ਪੰਜਾਬੀ ਦੇ ਹੱਥ ਆ ਸਕਦੀ ਦਿੱਲੀ ਦੀ ਵਾਗਡੋਰ!

ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਐ ਕਿਉਂਕਿ ਪਿਛਲੇ 27 ਸਾਲਾਂ ਦੇ ਲੰਬੇ ਸਮੇਂ ਤੋਂ ਭਾਜਪਾ ਦਿੱਲੀ ਦੀ ਸੱਤਾ ਤੋਂ ਬਾਹਰ ਚੱਲ ਰਹੀ ਸੀ। ਇਸ ਤੋਂ ਪਹਿਲਾਂ ਭਾਜਪਾ ਨੇ 1993 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 70 ਵਿਚੋਂ 49 ਸੀਟਾਂ ਜਿੱਤੀਆਂ ਸੀ, ਜਦਕਿ ਹੁਣ ਭਾਜਪਾ ਨੂੰ 48 ਸੀਟਾਂ ਹਾਸਲ ਹੋਈਆਂ। ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਏ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੇਗਾ?;

Update: 2025-02-10 13:34 GMT

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਐ ਕਿਉਂਕਿ ਪਿਛਲੇ 27 ਸਾਲਾਂ ਦੇ ਲੰਬੇ ਸਮੇਂ ਤੋਂ ਭਾਜਪਾ ਦਿੱਲੀ ਦੀ ਸੱਤਾ ਤੋਂ ਬਾਹਰ ਚੱਲ ਰਹੀ ਸੀ। ਇਸ ਤੋਂ ਪਹਿਲਾਂ ਭਾਜਪਾ ਨੇ 1993 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 70 ਵਿਚੋਂ 49 ਸੀਟਾਂ ਜਿੱਤੀਆਂ ਸੀ, ਜਦਕਿ ਹੁਣ ਭਾਜਪਾ ਨੂੰ 48 ਸੀਟਾਂ ਹਾਸਲ ਹੋਈਆਂ। ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਏ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੇਗਾ? ਸੋ ਆਓ ਤੁਹਾਨੂੰ ਦੱਸਦੇ ਆਂ ਉਹ ਪੰਜ ਆਗੂਆਂ ਦੇ ਨਾਮ, ਜਿਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਕਤਾਰ ਵਿਚ ਸ਼ਾਮਲ ਦੱਸੇ ਜਾ ਰਹੇ ਨੇ।

ਸ਼ਾਟਸ :

ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਰਾ ਕੇ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਐ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 22 ਸੀਟਾਂ ਹਾਸਲ ਹੋਈਆਂ ਨੇ, ਜਦਕਿ ਭਾਜਪਾ ਨੇ 48 ਸੀਟਾਂ ’ਤੇ ਜਿੱਤ ਦਰਜ ਕੀਤੀ ਐ। ਹੁਣ ਭਾਜਪਾ ਦੇ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਛਿੜੀ ਹੋਈ ਐ, ਜਿਸ ਵਿਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਦੀ ਦਾਅਵੇਦਾਰੀ ਮਜ਼ਬੂਤ ਮੰਨੀ ਜਾ ਰਹੀ ਐ, ਜਿਨ੍ਹਾਂ ਨੇ ਕੇਜਰੀਵਾਲ ਨੂੰ 4089 ਵੋਟਾਂ ਦੇ ਫ਼ਰਕ ਨਾਲ ਹਰਾਇਆ।


ਪ੍ਰਵੇਸ਼  ਵਰਮਾ ਭਾਰਤੀ ਜਨਤਾ ਪਾਰਟੀ ਦਾ ਪੰਜਾਬੀ ਅਤੇ ਜਾਟ ਚਿਹਰਾ ਨੇ। ਸਭ ਤੋਂ ਖ਼ਾਸ ਗੱਲ ਇਹ ਐ ਕਿ ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਮਰਹੂਮ ਸਾਹਿਬ ਸਿੰਘ ਵਰਮਾ ਦੇ ਸਪੁੱਤਰ ਨੇ। ਪ੍ਰਵੇਸ਼ ਵਰਮਾ ਦਾ ਪਰਿਵਾਰ ਦਿੱਲੀ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਵਿਚੋਂ ਇਕ ਐ। ਉਨ੍ਹਾਂ ਦੀ ਧਰਮ ਪਤਨੀ ਸਵਾਤੀ ਸਿੰਘ ਮੱਧ ਪ੍ਰਦੇਸ਼ ਤੋਂ ਭਾਜਪਾ ਆਗੂ ਵਿਕਰਮ ਵਰਮਾ ਦੀ ਬੇਟੀ ਐ। ਪ੍ਰਵੇਸ਼ ਵਰਮਾ ਨੇ ਸਾਲ 2013 ਵਿਚ ਪਹਿਲੀ ਵਾਰ ਚੋਣ ਲੜੀ ਸੀ ਅਤੇ ਵਿਧਾਇਕ ਬਣੇ ਸੀ। ਇਸ ਚੋਣ ਵਿਚ ਉਨ੍ਹਾਂ ਨੇ ਪੰਜ ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। 2024 ਵਿਚ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ ਪਰ ਹੁਣ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਹਰਾ ਦਿੱਤਾ।

