ਨਹੀਂ ਰੁਕ ਰਿਹਾ ਚਾਂਦੀਪੁਰ ਵਾਇਰਸ ਦਾ ਕਹਿਰ, 23 ਪਾਜ਼ਿਟਿਵ ਕੇਸ ਆਏ ਸਾਹਮਣੇ
ਗੁਜਰਾਤ ਦੇ 16 ਜ਼ਿਲ੍ਹਿਆਂ ਵਿੱਚ ਚਾਂਦੀਪੁਰਾ ਵਾਇਰਸ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ । ਜਾਣਕਾਰੀ ਅਨੁਸਾਰ ਗੁਜਰਾਤ ਵਿੱਚ ਇਸ ਸਮੇਂ ਚਾਂਦੀਪੁਰਾ ਦੇ 23 ਪਾਜ਼ੇਟਿਵ ਕੇਸ ਹਨ ।;
ਗੁਜਰਾਤ : ਗੁਜਰਾਤ ਦੇ 16 ਜ਼ਿਲ੍ਹਿਆਂ ਵਿੱਚ ਚਾਂਦੀਪੁਰਾ ਵਾਇਰਸ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ । ਜਾਣਕਾਰੀ ਅਨੁਸਾਰ ਗੁਜਰਾਤ ਵਿੱਚ ਇਸ ਸਮੇਂ ਚਾਂਦੀਪੁਰਾ ਦੇ 23 ਪਾਜ਼ੇਟਿਵ ਕੇਸ ਹਨ । ਚਾਂਦੀਪੁਰਾ 'ਚ ਬੀਤੇ ਦਿਨ ਦੌਰਾਨ 17 ਸ਼ੱਕੀ ਮਾਮਲੇ ਸਾਹਮਣੇ ਆਏ । ਇਸ ਦੇ ਨਾਲ ਹੀ ਚਾਂਦੀਪੁਰਾ ਵਿੱਚ ਇਸ ਸਮੇਂ ਕੁੱਲ 117 ਸ਼ੱਕੀ ਮਾਮਲੇ ਹੋ ਗਏ ਹਨ । ਇਸ ਤੋਂ ਇਲਾਵਾ ਸ਼ੱਕੀ ਚਾਂਦੀਪੁਰਾ ਤੋਂ 3 ਹੋਰ ਲੋਕਾਂ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 41 ਹੋ ਗਈ ਹੈ ।
ਗੁਜਰਾਤ ਦੇ ਇਹ ਜ਼ਿਲ੍ਹੇ ਨੇ ਚਾਂਦੀਪੁਰੀ ਵਾਇਰਸ ਨਾਲ ਪ੍ਰਭਾਵਿਤ
ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਇਰਲ ਇਨਸੇਫਲਾਈਟਿਸ ਦੇ ਕੁੱਲ 118 ਕੇਸ ਹਨ। ਜਿਸ ਵਿਚ ਸਾਬਰਕਾਂਠਾ ਵਿਚ 10, ਗਾਂਧੀਨਗਰ ਦਿਹਾਤੀ ਵਿਚ 6 - ਅਰਾਵਲੀ - ਖੇੜਾ - ਜਾਮਨਗਰ - ਵਡੋਦਰਾ ਗ੍ਰਾਮੀਣ, 2 ਛੋਟਾ ਉਦੇਪੁਰ - ਦਾਹੋਦ - ਨਰਮਦਾ - ਵਡੋਦਰਾ ਨਿਗਮ - ਸੂਰਤ ਨਿਗਮ - ਭਰੂਚ - ਮਹੀਸਾਗਰ, ਮੇਹਸਾਨਾ ਵਿਚ 7, ਰਾਜਕੋਟ - ਮੋਰਬੀ - ਬਨਾਸਕਾਂਠਾ ਵਿਚ 5 , ਰਾਜਕੋਟ ਕਾਰਪੋਰੇਸ਼ਨ - ਸੁਰੇਂਦਰਨਗਰ ਵਿੱਚ 4, ਅਹਿਮਦਾਬਾਦ ਕਾਰਪੋਰੇਸ਼ਨ ਵਿੱਚ 11, ਪੰਚਮਹਾਲ ਵਿੱਚ 15, ਗਾਂਧੀਨਗਰ ਕਾਰਪੋਰੇਸ਼ਨ ਵਿੱਚ 3, ਅਹਿਮਦਾਬਾਦ - ਜਾਮਨਗਰ - ਭਾਵਨਗਰ - ਦੇਵਭੂਮੀ ਦਵਾਰਕਾ - ਕੱਛ ਵਿੱਚ 1 ਕੇਸ।
