ਸਵ. ਗੁਰਚਰਨਜੀਤ ਸਿੰਘ ਦੰਦੀਵਾਲ ਨਮਿਤ ਪਾਠ ਦਾ ਭੋਗ
ਕੈਨੇਡਾ ਦੇ ਉੱਘੇ ਕਾਰੋਬਾਰੀ ਤੇ ਹਰ ਇੱਕ ਦੀ ਮਦਦ ਕਰਨ ਵਾਲੇ ਦਰਿਆ ਦਿਲ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ 6 ਮਈ 2025 ਨੂੰ ਸਦੀਵੀਂ ਵਿਛੋੜਾ ਦੇ ਕੇ ਵਾਹਿਗੁਰੂ ਦੇ ਚਰਨਾਂ ’ਚ ਜਾ ਵਿਰਾਜੇ ਸਨ
ਸੰਗਰੂਰ : ਬਲਜੀਤ ਸਰਨਾ : ਕੈਨੇਡਾ ਦੇ ਉੱਘੇ ਕਾਰੋਬਾਰੀ ਤੇ ਹਰ ਇੱਕ ਦੀ ਮਦਦ ਕਰਨ ਵਾਲੇ ਦਰਿਆ ਦਿਲ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ 6 ਮਈ 2025 ਨੂੰ ਸਦੀਵੀਂ ਵਿਛੋੜਾ ਦੇ ਕੇ ਵਾਹਿਗੁਰੂ ਦੇ ਚਰਨਾਂ ’ਚ ਜਾ ਵਿਰਾਜੇ ਸਨ। ਜਿਨ੍ਹਾਂ ਦੇ ਨਮਿਤ ਅੱਜ 23 ਦਸੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬੱਖੋਪੀਰ ’ਚ ਸਹਿਜ ਪਾਠ ਦੇ ਭੋਗ ਪਾਏ ਗਏ।ਇਸ ਔਖੀ ਘੜੀ ‘ਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਾਲ ਨਾਲ ਕੈਨੇਡਾ ਤੋਂ ਵੀ ਸਾਥੀ ਸਹਿਬਾਨ ਤੇ ਹੋਰ ਰਿਸ਼ਤੇਦਾਰ ਪਹੁੰਚੇ ਤੇ ਮਰਹੂਮ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਦੇ ਛੋਟੇ ਜਿਹੇ ਪਿੰਡ ਬੱਖੋਪੀਰ ਤੋਂ ਉੱਠ ਕੇ ਕੈਨੇਡਾ ’ਚ ਕਰੜੀ ਮਿਹਨਤ ਬਦੌਲਤ ਸਫਲਤਾ ਦੀਆਂ ਬੁਲੰਦੀਆਂ ਨੰੁ ਛੂਹਣ ਵਾਲੇ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ। ਜੋ ਕੈਨੇਡਾ ਦੇ ਉੱਘੇ ਬਿਜ਼ਨਸਮੈਨ ਹੀ ਨਹੀਂ ਸਗੋਂ ਸਮਾਜ ਭਾਲਈ ਦੇ ਕੰਮਾਂ ਵਿੱਚ ਵੀ ਮੂਹਰੇੇ ਹੋ ਕੇ ਅਹਿਮ ਭੂਮਿਕਾ ਨਿਭਾਉਂਦੇ ਸਨ।ਪਰ ਅਚਾਨਕ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ ਬੀਤੀ 6 ਮਈ 2025 ਨੂੰ ਅਕਾਲ ਚਲਾਣਾ ਕਰ ਗਏ।
ਜੱਦੀ ਪਿੰਡ ਬੱਖੋਪੀਰ ‘ਚ ਪਾਏ ਗਏ ਸਹਿਜ ਪਾਠ ਦੇ ਭੋਗ
