ਚਿਹਰੇ ਦੀ ਮਸਾਜ ਕਰਵਾਉਣ ਆਏ ਵਿਅਕਤੀ ਨਾਲ ਨਾਈ ਨੇ ਜੋ ਕੀਤਾ ਉਸਨੂੰ ਦੇਖ ਤੁਸੀਂ ਵੀ ਰਿਹ ਜਾਓਗੇ ਹੈਰਾਨ

ਜਾਣਕਾਰੀ ਅਨੁਸਾਰ ਇਹ ਵੀਡੀਓ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਯੂਸਫ਼ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।;

Update: 2024-08-08 10:09 GMT

ਵਾਇਰਲ : ਅਕਸਰ ਹੀ ਸ਼ੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੇ ਹਨ ਜਿਹੜੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਨੇ , ਹੁਣ ਮੁੜ ਤੋਂ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਬਾਰਬਰ ਵੱਲੋਂ ਆਪਣੇ ਇੱਕ ਕਸਟਮਰ ਦਾ ਆਪਣੇ ਥੁੱਕ ਦੀ ਵਰਤੋਂ ਕਰ ਰਿਹਾ ਹੈ । ਜਾਣਕਾਰੀ ਅਨੁਸਾਰ ਵਾਇਰਲ ਕਲਿੱਪ ਵਿੱਚ, ਯੂਸਫ ਜੋ ਕਿ ਇੱਕ ਗਾਹਕ ਦੇ ਚਿਹਰੇ 'ਤੇ ਮਸਾਜ ਕਰੀਮ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਅਤੇ ਇਸ ਵੀਡੀਓ ਚ ਅੱਗੇ ਚੱਲਕੇ ਯੂਸਫ ਵੱਲੋਂ ਜੋ ਕੀਤਾ ਗਿਆ ਉਸਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ , ਤੁਹਾਨੂੰ ਦੱਸਦਈਏ ਕਿ ਇਸ ਵਾਇਰਲ ਵੀਡੀਓ ਚ ਯੂਸਫ ਮਸਾਜ ਕਰਦਾ ਆਪਣੇ ਹੱਥ ਤੇ ਥੁੱਕਦਾ ਹੈ ਅਤੇ ਫਿਰ ਉਸ ਵੱਲੋਂ ਉਹੀ ਹੱਥ ਆਪਣੇ ਕਸਟਮਰ ਤੇ ਲਗਾ ਦਿੱਤਾ ਜਾਂਦਾ ਹੈ । 40 ਸਕਿੰਟ ਦੀ ਵੀਡੀਓ ਕਥਿਤ ਤੌਰ 'ਤੇ ਨਾਈ ਦੁਆਰਾ ਖੁਦ ਰਿਕਾਰਡ ਕੀਤੀ ਗਈ ਸੀ। ਵੀਡੀਓ ਦੇ ਅੰਤ 'ਚ ਨਾਈ ਕੈਮਰੇ ਨੂੰ ਅੰਗੂਠਾ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਜਦਕਿ ਗਾਹਕ ਵੀ ਮੁਸਕਰਾਉਂਦੇ ਹੋਏ ਥੰਬਸ ਅੱਪ ਦਿੰਦਾ ਹੈ । ਵੀਡੀਓ ਨੂੰ ਇੰਟਰਨੈਟ ਉਪਭੋਗਤਾਵਾਂ ਦੁਆਰਾ ਸਖ਼ਤ ਪ੍ਰਤੀਕਿਰਿਆ ਅਤੇ ਆਲੋਚਨਾ ਮਿਲੀ ਜਿਨ੍ਹਾਂ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ । ਜਾਣਕਾਰੀ ਅਨੁਸਾਰ ਇਹ ਵੀਡੀਓ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਯੂਸਫ਼ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।

Tags:    

Similar News