ਅਬੂ-ਧਾਬੀ ਤੋਂ ਭਾਰਤ ਲਿਆਂਦਾ ਗਿਆ ਅੱਤਵਾਦੀ ਪਿੰਡੀ

ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੂੜੇ ਖਾਲਿਸਤਾਨ ਆਤੰਕੀ ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ ਅਬੂ-ਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ। ਪਿੰਡੀ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਲੁਕਿਆ ਹੋਇਆ ਸੀ ਅਤੇ ਇਸਦੇ ਸਬੰਧ ਪਾਕਿਸਤਾਨ ਬੈਠੇ ਆਤੰਕੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਅਨ ਗੈਂਗ ਨਾਲ ਜੂੜੇ ਹੋਏ ਸਨ। ਪੰਜਾਬ ’ਚ ਉਹ ਕਈ ਗੰਭੀਰ ਮਾਮਲਿਆਂ ’ਚ ਲੋੜੀਂਦਾ ਸੀ।

Update: 2025-09-27 11:49 GMT

ਚੰਡੀਗੜ੍ਹ (ਗੁਰਪਿਆਰ ਸਿੰਘ): ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੂੜੇ ਖਾਲਿਸਤਾਨ ਆਤੰਕੀ ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ ਅਬੂ-ਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ। ਪਿੰਡੀ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਲੁਕਿਆ ਹੋਇਆ ਸੀ ਅਤੇ ਇਸਦੇ ਸਬੰਧ ਪਾਕਿਸਤਾਨ ਬੈਠੇ ਆਤੰਕੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਅਨ ਗੈਂਗ ਨਾਲ ਜੂੜੇ ਹੋਏ ਸਨ। ਪੰਜਾਬ ’ਚ ਉਹ ਕਈ ਗੰਭੀਰ ਮਾਮਲਿਆਂ ’ਚ ਲੋੜੀਂਦਾ ਸੀ।

ਕਿਵੇਂ ਕੀਤਾ ਗਿਆ ਆਪਰੇਸ਼ਨ?

1. ਇਸ ਆਪਰੇਸ਼ਨ ਵਿੱਚ ਸੀ.ਬੀ.ਆਈ ਦੀ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਯੂਨਿਟ, ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ, ਅਬੂ ਧਾਬੀ ਸਥਿਤ ਐਨ.ਸੀ.ਬੀ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਕੰਮ ਕੀਤਾ। ਅਤੇ ਪੰਜਾਬ ਪੁਲਿਸ ਨੇ ਸੀ.ਬੀ.ਆਈ ਰਾਂਹੀ ਇੰਟਰਪੋਲ ਤੋਂ ਰੈਡ ਕੋਰਨਰ ਨੋਟਿਸ ਜਾਰੀ ਕਰਵਾਇਆ। ਇਸ ਤੋਂ ਬਾਅਦ ਅਬੂ-ਧਾਬੀ ਏਜੰਸੀਆਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਭਾਰਤ ਨੂੰ ਸ਼ੌਂਪ ਦਿੱਤਾ। ਪਹਿਲਾਂ ਵੀ ਇੰਟਰਪੋਲ ਦੀ ਮਦਦ ਨਾਲ ਵੱਖ-ਵੱਖ ਅਪਰਾਧ ਵਿੱਚ ਸ਼ਾਮਲ 130 ਤੋਂ ਵੱਧ ਫਰਾਰ ਵਿਆਕਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ।

ਦਿੱਲੀ ਪੁਲਿਸ ਵੀ ਸਰਗਰਮ, ਗੈਂਗਸਟਰਾਂ ਉੱਤੇ ਤਕੜੀ ਕਾਰਵਾਈ

• ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਦੇ ਆਪਰੇਸ਼ਨ ਨਾਲ ਨਾਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੀ ਵਿਦੇਸ਼ ਵਿੱਚ ਬੈਠੇ ਖ਼ਤਰਨਾਕਰ ਗੈਂਗਸਟਰਾਂ ਨੂੰ ਭਾਰਤ ਵਾਪਸ ਲਿਆਉਣ ਦੀ ਵਿੱਚ ਜੁਟੀ ਹੋਈ ਹੈ। ਸਪੈਸ਼ਲ ਸੀਪੀ ਪ੍ਰਮੋਦ ਕੁਸ਼ਵਾਹਾ ਨੇ ਕਿਹਾ ਕਿ ਦਿੱਲੀ ਵਿੱਚ ਸੰਗਠਿਤ ਅਪਰਾਧ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਹੁਣ ਤੱਕ 50 ਤੋਂ ਵੱਧ ਗੈਂਗਸਟਰਾਂ ਅਤੇ ਉਹਨਾਂ ਦੇ ਸਾਥੀਆਂ ’ਤੇ ਕਾਰਵਾਈ ਹੋ ਚੁੱਕੀ ਹੈ।

ਪਰਮਿੰਦਰ ਸਿੰਘ ਪਿੰਡੀ ਦਾ ਅਬੂ-ਧਾਬੀ ਵੱਲੋਂ ਭਾਰਤ ਨੂੰ ਸ਼ੌਪਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਪੁਲਿਸ ਅਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਹੁਣ ਆਤੰਕਵਾਦ ਅਤੇ ਸੰਗਠਿਤ ਅਪਰਾਧ ਦੇ ਖ਼ਿਲਾਫ ਸਖ਼ਤ ਰਵੱਈਆ ਅਪਣਾਈ ਬੈਠੀਆਂ ਹਨ। ਇਹ ਕਦਮ ਪੰਜਾਬ ਬਲਕਿ ਪੂਰੇ ਭਾਰਤ ਲਈ ਅਹਿਮ ਮੰਨਿਆ ਜਾ ਰਿਹਾ ਹੈ।

Tags:    

Similar News