ਪਰਿਵਾਰ ਵੱਲੋਂ ਅੰਤਿਮ ਸਸਕਾਰ ਦੀਆਂ ਰਸਮਾਂ ਵੀ ਬਰੈਂਪਟਨ ਦੇ ਵਿੱਚ ਨਿਭਾਈਆਂ ਗਈਆਂ।ਜਿਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ, ਨਜ਼ਦੀਕੀ ਦੋਸਤ -ਮਿੱਤਰ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਪਰ ਅੱਜ ਸਰਦਾਰ ਗੁਰਚਰਨਜੀਤ ਸਿੰਘ ਦੰਦੀਵਾਲ ਦੇ ਨਮਿਤ ਉਨ੍ਹਾਂ ਦੇ ਜੱਦੀ ਪਿੰਡ ਬੱਖੋਪੀਰ ‘ਚ ਸਹਿਜ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਬਾਬੂਸ਼ਾਹੀ ਦੇ ਸੰਸਥਾਪਕ ਬਲਜੀਤ ਬੱਲੀ ਸਮੇਤ ਹੋਰ ਦੋਸਤਾਂ ਮਿੱਤਰਾਂ ਸਮੇਤ ਤਮਾਮ ਰਿਸ਼ਤੇਦਾਰਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਰਦਾਰ ਗੁਰਚਰਨਜੀਤ ਸਿੰਘ 1971 ਵਿੱਚ ਕੈਨੇਡਾ ਗਏ ਅਤੇ ਆਪਣੀ ਮਿਹਨਤ ਦੇ ਨਾਲ ਉਨ੍ਹਾਂ ਚੰਗਾ ਕਾਰੋਬਾਰ ਸਥਾਪਤ ਕੀਤਾ।
ਸੁਰਜੀਤ ਸਿੰਘ ਰੱਖੜਾ ਸਮੇਤ ਹੋਰ ਸੱਜਣਾਂ ਵੱਲੋਂ ਸ਼ਰਧਾਂਜਲੀ
ਉਹ ਚੰਗੇ ਕਾਰੋਬਾਰੀ ਤਾਂ ਬਣੇ ਹੀ ਸਗੌਂ ਹਰ ਇੱਕ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ।ਇਸ ਮੌਕੇ ਬਾਬੂਸ਼ਾਹੀ ਦੇ ਸੰਸਥਾਪਕ ਬਲਜੀਤ ਬੱਲੀ ਨੇ ਵੀ ਆਪਣੇ ਪਰਮ ਮਿੱਤਰ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਤੇ ਕਿਹਾ ਕਿ ਜਦੋਂ ਵੀ ਉਹ ਕੈਨੇਡਾ ਜਾਂਦੇ ਤਾਂ ਸਰਦਾਰ ਗੁਰਚਰਨਜੀਤ ਨੂੰ ਜ਼ਰੂਰ ਮਿਲਦੇ ਸਨ।ਇਥੇ ਜ਼ਿਕਰਯੋਗ ਹੈ ਕਿ ਗੁਰਚਰਨਜੀਤ ਸਿੰਘ ਦੰਦੀਵਾਲ ਅਮਰੀਕਾ ਦੇ ਉੱਘੇ ਕਾਰੋਬਾਰੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਦੇ ਬਹੁਤ ਕਰੀਬੀ ਦੋਸਤ ਵੀ ਸਨ।ਤੇ ਉਨ੍ਹਾਂ ਵੀ ਆਪਣੇ ਯਾਰ ਦੇ ਚਲੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਗੁਰਚਰਨਜੀਤ ਸਿੰਘ ਆਪਣੇ ਪਿੱਛੇ ਪਤਨੀ ਦਵਿੰਦਰ ਕੌਰ, ਦੋ ਬੇਟੇ : ਸ਼ਾਨ ਦੰਦੀਵਾਲ ਜੋ ਟੋਰਾਂਟੋ ਦੇ ਉੱਘੇ ਵਕੀਲ ਹਨ ਤੇ ਦੂਸਰਾ ਬੇਟਾ ਬਲਰੀਤ ਸਿੰਘ ਦੰਦੀਵਾਲ ਵੈਨਕੂਵਰ ਵਿਖੇ ਇੰਜੀਨੀਅਰ ਹਨ ਨੂੰਹ ਪੋਤੇ-ਪੋਤੀਆਂ ਦਾ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ।