ਇੰਝ ਸ਼ੁਰੂ ਹੋਈ ਸੀ ਰੋਲਸ ਰਾਇਸ ਕਾਰਾਂ ਦੀ ਕਹਾਣੀ, ਦੋ ਦੋਸਤਾਂ ਨੇ 1904 ’ਚ ਬਣਾਈ ਸੀ ਕੰਪਨੀ
ਰੋਲਸ ਰਾਇਸ ਦੀ ਕਹਾਣੀ ਦੋ ਲੋਕਾਂ ਚਾਰਲਸ ਸਟੀਫ਼ਨ ਰੋਲਸ ਅਤੇ ਹੇਨਰੀ ਰਾਇਸ ਦੀ ਦੋਸਤੀ ਅਤੇ ਪਾਰਟਨਰਸ਼ਿਪ ਤੋਂ ਸ਼ੁਰੂ ਹੁੰਦੀ ਹੈ। ਜਿੱਥੇ ਰਾਇਸ ਇਕ ਕੁਸ਼ਲ ਵਿਕਰੇਤਾ ਅਤੇ ਕਾਰੋਬਾਰੀ ਸਨ, ਉਥੇ ਹੀ ਰਾਇਸ ਇਕ ਟੈਲੈਂਟਡ ਇੰਜੀਨਿਅਰ ਅਤੇ ਡਿਜ਼ਾਇਨਰ ਸਨ।;
ਮੈਨਚੈਸਟਰ:ਰੋਲਸ ਰਾਇਸ ਦੀ ਕਹਾਣੀ ਦੋ ਲੋਕਾਂ ਚਾਰਲਸ ਸਟੀਫ਼ਨ ਰੋਲਸ ਅਤੇ ਹੇਨਰੀ ਰਾਇਸ ਦੀ ਦੋਸਤੀ ਅਤੇ ਪਾਰਟਨਰਸ਼ਿਪ ਤੋਂ ਸ਼ੁਰੂ ਹੁੰਦੀ ਹੈ। ਜਿੱਥੇ ਰਾਇਸ ਇਕ ਕੁਸ਼ਲ ਵਿਕਰੇਤਾ ਅਤੇ ਕਾਰੋਬਾਰੀ ਸਨ, ਉਥੇ ਹੀ ਰਾਇਸ ਇਕ ਟੈਲੈਂਟਡ ਇੰਜੀਨਿਅਰ ਅਤੇ ਡਿਜ਼ਾਇਨਰ ਸਨ। ਸਾਲ 1904 ਵਿਚ ਇਨ੍ਹਾਂ ਦੋਵੇਂ ਦੋਸਤਾਂ ਨੇ ਮਿਲ ਕੇ ਰੋਲਸ ਰਾਇਸ ਲਿਮਟਿਡ ਦੀ ਸਥਾਪਨਾ ਕੀਤੀ, ਜਿਸ ਦਾ ਟੀਚਾ ਦੁਨੀਆ ਦੀ ‘ਇਕ ਘੈਂਟ’ ਕਾਰ ਦਾ ਨਿਰਮਾਣ ਕਰਨਾ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਰੋਲਸ ਰਾਇਸ ਨੇ ਜਹਾਜ਼ ਇੰਜਣਾਂ ਦਾ ਉਤਪਾਦਨ ਸ਼ੁਰੂ ਕੀਤਾ, ਜਿਸ ਨੇ ਬ੍ਰਿਟਿਸ਼ ਫ਼ੌਜ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਯੁੱਧ ਮਗਰੋਂ ਇਸ ਕੰਪਨੀ ਨੇ ਆਪਣੀਆਂ ਕਾਰਾਂ ’ਤੇ ਧਿਆਨ ਕੇਂਦਰਤ ਕੀਤਾ ਅਤੇ 1920 ਅਤੇ 30 ਦੇ ਦਹਾਕੇ ਵਿਚ ਕਈ ਸ਼ਾਨਦਾਰ ਮਾਡਲ ਲਾਂਚ ਕੀਤੇ, ਜਿਨ੍ਹਾਂ ਵਿਚ ਸਿਲਵਰ ਘੋਸਟ, ਫੈਂਟਮ 1 ਅਤੇ ਫੈਂਟਮ 2 ਸ਼ਾਮਲ ਸੀ।
ਪਹਿਲੀ ਕਾਰ ਰੋਲਸ ਰਾਇਸ 40-50 ਐਚਪੀ ਦਾ ਨਿਰਮਾਣ
