ਬਣਨ ਤੋਂ ਪਹਿਲਾਂ ਹੀ ਖ਼ਤਰੇ ’ਚ ਆਈ NDA ਸਰਕਾਰ ! ਐਨ ਮੌਕੇ ’ਤੇ ਨਿਤੀਸ਼ ਤੇ ਨਾਇਡੂ ਨੇ ਫਸਾ ਲਿਆ ਪੇਚ
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਵੱਲੋਂ ਹੁਣ ਜੇਡੀਯੂ ਅਤੇ ਟੀਡੀਪੀ ਦੇ ਸਹਿਯੋਗ ਨਾਲ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ । ਕਿਹਾ ਜਾ ਰਿਹਾ ਏ ਕਿ ਨਰਿੰਦਰ ਮੋਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਪਰ ਭਾਜਪਾ ਨੂੰ ਸਹਿਯੋਗ ਦੇਣ ਬਦਲੇ ਇਨ੍ਹਾਂ ਦੋਵੇਂ ਪਾਰਟੀਆਂ ਨੇ ਭਾਜਪਾ ਦੇ ਸਾਹਮਣੇ ਆਪਣੀਆਂ ਮੰਗਾਂ ਦੀ ਲੰਬੀ ਚੌੜੀ ਲਿਸਟ ਰੱਖ ਦਿੱਤੀ ਹੈ, ਜਿਨ੍ਹਾਂ ਵਿਚੋਂ ਕੁੱਝ ਮੰਗਾਂ ਨੂੰ ਲੈ ਕੇ ਪੇਚ ਫਸਦਾ ਦਿਖਾਈ ਦੇ ਰਿਹਾ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਵੱਲੋਂ ਹੁਣ ਜੇਡੀਯੂ ਅਤੇ ਟੀਡੀਪੀ ਦੇ ਸਹਿਯੋਗ ਨਾਲ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ । ਕਿਹਾ ਜਾ ਰਿਹਾ ਏ ਕਿ ਨਰਿੰਦਰ ਮੋਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਪਰ ਭਾਜਪਾ ਨੂੰ ਸਹਿਯੋਗ ਦੇਣ ਬਦਲੇ ਇਨ੍ਹਾਂ ਦੋਵੇਂ ਪਾਰਟੀਆਂ ਨੇ ਭਾਜਪਾ ਦੇ ਸਾਹਮਣੇ ਆਪਣੀਆਂ ਮੰਗਾਂ ਦੀ ਲੰਬੀ ਚੌੜੀ ਲਿਸਟ ਰੱਖ ਦਿੱਤੀ ਹੈ, ਜਿਨ੍ਹਾਂ ਵਿਚੋਂ ਕੁੱਝ ਮੰਗਾਂ ਨੂੰ ਲੈ ਕੇ ਪੇਚ ਫਸਦਾ ਦਿਖਾਈ ਦੇ ਰਿਹਾ ਹੈ।
ਐਨਡੀਏ ਦੀ ਬਣੇਗੀ ਸਰਕਾਰ?
ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਭਾਵੇਂ ਇਕ ਵਾਰ ਫਿਰ ਤੋਂ ਐਨਡੀਏ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਐ ਪਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿਚ ਪਹਿਲਾਂ ਵਾਲਾ ਦਮ ਖ਼ਮ ਦਿਖਾਈ ਨਹੀਂ ਦੇਵੇਗਾ, ਯਾਨੀ ਕਿ ਇਸ ਵਾਰ ਭਾਜਪਾ ਆਪਣੇ ਦਮ ’ਤੇ ਨਹੀਂ ਬਲਕਿ ਆਪਣੀਆਂ ਸਹਿਯੋਗੀ ਪਾਰਟੀਆਂ ਜੇਡੀਯੂ ਅਤੇ ਟੀਡੀਪੀ ਦੇ ਸਹਾਰੇ ਸਰਕਾਰ ਬਣਾਉਣ ਜਾ ਰਹੀ ਹੈ। ਇਸ ਦੌਰਾਨ ਭਾਜਪਾ ਨੂੰ ਨਵੇਂ ਮੰਤਰੀ ਮੰਡਲ ਵਿਚ ਕਾਫ਼ੀ ਸਮਝੌਤਾ ਕਰਨਾ ਪੈ ਸਕਦਾ ਏ ਕਿਉਂਕਿ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਕਈ ਵੱਡੀਆਂ ਮੰਗਾਂ ਭਾਜਪਾ ਦੇ ਸਾਹਮਣੇ ਰੱਖੀਆਂ ਗਈਆਂ ਹੈ। ਸਭ ਤੋਂ ਖ਼ਾਸ ਗੱਲ ਇਹ ਐ ਕਿ ਇਨ੍ਹਾਂ ਵਿਚੋਂ ਕੁੱਝ ਮੰਗਾਂ ਅਜਿਹੀਆਂ ਨੇ ਜੋ ਭਾਜਪਾ ਦੀ ਸੋਚ ਨਾਲ ਮੇਲ ਨਹੀਂ ਖਾਂਦੀਆਂ, ਅਜਿਹੇ ਵਿਚ ਗਠਜੋੜ ਨੂੰ ਲੈ ਕੇ ਕਿਤੇ ਨਾ ਕਿਤੇ ਪੇਚ ਵੀ ਫਸ ਸਕਦਾ ਹੈ। ਦਰਅਸਲ ਇਸ ਵਾਰ ਭਾਜਪਾ ਇਕੱਲੇ ਆਪਣੇ ਦਮ ’ਤੇ ਬਹੁਮਤ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੀ, ਜਿਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐਮ ਚੰਦਰ ਬਾਬੂ ਨਾਇਡੂ ਕਿੰਗਮੇਕਰ ਬਣ ਚੁੱਕੇ ਨੇ। ਜੇਡੀਯੂ ਕੋਲ 12 ਅਤੇ ਟੀਡੀਪੀ ਕੋਲ 16 ਸੀਟਾਂ ਹਨ।
ਇਕ ਰਿਪੋਰਟ ਮੁਤਾਬਕ ਜਨਤਾ ਦਲ ਯੂਨਾਇਟਡ ਦੀ ਨਜ਼ਰ ਤਿੰਨ ਮੰਤਰੀ ਅਹੁਦਿਆਂ ’ਤੇ ਟਿਕੀ ਹੋਈ , ਜਿਸ ਵਿਚ ਰੇਲ ਮੰਤਰਾਲੇ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਜਲ ਸ਼ਕਤੀ ਮੰਤਰਾਲਾ ਵੀ ਸ਼ਾਮਲ ਹੈ। ਰਿਪੋਰਟ ਮੁਤਾਬਕ ਜੇਡੀਯੂ ਦੇ ਹੋਰ ਬਦਲ ਸੜਕੀ ਟਰਾਂਸਪੋਰਟ ਅਤੇ ਖੇਤੀ ਮੰਤਰਾਲਾ ਵੀ ਹੋ ਸਕਦੇ। ਰਿਪੋਰਟ ਵਿਚ ਇਕ ਜੇਡੀਯੂ ਨੇਤਾ ਦੇ ਹਵਾਲੇ ਨੇ ਕਿਹਾ ਗਿਆ ਏ ਕਿ ਬਿਹਾਰ ਵਿਚ ਜਲ ਸੰਕਟ ਦੇ ਨਾਲ ਨਾਲ ਘੱਟਦੇ ਪਾਣੀ ਦੇ ਪੱਧਰ ਅਤੇ ਹੜ੍ਹ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਲ ਸ਼ਕਤੀ ਮੰਤਰਾਲਾ ਮਹੱਤਵਪੂਰਨ ਐ, ਜਦਕਿ ਰੇਲਵੇ ਮੰਤਰਾਲਾ ਮਿਲਦਾ ਨਿਸ਼ਚਿਤ ਰੂਪ ਨਾਲ ਬਿਹਾਰ ਦੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਪੇਂਡੂ ਵਿਕਾਸ ਮੰਤਰਾਲਾ ਪੇਂਡੂ ਬੁਨਿਆਦੀ ਢਾਂਚੇ ਅਤੇ ਅਰਥਵਿਵਸਥਾ ਨੂੰ ਬੜ੍ਹਾਵਾ ਦੇਣ ਵਿਚ ਮਦਦ ਕਰ ਸਕਦਾ । ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਏ ਕਿ ਜੇਡੀਯੂ ਵੱਲੋਂ ਬਿਹਾਰ ਦੇ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਵੱਲੋਂ ਬਿਆਨ ਜਾਰੀ ਕਰਕੇ ਅਗਨੀਵੀਰ ਯੋਜਨਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਵੀ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਐਨਡੀਏ ਦੇ ਸਹਿਯੋਗੀ ਨਿਤੀਸ਼ ਕੁਮਾਰ ਵੱਲੋਂ ਵੀ ਇਹ ਮੰਗ ਰੱਖ ਦਿੱਤੀ ਗਈ ਹੈ।
