ਕਨਿਸ਼ਕ ਜਹਾਜ਼ ਕਾਂਡ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਭਾਰਤੀ ਸੰਸਦ ’ਚ ਸ਼ਰਧਾਂਜਲੀ

ਕੈਨੇਡਾ ਦੀ ਸੰਸਦ ਵਿਚ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਦਿਤੇ ਜਾਣ ਤੋਂ ਦੋ ਹਫਤੇ ਬਾਅਦ ਭਾਰਤੀ ਸੰਸਦ ਵਿਚ ਕਨਿਸ਼ਕ ਜਹਾਜ਼ ਕਾਂਡ ਦੌਰਾਨ ਮਰਨ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਗਏ।;

Update: 2024-07-02 11:24 GMT

ਨਵੀਂ ਦਿੱਲੀ : ਕੈਨੇਡਾ ਦੀ ਸੰਸਦ ਵਿਚ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਦਿਤੇ ਜਾਣ ਤੋਂ ਦੋ ਹਫਤੇ ਬਾਅਦ ਭਾਰਤੀ ਸੰਸਦ ਵਿਚ ਕਨਿਸ਼ਕ ਜਹਾਜ਼ ਕਾਂਡ ਦੌਰਾਨ ਮਰਨ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਗਏ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਰਾਜ ਸਭਾ ਵਿਚ ਸੋਗ ਸੁਨੇਹਾ ਪੜ੍ਹਦਿਆਂ ਕਿਹਾ ਕਿ 23 ਜੂਨ 1985 ਦੀ ਘਟਨਾ ਅਤਿਵਾਦ ਵਿਰੁੱਧ ਸੰਘਰਸ਼ ਦੇ ਕਾਲੇ ਦਿਨਾਂ ਵਿਚੋਂ ਇਕ ਸੀ। ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ ਕੈਨੇਡਾ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਦੋ ਹਵਾਈ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਆਇਰਲੈਂਡ ਨੇੜਿਉਂ ਲੰਘ ਰਹੀ ਫਲਾਈਟ 182 ਵਿਚ ਧਮਾਕਾ ਹੋਣ ਕਾਰਨ 329 ਮਾਸੂਮ ਲੋਕਾਂ ਦੀ ਜਾਨ ਚਲੀ ਗਈ।

ਪੀੜਤ ਪਰਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ : ਵਿਦੇਸ਼ ਮੰਤਰਾਲਾ

ਦੂਜੇ ਪਾਸੇ ਲੋਕ ਸਭਾ ਵਿਚ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਨੇ ਮੌਨ ਧਾਰਨ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵੱਲੋਂ ਉਪ ਰਾਸ਼ਟਰਪਤੀ ਦਾ ਸੋਗ ਸੁਨੇਹਾ ਟਵਿਟਰ ’ਤੇ ਸਾਂਝਾ ਕਰਦਿਆਂ ਟਿੱਪਣੀ ਕੀਤੀ ਗਈ ਕਿ ਕਨਿਸ਼ਕ ਜਹਾਜ਼ ਕਾਂਡ ਦੇ ਪੀੜਤ ਪਰਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ। ਇਥੇ ਦਸਣਾ ਬਣਦਾ ਹੈ ਕਿ 18 ਜੂਨ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿਚ ਮੌਨ ਧਾਰਨ ਕਰਦਿਆਂ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਦਿਤੀ ਗਈ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਗਏ ਸਨ। ਏਅਰ ਇੰਡੀਆ ਦੀ ਫਲਾਈਟ 182 ਨਾਲ ਵਾਪਰੀ ਹੌਲਨਾਕ ਵਾਰਦਾਤ ਦੌਰਾਨ 137 ਬੱਚੇ ਅਜਿਹੇ ਸਨ ਜੋ ਆਪਣੇ 18ਵੇਂ ਜਨਮ ਦਿਨ ਤੱਕ ਨਹੀਂ ਪਹੁੰਚ ਸਕੇ। ਸਾਡੇ ਸਮਾਜ ਵਿਚ ਅਜਿਹਾ ਕੋਈ ਨਹੀਂ ਹੋਣਾ ਚਾਹੀਦਾ ਜੋ ਅਤਿਵਾਦ ਰਾਹੀਂ ਮਿਲੇ ਅਸਹਿ ਦਰਦ ਨਾਲ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਵੇ। ਅਜੋਕੇ ਸਮੇਂ ਦੌਰਾਨ ਕੈਨੇਡੀਅਨ ਸਕੂਲਾਂ, ਧਾਰਮਿਕ ਥਾਵਾਂ ਅਤੇ ਕਮਿਊਨਿਟੀਜ਼ ਵਿਚ ਹਿੰਸਕ ਵਾਰਦਾਤਾਂ ਵਧਦੀਆਂ ਜਾ ਰਹੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਲੋਕਾਂ ਨੂੰ ਖੌਫ ਤੋਂ ਆਜ਼ਾਦੀ ਦਿਵਾਉਣ ਅਤੇ ਘੁੱਪ ਹਨੇਰੇ ਨੂੰ ਚਾਨਣ ਰਾਹੀਂ ਖਤਮ ਕਰਨ ਲਈ ਸੰਘਰਸ਼ ਕਰਦੀ ਰਹੇਗੀ।

Tags:    

Similar News