ਪ੍ਰਵੇਸ਼ ਵਰਮਾ ਭਾਜਪਾ ਦੇ ਅਰਬਪਤੀ ਵਿਧਾਇਕਾਂ ਵਿਚੋਂ ਇਕ ਨੇ, ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 115 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਐ। ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਭਾਜਪਾ ਪਹਿਲੇ ਦਿਨ ਤੋਂ ਹੀ ਆਪਣੀ ਅਗਲੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੰਦੀ ਐ। ਭਾਜਪਾ ਇਕ ਸੂਬੇ ਦੀ ਚੋਣ ਤੋਂ ਦੂਜੇ ਸੂਬੇ ਵਿਚ ਵੀ ਫ਼ਾਇਦਾ ਲੈਂਦੀ ਐ। ਜੇਕਰ ਭਾਜਪਾ ਜਾਟ ਚਿਹਰੇ ਪ੍ਰਵੇਸ਼ ਵਰਮਾ ਨੂੰ ਮੁੱਖ ਮੰਤਰੀ ਬਣਾਉਂਦੀ ਐ ਤਾਂ ਉਹ ਉਨ੍ਹਾਂ ਕੋਲੋਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਕੰਮ ਲੈ ਸਕਦੀ ਐ।


ਇਸੇ ਤਰ੍ਹਾਂ ਵੀਰੇਂਦਰ ਸਚਦੇਵਾ ਨੂੰ ਵੀ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਏ ਜੋ ਮੌਜੂਦਾ ਸਮੇਂ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਨੇ। 1988 ਤੋਂ ਸਿਆਸਤ ਵਿਚ ਸਰਗਰਮ ਰਹੇ ਸਚਦੇਵਾ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਸਕੱਤਰ ਅਤੇ ਖ਼ਜ਼ਾਨਚੀ ਵੀ ਰਹਿ ਚੁੱਕੇ ਨੇ। ਸਾਲ 2009 ਵਿਚ ਉਹ ਰਾਜ ਮੰਤਰੀ ਅਤੇ 2017 ਵਿਚ ਸੂਬਾਈ ਉਪ ਪ੍ਰਧਾਨ ਬਣੇ ਸੀ। ਵਰਿੰਦਰ ਸਚਦੇਵਾ ਨੂੰ ਸੰਗਠਨ ਦਾ ਵਿਅਕਤੀ ਮੰਨਿਆ ਜਾਂਦੈ। ਦਿੱਲੀ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਵਿਚ ਹੀ ਹੋਇਆਂ ਨੇ। ਇਸ ਕਰਕੇ ਉਨ੍ਹਾਂ ਨੂੰ ਵੀ ਮੁੱਖ ਮੰਤਰੀ ਅਹੁਦੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਏ। ਉਧਰ ਇਸ ਨੂੰ ਲੈ ਕੇ ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਕਿਸੇ ਵੀ ਪਾਰਟੀ ਵਿਚ ਜਿੱਤ ਦਾ ਸਿਹਰਾ ਆਮ ਤੌਰ ’ਤੇ ਪ੍ਰਧਾਨ ਨੂੰ ਜਾਂਦਾ ਏ ਪਰ ਭਾਜਪਾ ਵਿਚ ਅਜਿਹਾ ਨਹੀਂ ਹੁੰਦਾ, ਇੱਥੇ ਜਿੱਤ ਦਾ ਸਿਹਰਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਜਾਂਦਾ ਏ।


ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਦੱਸਿਆ ਜਾ ਰਿਹਾ ਏ, ਜਿਨ੍ਹਾਂ ਦੀ ਦਿੱਲੀ ਦੇ ਸਿੱਖ ਭਾਈਚਾਰੇ ਵਿਚ ਚੰਗੀ ਪਕੜ ਐ। ਭਾਜਪਾ ਕੋਲ ਸਿੱਖ ਭਾਈਚਾਰਰੇ ਨਾਲ ਸਬੰਧਤ ਕੋਈ ਵੱਡਾ ਸਿੱਖ ਚਿਹਰਾ ਨਹੀਂ ਐ, ਅਜਿਹੇ ਵਿਚ ਮਨਜਿੰਦਰ ਸਿਰਸਾ ਦੀ ਚੋਣ ਹੋ ਸਕਦੀ ਐ। ਰਾਜੌਰੀ ਗਾਰਡਨ ਤੋਂ ਜਿੱਤਣ ਵਾਲੇ ਮਨਜਿੰਦਰ ਸਿਰਸਾ ਪਹਿਲਾਂ ਵੀ ਦੋ ਵਾਰ ਇਸੇ ਸੀਟ ਤੋਂ ਵਿਧਾਇਕ ਰਹਿ ਚੁੱਕੇ ਨੇ। ਇਸ ਦੇ ਨਾਲ ਹੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ।


ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਭਾਜਪਾ ਉਨ੍ਹਾਂ ਦੀ ਮਦਦ ਨਾਲ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਖ ਵੋਟਰਾਂ ਨੂੰ ਲੁਭਾਉਣ ਦਾ ਕੰਮ ਕਰ ਸਕਦੀ ਐ। ਵੈਸੇ ਵੀ ਹੁਣ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਹੀ ਮੰਨਿਆ ਜਾ ਰਿਹਾ ਏ। ਮਨਜਿੰਦਰ ਸਿਰਸਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਵੀ ਰਹਿ ਚੁੱਕੇ ਨੇ ਜੋ ਅਕਾਲੀ ਦਲ ਦੀ ਵੋਟ ਨੂੰ ਪ੍ਰਭਾਵਿਤ ਕਰਨ ਦਾ ਕੰਮ ਵੀ ਕਰ ਸਕਦੇ ਨੇ।


ਇਸੇ ਤਰ੍ਹਾਂ ਦਿੱਲੀ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਵਿਜੇਂਦਰ ਗੁਪਤਾ ਨੂੰ ਵੀ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਲ ਦੱਸਿਆ ਜਾ ਰਿਹਾ ਏ। ਉਹ ਵੈਸ਼ ਭਾਈਚਾਰੇ ਨਾਲ ਸਬੰਧ ਰੱਖਦੇ ਨੇ। ਦਿੱਲੀ ਵਿਚ ਵੈਸ਼ ਭਾਈਚਾਰਾ ਵੱਡੀ ਗਿਣਤੀ ਵਿਚ ਮੌਜੂਦ ਐ। ਵਿਜੇਂਦਰ ਗੁਪਤਾ ਨੇ ਰੋਹਿਣੀ ਸੀਟ ਤੋਂ ਲਗਾਤਾਰ ਤਿੰਨ ਚੋਣਾਂ ਜਿੱਤ ਕੇ ਹੈਟ੍ਰਿਕ ਲਗਾਈ ਐ। ਇਸ ਵਾਰ ਵੀ ਉਨ੍ਹਾਂ ਵੱਲੋਂ 38 ਹਜ਼ਾਰ ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਗਈ ਐ। ਉਹ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਵੀ ਨੇ।


ਉਪਰੋਕਤ ਸਾਰੇ ਨੇਤਾਵਾਂ ਤੋਂ ਇਲਾਵਾ ਰੇਖਾ ਗੁਪਤਾ ਦਾ ਨਾਮ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਦੱਸਿਆ ਜਾ ਰਿਹਾ ਏ। ਇਹ ਕਿਹਾ ਜਾ ਰਿਹਾ ਏ ਕਿ ਜੇਕਰ ਭਾਜਪਾ ਨੇ ਕਿਸੇ ਮਹਿਲਾ ਨੂੰ ਮੁੱਖ ਮੰਤਰੀ ਬਣਾਉਣਾ ਚਾਹਿਆ ਤਾਂ ਪਹਿਲੀ ਕਤਾਰ ਵਿਚ ਰੇਖਾ ਗੁਪਤਾ ਦਾ ਨਾਮ ਹੀ ਆਉਂਦਾ ਏ। ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ਼ ਤੋਂ ਜਿੱਤ ਹਾਸਲ ਕੀਤੀ ਐ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 30 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ, ਜਦਕਿ ਪਿਛਲੀਆਂ ਚੋਣਾਂ ਵਿਚ ਉਹ ਥੋੜ੍ਹੇ ਫ਼ਰਕ ਨਾਲ ਹਾਰ ਗਏ ਸੀ। ਉਹ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਵੀ ਚੁੱਕੇ ਨੇ।


ਦੱਸ ਦਈਏ ਕਿ ਉਪਰਕਤ ਪੰਜ ਨੇਤਾਵਾਂ ਦੇ ਨਾਮ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਨੇ ਪਰ ਜੇਕਰ ਭਾਜਪਾ ਦੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਜਾਂ ਉੜੀਸਾ, ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਦੇਖਿਆ ਜਾਵੇ ਤਾਂ ਭਾਜਪਾ ਨੇ ਹਮੇਸ਼ਾਂ ਅਜਿਹਾ ਨਾਮ ਮੁੱਖ ਮੰਤਰੀ ਅਹੁਦੇ ਲਈ ਚੁਣਿਆ, ਜਿਸ ਦੀ ਬਹੁਤੀ ਚਰਚਾ ਨਹੀਂ ਸੀ ਹੁੰਦੀ,,, ਸੋ ਹੁਣ ਦਿੱਲੀ ਵਿਚ ਵੀ ਭਾਜਪਾ ਉਪਰੋਕਤ ਨੇਤਾਵਾਂ ਵਿਚੋਂ ਕਿਸੇ ਨੂੰ ਮੁੱਖ ਮੰਤਰੀ ਬਣਾਏਗੀ, ਇਹ ਕੁੱਝ ਕਿਹਾ ਨਹੀਂ ਜਾ ਸਕਦਾ।

Tags:    

Similar News