ਚਾਂਦੀਪੁਰਾ ਵਾਇਰਸ ਦਾ ਕਹਿਰ, ਵੱਧਦੀ ਜਾ ਰਹੀ ਹੈ ਮਰੀਜ਼ਾਂ ਦੀ ਗਿਣਤੀ, ਜਾਣੋ ਖਬਰ
ਇਸ ਵਾਇਰਸ ਦੀ ਖੋਜ ਪਹਿਲੀ ਵਾਰ 1965 ਵਿੱਚ ਹੋਈ ਸੀ, ਸਿਹਤ ਮਾਹਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਇਰਸ ਕਾਰਨ ਮਰੀਜ਼ ਇਨਸੇਫਲਾਈਟਿਸ ਦਾ ਸ਼ਿਕਾਰ ਹੋ ਜਾਂਦਾ ਹੈ ।
ਗੁਜਰਾਤ : ਗੁਜਰਾਤ ਵਿੱਚ ਚਾਂਦੀਪੁਰਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ । ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰਾਜਕੋਟ 'ਚ 3 ਅਤੇ ਪੰਚਮਹਾਲ ਜ਼ਿਲੇ 'ਚ 1 ਬੱਚੇ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ । ਇਸ ਤਰ੍ਹਾਂ ਪਿਛਲੇ 8 ਦਿਨਾਂ 'ਚ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 19 ਹੋ ਗਈ ਹੈ । ਸ਼ੁਰੂ ਵਿੱਚ ਇਹ ਬਿਮਾਰੀ ਪੇਂਡੂ ਖੇਤਰਾਂ ਤੱਕ ਹੀ ਸੀਮਤ ਸੀ ਜਿਸ ਤੋਂ ਬਾਅਦ ਹੁਣ ਤੱਕ ਇਹ ਬਿਮਾਰੀ ਸੂਬੇ ਦੇ 13 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ, ਜਿਸ ਕਾਰਨ ਸਿਹਤ ਵਿਭਾਗ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ । ਗੁਜਰਾਤ ਤੋਂ ਬਾਅਦ ਇਸ ਵਾਇਰਸ ਦੇ ਲੱਛਣ ਰਾਜਸਥਾਨ ਵਿੱਚ ਵੀ ਦਿਖਾਈ ਦਿੱਤੇ ਨੇ । ਜਾਣਕਾਰੀ ਅਨੁਸਾਰ ਉਦੈਪੁਰ ਦੇ ਦੋ ਬੱਚਿਆਂ ਵਿੱਚ ਵਾਇਰਸ ਦੇ ਲੱਛਣ ਪਾਏ ਗਏ ਨੇ । ਦੋਵਾਂ ਦਾ ਗੁਜਰਾਤ ਵਿੱਚ ਇਲਾਜ ਚੱਲ ਰਿਹਾ ਸੀ । ਮਿਲੀ ਜਾਣਕਾਰੀ ਅਨੁਸਾਰ 27 ਜੂਨ ਨੂੰ ਇਸ ਵਾਇਰਸ ਕਾਰਨ ਇੱਕ ਤਿੰਨ ਸਾਲਾ ਬੱਚੇ ਦੀ ਜਾਨ ਵੀ ਚਲੇ ਗਈ ਹੈ ਜਦਕਿ ਦੂਜੇ ਬੱਚੇ ਦਾ ਇਲਾਜ ਚੱਲ ਰਿਹਾ ਹੈ ।
ਜਾਣੋ ਕੀ ਹੈ ਚਾਂਦੀਪੁਰਾ ਵਾਇਰਸ
ਜਾਣਕਾਰੀ ਅਨੁਸਾਰ ਇਸ ਵਾਇਰਸ ਦੀ ਖੋਜ ਪਹਿਲੀ ਵਾਰ 1965 ਵਿੱਚ ਹੋਈ ਸੀ, ਸਿਹਤ ਮਾਹਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਇਰਸ ਕਾਰਨ ਮਰੀਜ਼ ਇਨਸੇਫਲਾਈਟਿਸ ਦਾ ਸ਼ਿਕਾਰ ਹੋ ਜਾਂਦਾ ਹੈ । ਇਹ ਵਾਇਰਸ ਮੱਛਰਾਂ ਅਤੇ ਮੱਖੀਆਂ ਦੇ ਕੱਟਣ ਨਾਲ ਫੈਲਦਾ ਹੈ । ਇਸਦਾ ਨਾਮ ਮਹਾਰਾਸ਼ਟਰ ਦੇ ਚਾਂਦੀਪੁਰਾ ਪਿੰਡ ਦੇ ਨਾਮ ਉੱਤੇ ਰੱਖਿਆ ਗਿਆ ਸੀ, । ਕਿਹਾ ਜਾਂਦਾ ਹੈ ਕਿ ਇਹ ਵਾਇਰਸ ਰੇਬਡੋਵਿਰੀਡੇ ਪਰਿਵਾਰ ਨਾਲ ਸਬੰਧਤ ਹੈ, ਜਿਸ ਵਿੱਚ ਲੀਸਾਵਾਇਰਸ ਵਰਗੇ ਹੋਰ ਵਾਇਰਸ ਵੀ ਸ਼ਾਮਲ ਹਨ ਜੋ ਰੇਬੀਜ਼ ਦਾ ਕਾਰਨ ਬਣਦੇ ਹਨ । ਇਸ ਵਾਇਰਸ ਦਾ ਜ਼ਿਆਦਾ ਅਸਰ 9 ਮਹੀਨੇ ਦੇ ਬੱਚਿਆਂ ਤੋਂ ਲੈ ਕੇ 14 ਸਾਲਾਂ ਦੇ ਬੱਚਿਆਂ ਵਿੱਚ ਦਿਖਾਈ ਦੇ ਰਿਹਾ ਹੈ , ਇਸ ਵਾਇਰਸ ਦੇ ਸ਼ਿਕਾਰ ਹੋਏ ਬੱਚਿਆਂ ਚ ਤੇਜ਼ ਬੁਖਾਰ ਦੇ ਲੱਛਣ ਅਤੇ ਜ਼ਿਆਦਾ ਸਿਰ ਦਰਦ ਹੋਣ ਲੱਛਣ ਦਿਖਾਈ ਦਿੰਦੇ ਨੇ । ਜੇਕਰ 2010 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵੀ ਇਸ ਵਾਇਰਸ 29 ਕੇਸ ਦਰਜ ਕੀਤੇ ਗਏ ਸਨ