ਹੁਣ ਜੇਕਰ ਟੀਡੀਪੀ ਦੀ ਗੱਲ ਕਰੀਏ ਤਾਂ ਪਾਰਟੀ ਪ੍ਰਧਾਨ ਚੰਦਰਬਾਬੂ ਨਾਇਡੂ ਵੱਲੋਂ ਪੰਜ ਜਾਂ ਉਸ ਤੋਂ ਜ਼ਿਆਦਾ ਮੰਤਰੀ ਅਹੁਦਿਆਂ ਦੀ ਡਿਮਾਂਡ ਕੀਤੀ ਜਾ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਤੇਲਗੂ ਦੇਸ਼ਮ ਪਾਰਟੀ ਸੜਕੀ ਟਰਾਂਸਪੋਰਟ, ਪੇਂਡੂ ਵਿਕਾਸ, ਸਿਹਤ, ਖੇਤੀ, ਜਲ ਸ਼ਕਤੀ, ਸੂਚਨਾ ਤੇ ਪ੍ਰਸਾਰਣ ਅਤੇ ਸਿੱਖਿਆ ਮੰਤਰਾਲਾ ਵੀ ਮੰਗ ਸਕਦੀ ਹੈ। ਇਸ ਦੇ ਨਾਲ ਹੀ ਟੀਡੀਪੀ ਰਾਜ ਦੇ ਲਈ ਵਿਸ਼ੇਸ਼ ਸਟੇਟਸ ਦੀ ਮੰਗ ਵੀ ਰੱਖ ਸਕਦੀ ਹੈ ਕਿਉਂਕਿ ਪਾਰਟੀ ਵੱਲੋਂ ਇਹ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਹੈ। ਉਂਝ ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਟੀਡੀਪੀ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਜਾ ਰਹੀ ਹੈ।
ਇਨ੍ਹਾਂ ਦੋਵੇਂ ਪਾਰਟੀਆਂ ਤੋਂ ਇਲਾਵਾ ਐਨਡੀਏ ਗਠਜੋੜ ਵਿਚ ਸ਼ਾਮਲ ਬਾਕੀ ਪਾਰਟੀਆਂ ਵੀ ਇਕ ਜਾਂ ਉਸ ਤੋਂ ਜ਼ਿਆਦਾ ਮੰਤਰਾਲੇ ਦੀ ਮੰਗ ਕਰ ਸਕਦੀਆਂ ਹਨ, ਜਿਵੇਂ ਕਿ ਸ਼ਿਵ ਸੈਨਾ (ਸ਼ਿੰਦੇ) ਇਕ ਕੈਬਨਿਟ ਮੰਤਰੀ ਅਤੇ ਦੋ ਕੇਂਦਰੀ ਰਾਜ ਮੰਤਰੀ, ਚਿਰਾਗ ਪਾਸਵਾਨ ਇਕ ਕੈਬਨਿਟ ਅਤੇ ਇਕ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਮੰਗ ਸਕਦੇ ਨੇ ਜਦਕਿ ਇਕ ਸੀਟ ’ਤੇ ਲੜਨ ਅਤੇ ਉਸ ਤੋਂ ਜਿੱਤਣ ਵਾਲੀ ਐਚਏਐ ਵੀ ਇਕ ਮੰਤਰੀ ਅਹੁਦੇ ਦੀ ਡਿਮਾਂਡ ਕਰ ਸਕਦੀ ਹੈ।
ਦੱਸ ਦਈਏ ਕਿ ਜੇਕਰ ਸਹਿਯੋਗੀ ਪਾਰਟੀਆਂ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਮੰਗਾਂ ਰੱਖੀਆਂ ਗਈਆਂ ਤਾਂ ਇਨ੍ਹਾਂ ਨੂੰ ਲੈ ਕੇ ਪੇਚ ਫਸ ਸਕਦਾ। ਸੋ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਭਾਜਪਾ ਮੰਤਰੀ ਅਹੁਦਿਆਂ ਦਾ ਬਟਵਾਰਾ ਕਿਸ ਤਰ੍ਹਾਂ ਕਰੇਗੀ?ਬਣਨ ਤੋਂ ਪਹਿਲਾਂ ਹੀ ਖ਼ਤਰੇ ’ਚ ਆਈ ਐਨਡੀਏ ਸਰਕਾਰ!