ਪਾਣੀ - ਪਾਣੀ ਹੋਈਆਂ ਦਿੱਲੀ ਦੀਆਂ ਸੜਕਾਂ, ਮੀਂਹ ਤੋਂ ਬਾਅਦ ਦਿੱਲੀ ਬੇਹਾਲ !
ਉਤਰੀ ਭਾਰਤ ਵਿੱਚ ਪਿਛਲੇ ਦਿਨਾਂ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਸੀ ਹੁਣ ਦਿੱਲੀ ਵਿਖੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਨਵੀਂ ਦਿੱਲੀ : ਤੇਜ਼ ਮੀਂਹ ਤੋਂ ਬਾਅਦ ਜਿੱਥੇ ਦਿੱਲੀ 'ਚ ਮੌਸਮ ਸੁਹਾਵਨਾ ਹੋਇਆ ਉੱਥੇ ਹੀ ਸੜਕਾਂ 'ਤੇ ਜਮ੍ਹਾਂ ਹੋਇਆ ਪਾਣੀ ਦਿੱਲੀ ਦੇ ਲੋਕਾਂ ਲਈ ਆਫਤ ਬਣ ਗਿਆ। ਸੜਕਾਂ ਤੇ ਜਮ੍ਹਾਂ ਹੋਏ ਪਾਣੀ ਨੇ ਆਵਾਜਾਹੀ ਨੂੰ ਪ੍ਰਭਾਵਿਤ ਕੀਤਾ ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣੇ ਕੰਮਾਂ ਤੇ ਪਹੁੰਚਣਾ ਮੁਸ਼ਕਿਲ ਹੋਇਆ ।
ਜਾਣਕਾਰੀ ਮੁਤਾਬਕ ਇਸ ਸਾਲ ਪਏ ਭਾਰੀ ਮੀਂਹ ਨੇ ਪਿਛਲੇ 88 ਸਾਲਾਂ ਦਾ ਰਿਕਾਰਡ ਤੋੜ ਦਿੱਤਾ ! ਜਿਸ ਤੋਂ ਬਾਅਦ ਸੜਕਾਂ 'ਤੇ ਪਾਣੀ ਦੇ ਪ੍ਰਕੋਪ ਨੇ ਟ੍ਰੈਫਿਕ ਜਾਮ ਕਰ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਅਤੇ ਇਸ ਤੋਂ ਇਲਾਵਾ ਕਈ ਮੁਹੱਲੇ ਵੀ ਇਸ ਦੀ ਚਪੇਟ 'ਚ ਆਏ ਦਿੱਖਾਈ ਦਿੱਤੇ ।
ਨੋਆਇਡਾ 'ਚ ਸੜਕਾਂ ਤੇ ਪਾਣੀ ਦਾ ਜਮਾਵੜਾ ਨਾ ਹੋਵੇ ਇਸ ਲਈ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਲੱਖਾਂ ਹੀ ਰੁਪਏ ਇਸ ਤੇ ਖਰਚੇ ਜਾਂਦੇ ਨੇ , ਜਿਸ ਤੋਂ ਬਾਅਦ ਵੀ ਹਰ ਵਾਰ ਮੀਂਹ ਤੋਂ ਬਾਅਦ ਇਨ੍ਹਾਂ ਸੜਕਾਂ ਤੇ ਪਾਣੀ ਖੜ੍ਹਾ ਦਿਖਾਈ ਦਿੰਦਾ ਹੈ । ਦੱਸਦਇਏ ਕਿ ਨੋਆਇਡਾ ਦੇ ਸੈਕਟਰ 37 'ਚ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਤੇ ਹੜ੍ਹ ਵਰਗੇ ਹਾਲਾਤ ਬਣਦੇ ਦਿੱਖਾਈ ਦਿੱਤੇ ਇਸ ਦੇ ਨਾਲ ਹੀ ਨੋਆਇਡਾ ਦੇ ਮਹਾਮਾਇਆ ਇਲਾਕੇ 'ਚ ਵੀ ਮੀਂਹ ਦੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ । ਇਨ੍ਹਾਂ ਸਬ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਇਲਾਕਾ ਕੁੰਝ ਬਾਰਡਰ ਰਿਹਾ ਜਿੱਥੇ ਪਾਣੀ ਨੇ ਆਵਾਜਾਹੀ ਰੋਕ ਪੂਰੀ ਤਰਾਂ ਰਸਤੇ ਨੂੰ ਬਲੋਕ ਕੀਤਾ ।
ਪਿੱਛਲੇ ਦਿਨਾਂ 'ਚ ਜਿੱਥੇ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਉੱਥੇ ਹੀ ਮੌਨਸੂਨ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਦਿੱਤੀ । ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਬਾਜ਼ਾਰ ਅਤੇ ਹੋਰਾਂ ਕੰਮਾਂ 'ਚ ਮੰਦੀ ਨਜ਼ਰ ਆ ਰਹੀ ਸੀ , ਜਿਸ ਤੋਂ ਬਾਅਦ ਮੌਸਮ ਦੇ ਰੁਖ ਬਦਲਣ ਨਾਲ ਪੰਜਾਬ ਚ ਵੀ ਲੋਕਾਂ ਨੂੰ ਕਾਫੀ ਰਾਹਤ ਮਿਲੀ । ਜਿਸ ਤੋਂ ਹੁਣ ਗਰਮੀ ਘੱਟ ਹੋਣ ਨਾਲ ਬਜ਼ਾਰਾਂ ਚ ਵੀ ਮੁੜ ਰੋਣਕ ਲੱਗਣ ਦੀ ਆਸ ਵਿਕਰੇਤਾਂ ਵੱਲੋਂ ਲਾਈ ਜਾ ਰਹੀ ਹੈ ।