ਚਾਂਦੀਪੁਰਾ ਵਾਇਰਸ ਦੇ ਰਿਪੋਰਟਾਂ ਦੇ ਲਏ ਜਾ ਰਹੇ ਨੇ ਸੈਂਪਲ
ਗੁਜਰਾਤ ਵਿੱਚ 54 ਵਾਇਰਲ ਇਨਸੇਫਲਾਈਟਿਸ ਦੇ ਮਰੀਜ਼ ਦਾਖਲ ਹਨ ਜਦੋਂ ਕਿ 23 ਨੂੰ ਛੁੱਟੀ ਦੇ ਦਿੱਤੀ ਗਈ ਹੈ। ਚਾਂਦੀਪੁਰਾ ਦੇ ਦੋ ਸ਼ੱਕੀ ਮਰੀਜ਼ ਇਸ ਸਮੇਂ ਅਹਿਮਦਾਬਾਦ ਦੇ ਅਸਾਰਵਾ ਸਿਵਲ ਹਸਪਤਾਲ ਵਿੱਚ ਇਲਾਜ ਦੇ ਅਧੀਨ ਹਨ । ਜਿਸ ਵਿੱਚ ਇੱਕ ਮਰੀਜ਼ ਬਨਾਸਕਾਂਠਾ ਦਾ ਹੈ ਜਦਕਿ ਇੱਕ ਦੇਹਗਾਮ ਦਾ ਹੈ। ਹੁਣ ਤੱਕ 9 ਸੈਂਪਲ ਸਿਵਲ ਤੋਂ ਪੁਣੇ ਭੇਜੇ ਜਾ ਚੁੱਕੇ ਹਨ । 9 ਮਰੀਜ਼ਾਂ ਵਿੱਚੋਂ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ 1 ਮਰੀਜ਼ ਠੀਕ ਹੋ ਕੇ ਘਰ ਪਰਤਿਆ ਹੈ। ਚਾਂਦੀਪੁਰਾ ਤੋਂ ਕੁੱਲ 41 ਮੌਤਾਂ ਹੋਈਆਂ ਹਨ। ਜਿਸ 'ਚ ਅਹਿਮਦਾਬਾਦ ਕਾਰਪੋਰੇਸ਼ਨ ਦੇ 5 'ਚੋਂ 4 ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਪੰਚਮਹਿਲ ਦੇ ਦੱਸੇ ਜਾਰਹੇ ਨੇ । ਚਾਂਦੀਪੁਰਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਸਿਹਤ ਟੀਮ ਫਿਲਹਾਲ ਸਾਬਰਕਾਂਠਾ ਵਿੱਚ ਪਹੁੰਚੀ ਹੈ ।
ਜਾਣੋ ਕੀ ਹੈ ਚਾਂਦੀਪੁਰਾ ਵਾਇਰਸ ?
'CHPV' ਇੱਕ ਵਾਇਰਸ ਹੈ ਜੋ 'ਰਾਬਡੋਵਿਰੀਡੇ' ਪਰਿਵਾਰ ਨਾਲ ਸਬੰਧਤ ਹੈ, ਜਿਸ ਵਿੱਚ ਰੇਬੀਜ਼ ਦੀ ਇੰਨਫੈਕਸ਼ਨ ਵੀ ਸ਼ਾਮਲ ਹੁੰਦੀ ਹੈ । ਇਹ ਰੇਤ ਦੀਆਂ ਮੱਖੀਆਂ ਅਤੇ ਮੱਛਰਾਂ ਦੁਆਰਾ ਫੈਲਦਾ ਹੈ, ਜਿਸ ਵਿੱਚ ਏਡੀਜ਼ ਏਜੀਪਟੀ ਵੀ ਸ਼ਾਮਲ ਹੈ, ਜੋ ਡੇਂਗੂ ਦਾ ਵੈਕਟਰ ਵੀ ਹੈ। ਵਾਇਰਸ ਇਹਨਾਂ ਕੀੜਿਆਂ ਦੀਆਂ ਲਾਰ ਵਿੱਚ ਰਹਿੰਦਾ ਹੈ ਅਤੇ ਇਨ੍ਹਾਂ ਦੇ ਕੱਟਣ ਦੁਆਰਾ ਮਨੁੱਖਾਂ ਜਾਂ ਘਰੇਲੂ ਜਾਨਵਰਾਂ ਨੂੰ ਪ੍ਰਭਾਵਿਤ ਕਰਦਾ ਹੈ ।