ਸਾਲ 1921 ਵਿਚ ਰੋਲਸ ਰਾਇਸ ਨੇ ਆਪਣੀ ਪਹਿਲੀ ਕਾਰ ਰੋਲਸ ਰਾਇਸ 40-50 ਐਚਪੀ ਦਾ ਨਿਰਮਾਣ ਕੀਤਾ ਜੋ ਆਪਣੀ ਪਾਵਰ ਅਤੇ ਭਰੋਸੇਯੋਗਤਾ ਦੇ ਨਾਲ ਹੀ ਸਮੂਥ ਅਤੇ ਘੱਟ ਆਵਾਜ਼ ਵਾਲੀ ਡਰਾਈਵਿੰਗ ਕਰਕੇ ਕਾਫ਼ੀ ਮਸ਼ਹੂਰ ਹੋਈ। ਸੰਨ 1930 ਦੇ ਦਹਾਕੇ ਵਿਚ ਰੋਲਸ ਰਾਇਸ ਨੇ ਫੈਂਟਮ ਅਤੇ ਸਿਲਵਰ ਕਲਾਊਡ ਵਰਗੇ ਧੱਕੜ ਅਤੇ ਸ਼ਾਨਦਾਰ ਮਾਡਲ ਪੇਸ਼ ਕੀਤੇ ਜੋ ਅੱਜ ਵੀ ਆਪਣੀ ਸ਼ਾਹੀ ਲੁੱਕ ਦੇ ਲਈ ਜਾਣੇ ਜਾਂਦੇ ਨੇ। ਦੂਜੇ ਵਿਸ਼ਵ ਦੌਰਾਨ ਰੋਲਸ ਰਾਇਸ ਨੇ ਫਿਰ ਤੋਂ ਜਹਾਜ਼ ਇੰਜਣਾਂ ਦਾ ਨਿਰਮਾਣ ਸ਼ੁਰੂ ਕੀਤਾ, ਜਿਸ ਵਿਚ ਉਸ ਸਮੇਂ ਦਾ ਮਸ਼ਹੂਰ ਇੰਜਣ ‘ਮਰਲਿਨ’ ਵੀ ਸ਼ਾਮਲ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੰਪਨੀ ਨੇ ਫਿਰ ਤੋਂ ਕਾਰਾਂ ’ਤੇ ਧਿਆਨ ਕੇਂਦਰਤ ਕੀਤਾ ਅਤੇ ਫੈਂਟਮ 5, ਸਿਲਵਰ ਕਲਾਊਡ 3 ਅਤੇ ਕਾਰਨੀਵਲ ਵਰਗੇ ਮਾਡਲ ਪੇਸ਼ ਕੀਤੇ। ਸਾਲ 1971 ਵਿਚ ਰੋਲਸ ਰਾਇਸ ਨੂੰ ਸੈਂਟਰਲਾਈਜ਼ਡ ਕੀਤਾ ਗਿਆ ਅਤੇ 1980 ਦੇ ਦਹਾਕੇ ਵਿਚ ਇਸ ਦਾ ਬਟਵਾਰਾ ਹੋ ਗਿਆ।
ਲੈਟੇਸਟ ਟੈਕਨਾਲੌਜੀ ਅਤੇ ਮਾਡਰਨ ਫੀਚਰਜ਼
ਸਾਲ 1998 ਵਿਚ ਫਾਕਸਵੈਗਨ ਨੇ ਰੋਲਸ ਰਾਇਸ ਬ੍ਰੈਂਡ ਨੂੰ ਅਕਵਾਇਰ ਕਰ ਲਿਆ ਅਤੇ ਇਸ ਤੋਂ ਬਾਅਦ ਸਾਲ 2002 ਵਿਚ ਫੈਂਟਮ 7 ਅਨਵੀਲ ਕੀਤਾ ਗਿਆ, ਜਿਸ ਨੇ 21ਵੀਂ ਸਦੀ ਵਿਚ ਰੋਲਸ ਰਾਇਸ ਦੀ ਵਿਰਾਸਤ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ। ਸਾਲ 2009 ਵਿਚ ਘੋਸਟ ਮਾਲਡ ਲਾਂਚ ਕੀਤਾ ਗਿਆ ਜੋ ਇਕ ਸਪੋਰਟੀਅਰ ਰੋਲਸ ਰਾਇਸ ਮਾਡਲ ਹੈ। ਸਾਲ 2012 ਵਿਚ ਰੋਲਸ ਰਾਇਸ ਨੇ ਪਹਿਲੀ ਵਾਰ ਐਸਯੂਪੀ ਸੈਗਮੈਂਟ ਵਿਚ ਐਂਟਰੀ ਮਾਰੀ ਅਤੇ ਕਾਲਿਨਨ ਮਾਡਲ ਲਾਂਚ ਕੀਤਾ। ਸਾਲ 2018 ਵਿਚ ਫੈਂਟਮ 8 ਮਾਡਲ ਪੇਸ਼ ਕੀਤਾ ਗਿਆ, ਜਿਸ ਵਿਚ ਲੈਟੇਸਟ ਟੈਕਨਾਲੌਜੀ ਅਤੇ ਮਾਡਰਨ ਫੀਚਰਜ਼ ਸ਼ਾਮਲ ਸੀ।
