖ ਰੁਪਏ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਵੀਡੀਓ 'ਤੇ ਕਾਫੀ ਕਮੈਂਟ ਵੀ ਕਰ ਰਹੇ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕੁੱਤਾ ਗਹਿਣਿਆਂ ਦੀ ਦੁਕਾਨ 'ਤੇ ਆਰਾਮ ਨਾਲ ਬੈਠਾ ਹੈ ਜਿਸ ਤੋਂ ਬਾਅਦ ਉਸ ਦੇ ਨਾਪ ਦੀ ਸੋਨੇ ਦੀ ਚੇਨ ਸੁਨਿਆਰ ਤੋਂ ਖਰੀਦੀ ਜਾਂਦੀ ਹੈ ।

ਇਸ ਨੂੰ ਖਰੀਦਣ ਤੋਂ ਬਾਅਦ, ਉਹ ਖੁਸ਼ੀ ਨਾਲ ਕੁੱਤੇ ਦੇ ਗਲੇ ਵਿੱਚ ਚੇਨ ਪਾ ਦਿੰਦੀ ਹੈ। ਦੱਸਦਇਏ ਕਿ ਸਰਿਤਾ ਨਾਮ ਦੀ ਇਸ ਔਰਤ ਨੇ ਆਪਣੇ ਪਾਲਤੂ ਕੁੱਤੇ ਟਾਈਗਰ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਇਹ ਸਭ ਕੀਤਾ। ਇਸ ਲਈ ਉਸਨੇ ਉਸਨੂੰ ਇੱਕ ਕੀਮਤੀ ਸੋਨੇ ਦੀ ਚੇਨ ਗਿਫਟ ਕੀਤੀ। ਆਪਣੇ ਪਾਲਤੂ ਕੁੱਤੇ ਪ੍ਰਤੀ ਖਰੀਦੀ ਚੇਨ ਤੋਂ ਸਾਫ ਦਿਖਾਈ ਦਿੰਦਾ ਹੈ ਕਿ ਇਸ ਔਰਤ ਆਪਣਾ ਪਾਲਤੂ ਕੁੱਤਾ 'ਟਾਈਗਰ' ਕਿੰਨ੍ਹਾਂ ਪਿਆਰਾ ਹੈ । 

Tags:    

Similar News