ਇੰਨ੍ਹਾਂ ਕਾਰਾਂ ਨੂੰ ਲੋਕ ਕਿਉਂ ਕਰਦੇ ਹਨ ਪਸੰਦ
ਰੋਲਸ ਰਾਇਸ ਕਾਰਾਂ ਆਪਣੀ ਹੈਂਡਮੇਡ ਕੁਆਲਟੀ, ਯੂਨੀਕ ਡਿਜ਼ਾਇਨ, ਪਾਵਰਫੁੱਲ ਇੰਜਣ ਅਤੇ ਬਿਹਤਰੀਨ ਕੰਫਰਟ ਲਈ ਜਾਣੀਆਂ ਜਾਂਦੀਆਂ ਨੇ। ਕੰਪਨੀ ਦੀ ਹਰ ਕਾਰ ਨੂੰ ਗ੍ਰਾਹਕ ਦੀਆਂ ਖ਼ਾਸ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਜਾਂਦਾ ਏ, ਜਿਸ ਦੀ ਵਜ੍ਹਾ ਨਾਲ ਇਹ ਹਰ ਮਾਮਲੇ ਵਿਚ ਕੰਪਲੀਟ ਹੁੰਦੀ ਐ। ਇਸ ਸਭ ਦੇ ਵਿਚਕਾਰ ਇਹ ਦੱਸਣਾ ਵੀ ਬੇਹੱਦ ਜ਼ਰੂਰੀ ਐ ਕਿ ਰੋਲਸ ਰਾਇਸ ਕੰਪਨੀ ਦੀਆਂ ਕਾਰਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿਚ ਸ਼ੁਮਾਰ ਨੇ।
ਭਾਰਤ ਵਿੱਚ ਕਾਰਾਂ ਦੀ ਕੀਮਤ
ਰੋਲਸ ਰਾਇਸ 1920 ਦੇ ਦਹਾਕੇ ਤੋਂ ਭਾਰਤ ਵਿਚ ਮੌਜੂਦ ਹੈ। ਸਾਲ 2010 ਵਿਚ ਕੰਪਨੀ ਨੇ ਮੁੰਬਈ ਵਿਚ ਆਪਣਾ ਪਹਿਲਾ ਅਧਿਕਾਰਕ ਡੀਲਰਸ਼ਿਪ ਖੋਲਿਆ। ਮੌਜੂਦਾ ਸਮੇਂ ਵਿਚ ਭਾਰਤ ਵਿਚ ਕਈ ਪ੍ਰਮੁੱਖ ਸ਼ਹਿਰਾਂ ਵਿਚ ਰੋਲਸ ਰਾਇਸ ਡੀਲਰਸ਼ਿਪ ਹਨ। ਫਿਲਹਾਲ ਭਾਰਤ ਵਿਚ ਰੋਲਸ ਰਾਇਸ ਦੀਆਂ ਕੁੱਲ ਚਾਰ ਕਾਰਾਂ ਸਭ ਤੋਂ ਵੱਧ ਵਿਕਦੀਆਂ , ਜਿਨ੍ਹਾਂ ਵਿਚ ਇਕ ਐਸਯੂਵੀ, 2 ਸੇਡਾਨ ਅਤੇ ਇਕ ਕੂਪ ਡਿਜ਼ਾਇਨ ਵਾਲੀ ਕਾਰ ਸ਼ਾਮਲ ਐ। ਰੋਲਸ ਰਾਇਸ ਦਾ ਭਾਰਤ ਵਿਚ ਸਭ ਤੋਂ ਸਸਤਾ ਮਾਡਲ ਕਾਲਿਨਨ ਹੈ, ਜਿਸ ਦੀ ਐਕਸ ਸ਼ੋਅਰੂਮ ਕੀਮਤ ਕਰੀਬ 7 ਕਰੋੜ ਰੁਪਏ ਹੈ, ਜਦਕਿ ਸਭ ਤੋਂ ਮਹਿੰਗਾ ਮਾਡਲ ਫੈਂਟਮ ਹੈ, ਜਿਸ ਦੀ ਸ਼ੋਅਰੂਮ ਕੀਮਤ 10.48 ਕਰੋੜ ਰੁਪਏ ਹੈ।